ਟਰੰਪ ਦੀ ਟੈਰਿਫ ਨੀਤੀ ਇਕ ਤਰ੍ਹਾਂ ਦਾ ‘ਆਰਥਿਕ ਅੱਤਵਾਦ’ : ਬਾਬਾ ਰਾਮਦੇਵ
Monday, Mar 10, 2025 - 10:47 AM (IST)

ਨਾਗਪੁਰ- ਪਤੰਜਲੀ ਆਯੁਰਵੇਦ ਦੇ ਸਹਿ-ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਦਾਅਵਾ ਕੀਤਾ ਕਿ ਇਹ ਇਕ ਤਰ੍ਹਾਂ ਦਾ ‘ਆਰਥਿਕ ਅੱਤਵਾਦ’ ਅਤੇ ‘ਟੈਰਿਫ ਅੱਤਵਾਦ’ ਹੈ ਅਤੇ ਇਹ ਦੁਨੀਆ ਨੂੰ ਇਕ ਵੱਖਰੇ ਯੁੱਗ ’ਚ ਲਿਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ’ਚ ਬਣ ਰਹੇ ਖਤਰਨਾਕ ਹਾਲਾਤ ਦਰਮਿਆਨ, ‘‘ਸਾਨੂੰ ਭਾਰਤ ਨੂੰ ਸ਼ਕਤੀਸ਼ਾਲੀ ਅਤੇ ਵਿਕਸਿਤ ਬਣਾਉਣ ਦੀ ਲੋੜ ਹੈ, ਕਿਉਂਕਿ ਕੁਝ ਸ਼ਕਤੀਸ਼ਾਲੀ ਦੇਸ਼ ਦੁਨੀਆ ਨੂੰ ਵਿਨਾਸ਼ ਵੱਲ ਲਿਜਾਣਾ ਚਾਹੁੰਦੇ ਹਨ।’’
ਇਸ ਦਰਮਿਆਨ ਰਾਮਦੇਵ ਨੇ ਕੈਲੀਫੋਰਨੀਆ ’ਚ ਇਕ ਹਿੰਦੂ ਮੰਦਰ ਨੂੰ ਅਪਵਿੱਤਰ ਕਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਨੂੰ ‘ਧਾਰਮਿਕ ਅੱਤਵਾਦ’ ’ਤੇ ਲਗਾਮ ਲਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਰਾਮਦੇਵ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਲੋਕਾਂ ਦੇ ਆਦਰਸ਼ ਹਨ, ਨਾ ਕਿ ਮੁਗਲ ਸਮਰਾਟ ਔਰੰਗਜ਼ੇਬ ਦੇ।