ਆਜ਼ਮ ਖਾਨ ਦੇ ਬੇਟੇ ''ਤੇ 17 ਜਨਵਰੀ ਨੂੰ ਫੈਸਲਾ, ਸੁਪਰੀਮ ਕੋਰਟ ''ਚ ਹੋਵੇਗੀ ਸੁਣਵਾਈ

Tuesday, Jan 14, 2020 - 09:33 PM (IST)

ਆਜ਼ਮ ਖਾਨ ਦੇ ਬੇਟੇ ''ਤੇ 17 ਜਨਵਰੀ ਨੂੰ ਫੈਸਲਾ, ਸੁਪਰੀਮ ਕੋਰਟ ''ਚ ਹੋਵੇਗੀ ਸੁਣਵਾਈ

ਨਵੀਂ ਦਿੱਲੀ — ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਦੇ ਬੇਟੇ ਅਬਦੁੱਲਾ ਆਜ਼ਮ ਦੀ ਪਟੀਸ਼ਨ 'ਤੇ ਚੀਫ ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ। ਅਬਦੁੱਲਾ ਆਜ਼ਮ ਨੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਇਲਾਹਾਬਾਦ ਹਾਈ ਕੋਰਟ ਨੇ ਅਬਦੁੱਲਾ ਆਜ਼ਮ ਨੂੰ ਅਯੋਗ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਵਿਧਾਇਕੀ ਰੱਦ ਕਰ ਦਿੱਤੀ ਸੀ। ਹਾਈ ਕੋਰਟ ਨੇ ਇਹ ਕਹਿੰਦੇ ਹੋਏ ਅਬਦੁੱਲਾ ਦੀ ਵਿਧਾਇਕੀ ਰੱਦ ਕਰ ਦਿੱਤੀ ਸੀ ਕਿ ਸਾਲ 2017 'ਚ ਉਨ੍ਹਾਂ ਦੀ ਉਮਰ ਚੋਣ ਲੜਨ ਲਈ ਘੱਟ ਸੀ।


author

Inder Prajapati

Content Editor

Related News