ਦਿੱਲੀ ਦੀ ਆਜ਼ਾਦਪੁਰ ਮੰਡੀ ''ਚ ''ਕੋਰੋਨਾ'' ਨਾਲ ਵਪਾਰੀ ਦੀ ਮੌਤ, ਆਲੇ-ਦੁਆਲੇ ਦੀਆਂ ਦੁਕਾਨਾਂ ਸੀਲ
Wednesday, Apr 22, 2020 - 11:00 AM (IST)

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤਕ 640 ਲੋਕਾਂ ਦੀ ਮੌਤ ਹੋ ਗਈ ਹੈ ਅਤੇ 19,984 ਮਰੀਜ਼ ਵਾਇਰਸ ਤੋਂ ਪੀੜਤ ਹਨ। ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਹੈ। ਕੱਲ ਯਾਨੀ ਕਿ ਮੰਗਲਵਾਰ ਨੂੰ 57 ਸਾਲਾ ਇਕ ਵਪਾਰੀ ਦੀ ਮੌਤ ਹੋ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਸ ਬਲਾਕ 'ਚ ਵਪਾਰੀ ਦੀ ਦੁਕਾਨ ਸੀ, ਉਨ੍ਹਾਂ ਸੀਲ ਕਰ ਦਿੱਤਾ ਗਿਆ ਹੈ। ਉਸ ਇਲਾਕੇ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਸਾਹਮਣੇ ਬੈਰੀਕੇਡ ਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਬਿਨਾਂ ਲੋੜ ਦੇ ਕਿਸੇ ਨੂੰ ਵੀ ਅੱਗੇ ਆਉਣ ਦੀ ਇਜਾਜ਼ਤ ਨਹੀਂ ਹੈ।
ਦੱਸਣਯੋਗ ਹੈ ਕਿ ਦਿੱਲੀ ਦੀ ਆਜ਼ਾਦਪੁਰ ਮੰਡੀ ਨੂੰ 21 ਅਪ੍ਰੈਲ ਤੋਂ 24 ਘੰਟਿਆਂ ਲਈ ਖੋਲ੍ਹੇ ਜਾਣ ਦੀ ਆਗਿਆ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ ਨਵੇਂ ਫੈਸਲੇ ਤਹਿਤ ਆਜ਼ਾਦਪੁਰ ਮੰਡੀ 'ਚ ਸਵੇਰੇ 6 ਤੋਂ ਰਾਤ 10 ਵਜੇ ਤਕ ਸਬਜ਼ੀ ਅਤੇ ਫਲਾਂ ਦੀ ਵਿਕਰੀ ਹੋਵੇਗੀ। ਜਦਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਮੰਡੀ ਅੰਦਰ ਟਰੱਕਾਂ ਦੀ ਆਵਾਜਾਈ ਹੋ ਸਕੇਗੀ। ਯਾਨੀ ਕਿ 4 ਘੰਟੇ ਦੇ ਫਰਕ ਵਿਚ ਮੰਡੀ ਅੰਦਰ ਇਕ ਹਜ਼ਾਰ ਤੋਂ ਜ਼ਿਆਦਾ ਖਰੀਦਦਾਰੀ ਨਹੀਂ ਰਹਿਣਗੇ ਪਰ ਪਹਿਲੇ ਦਿਨ ਹੀ 24 ਘੰਟੇ ਮੰਡੀ ਖੁੱਲ੍ਹਣ ਨਾਲ ਸੜਕਾਂ 'ਤੇ ਲੰਬਾ ਜਾਮ ਲੱਗ ਗਿਆ। ਇਸ ਦਰਮਿਆਨ ਆਜ਼ਾਦਪੁਰ ਮੰਡੀ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਣ ਦੀ ਜਾਣਕਾਰੀ ਮਿਲੀ।