ਆਜ਼ਾਦ ਦਾ ਸਿਆਸੀ ਸਫਰ ਖਤਮ!

Wednesday, Sep 11, 2024 - 05:00 PM (IST)

ਨਵੀਂ ਦਿੱਲੀ- ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਰਾਜ ਸਭਾ ਦੀ ਸੀਟ ਨਾ ਮਿਲਣ ’ਤੇ ਪਾਰਟੀ ਛੱਡ ਦਿੱਤੀ, ਜਿਸ ਨਾਲ ਉਨ੍ਹਾਂ ਦਾ 45 ਸਾਲ ਪੁਰਾਣਾ ਸਾਥ ਟੁੱਟ ਗਿਆ। ਉਹ ਰਾਜ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਸਨ ਅਤੇ ਕੈਬਨਿਟ ਰੈਂਕ ਦੇ ਅਹੁਦੇ ’ਤੇ ਸਨ। ਭਾਜਪਾ ਨੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ ਅਤੇ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿਚ ਕਾਂਗਰਸ ਨੂੰ ਖਤਮ ਕਰਨ ਲਈ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ. ਪੀ. ਏ. ਪੀ.) ਬਣਾਈ, ਜਿਸ ਨੂੰ ਭਾਜਪਾ ਨੇ ਆਪਣਾ ਮੌਨ ਸਮਰਥਨ ਦਿੱਤਾ। ਪਰ ਉਹ ਲੋਕ ਸਭਾ ਚੋਣਾਂ ਵਿਚ ਕੁਝ ਖਾਸ ਨਹੀਂ ਕਰ ਸਕੇ ਅਤੇ ਉਨ੍ਹਾਂ ਦੀ ਪਾਰਟੀ ਖਸਤਾ ਹਾਲ ’ਚ ਹੈ, ਕਿਉਂਕਿ ਉਨ੍ਹਾਂ ਦੇ ਨਾਲ ਆਏ ਸਾਰੇ ਲੋਕ ਇਕ ਤੋਂ ਬਾਅਦ ਇਕ ਉਨ੍ਹਾਂ ਦਾ ਸਾਥ ਛੱਡ ਰਹੇ ਹਨ।

ਆਜ਼ਾਦ ਇੰਨੇ ਨਿਰਾਸ਼ ਹਨ ਕਿ ਉਨ੍ਹਾਂ ਨੇ ਖੁਦ ਹੀ ਵਿਧਾਨ ਸਭਾ ਚੋਣਾਂ ਤੋਂ ਨਾਂ ਵਾਪਸ ਲੈ ਲਿਆ। ਇਥੋਂ ਤੱਕ ਕਿ ਭਾਜਪਾ ਵੀ ਹੁਣ ਹੋਰ ਛੋਟੀਆਂ ਪਾਰਟੀਆਂ ਦਾ ਸਮਰਥਨ ਕਰ ਰਹੀ ਹੈ। ਇੰਨਾ ਹੀ ਨਹੀਂ ਭਾਜਪਾ ਨੇ ਪੀ. ਡੀ. ਪੀ. ਨਾਲ ਸਰਕਾਰ ਬਣਾਉਣ ਲਈ ਰਾਮ ਮਾਧਵ ਰਾਹੀਂ ਮਹਿਬੂਬਾ ਨਾਲ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਹੈ।

ਮਾਧਵ ਪੁਰਾਣੇ ਖਿਡਾਰੀ ਹਨ ਅਤੇ ਮੋਦੀ ਨੇ 4 ਸਾਲ ਬਾਅਦ ਉਨ੍ਹਾਂ ਨੂੰ ਮੁੜ ਭਾਜਪਾ ਵਿਚ ਸ਼ਾਮਲ ਕੀਤਾ ਹੈ। ਆਜ਼ਾਦ ਦੀ ਮੁੱਖ ਚਿੰਤਾ ਦਿੱਲੀ ਵਿਚ ਉਨ੍ਹਾਂ ਦਾ ਟਾਈਪ 8 ਬੰਗਲਾ ਹੈ, ਜਿਸ ਵਿਚ ਉਹ ਮੋਦੀ ਸਰਕਾਰ ਦੇ ਆਸ਼ੀਰਵਾਦ ਨਾਲ ਪਿਛਲੇ 2 ਸਾਲਾਂ ਤੋਂ ਰਹਿ ਰਹੇ ਹਨ।


Rakesh

Content Editor

Related News