70 ਸਾਲ ਤੋਂ ਵੱਧ ਉਮਰ ਦੇ ਲੋਕ ਆਯੁਸ਼ਮਾਨ ਯੋਜਨਾ ’ਚ ਦਿਖਾ ਰਹੇ ਦਿਲਚਸਪੀ

Monday, Nov 11, 2024 - 10:19 PM (IST)

70 ਸਾਲ ਤੋਂ ਵੱਧ ਉਮਰ ਦੇ ਲੋਕ ਆਯੁਸ਼ਮਾਨ ਯੋਜਨਾ ’ਚ ਦਿਖਾ ਰਹੇ ਦਿਲਚਸਪੀ

ਜਲੰਧਰ, (ਭਾਸ਼ਾ)- ਆਯੁਸ਼ਮਾਨ ਯੋਜਨਾ ਵਿਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸ਼ਾਮਲ ਕਰਨ ਦੇ ਐਲਾਨ ਦੇ ਇਕ ਹਫ਼ਤੇ ਬਾਅਦ ਹੀ 2 ਲੱਖ ਤੋਂ ਵੱਧ ਬਜ਼ੁਰਗ ਇਸ ਯੋਜਨਾ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਕੇਰਲਾ ਦੇ ਵਸਨੀਕ ਹਨ।

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੀ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਦਾ ਵਿਸਥਾਰ ਕੀਤਾ ਸੀ। ਹੁਣ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।


author

Rakesh

Content Editor

Related News