'ਪ੍ਰਾਣ ਪ੍ਰਤਿਸ਼ਠਾ' ਲਈ ਤਿਆਰ ਅਯੁੱਧਿਆ, ਹਜ਼ਾਰਾਂ ਕੁਇੰਟਲ ਫੁੱਲਾਂ ਨਾਲ ਦੁਲਹਨ ਵਾਂਗ ਸਜੀ ਰਾਮ ਨਗਰੀ
Monday, Jan 22, 2024 - 09:47 AM (IST)
ਅਯੁੱਧਿਆ (ਭਾਸ਼ਾ)- ਅਯੁੱਧਿਆ ਨਵੇਂ ਬਣੇ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਬਹੁ-ਉਡੀਕ ਸਮਾਰੋਹ ਦੀਆਂ ਧਾਰਮਿਕ ਰਸਮਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣਗੇ। ਭਗਵਾਨ ਰਾਮ ਦੇ ਬਾਲ ਰੂਪ ਰਾਮ ਲੱਲਾ ਦੀ ਮੂਰਤੀ ਦੀ 'ਪ੍ਰਾਣ ਪ੍ਰਤਿਸ਼ਠਾ' ਵਿੱਚ ਦੇਸ਼ ਦੇ ਪ੍ਰਮੁੱਖ ਅਧਿਆਤਮਕ ਅਤੇ ਧਾਰਮਿਕ ਸੰਪਰਦਾਵਾਂ ਦੇ ਨੁਮਾਇੰਦਿਆਂ, ਵੱਖ-ਵੱਖ ਆਦਿਵਾਸੀ ਭਾਈਚਾਰਿਆਂ ਦੇ ਨੁਮਾਇੰਦਿਆਂ ਸਮੇਤ ਹਰ ਖੇਤਰ ਦੇ ਪ੍ਰਮੁੱਖ ਲੋਕ ਸ਼ਾਮਲ ਹੋਣਗੇ। ਪ੍ਰਾਣ ਪ੍ਰਤਿਸ਼ਠਾ ਸਮਾਗਮ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ ਅਤੇ ਮੰਦਰ ਨਿਰਮਾਣ ਟਰੱਸਟ ਅਨੁਸਾਰ ਇਸ ਦੇ ਦੁਪਹਿਰ 1 ਵਜੇ ਤੱਕ ਸਮਾਪਤ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਬਣਾ ਰਹੇ ਹੋ ਕੈਨੇਡਾ ਜਾਣ ਦੀ ਯੋਜਨਾ, ਇਸ ਸਾਲ ਦੇ ਆਖ਼ੀਰ 'ਚ ਸਰਕਾਰ ਚੁੱਕੇਗੀ ਵੱਡਾ ਕਦਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 10.45 'ਤੇ ਅਯੁੱਧਿਆ ਹੈਲੀਪੈਡ 'ਤੇ ਪਹੁੰਚਣਗੇ। ਇੱਥੋਂ ਉਹ ਸਿੱਧੇ ਰਾਮ ਜਨਮ ਭੂਮੀ ਵਾਲੀ ਥਾਂ 'ਤੇ ਜਾਣਗੇ। ਇਸ ਤੋਂ ਬਾਅਦ ਉਹ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਵੱਖ-ਵੱਖ ਸਮਾਗਮਾਂ ਵਿੱਚ ਭਾਗ ਲੈਣਗੇ, ਜਦਕਿ ਦੁਪਹਿਰ 12.05 ਤੋਂ 12.55 ਵਜੇ ਤੱਕ ਪ੍ਰਾਣ ਪ੍ਰਤਿਸ਼ਠਾ ਦਾ ਆਯੋਜਨ ਕੀਤਾ ਹੋਵੇਗਾ। ਦੁਪਹਿਰ 1 ਵਜੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਉਹ ਸਮਾਗਮ ਵਾਲੀ ਥਾਂ 'ਤੇ ਪਹੁੰਚਣਗੇ, ਜਿੱਥੇ ਹੋਰ ਵਿਸ਼ੇਸ਼ ਮਹਿਮਾਨਾਂ ਦੇ ਨਾਲ-ਨਾਲ ਉਹ ਪੂਰੇ ਦੇਸ਼ ਅਤੇ ਦੁਨੀਆ ਨੂੰ ਸੰਬੋਧਨ ਕਰਨਗੇ। ਇੱਥੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਆਪਣਾ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ
ਇਸ ਮੌਕੇ ਪੂਰੀ ਅਯੁੱਧਿਆ ਨਗਰੀ ਨੂੰ ਹਜ਼ਾਰਾਂ ਕੁਇੰਟਲ ਫੁੱਲਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ। ਅਵਧਪੁਰੀ ਵਿੱਚ ਤਿਉਹਾਰ ਦਾ ਮਾਹੌਲ ਹੈ। ਫੁੱਲਾਂ ਨਾਲ ਸਜੀ ਅਯੁੱਧਿਆ ਵਿਚ ਜਨਮ ਭੂਮੀ ਮਾਰਗ ਤੋਂ ਲੈ ਕੇ ਰਾਮ ਮਾਰਗ, ਭਗਤੀ ਮਾਰਗ ਅਤੇ ਧਰਮ ਮਾਰਗ ਤੱਕ ਅਲੌਕਿਕ ਨਜ਼ਾਰਾ ਦਿਖਾਈ ਦੇ ਰਿਹਾ ਹੈ। ਸੱਭਿਆਚਾਰਕ ਨਾਚ ਅਤੇ ਸੰਗੀਤ ਰਾਹੀਂ ਵੱਖ-ਵੱਖ ਥਾਵਾਂ 'ਤੇ ਰਾਜ ਦੇ ਨਾਲ-ਨਾਲ ਪੂਰੇ ਦੇਸ਼ ਦੀਆਂ ਪਰੰਪਰਾਵਾਂ ਅਤੇ ਕਲਾ ਦਾ ਸਮਾਗਮ ਹੋ ਰਿਹਾ ਹੈ। ਹਰ ਪਾਸੇ ਭਗਵਾਨ ਰਾਮ ਦੇ ਭਜਨ ਸੁਣਾਈ ਦੇ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਸਾਰਾ ਸਵਰਗ ਰਘੁਨੰਦਨ ਨੂੰ ਨਮਸਕਾਰ ਕਰਨ ਲਈ ਧਰਤੀ ਉੱਤੇ ਆ ਗਿਆ ਹੋਵੇ। ਪ੍ਰਾਣ ਪ੍ਰਤਿਸ਼ਠਾ ਲਈ ਰਾਮ ਮੰਦਰ ਕੰਪਲੈਕਸ ਸਮੇਤ ਪੂਰੇ ਅਯੁੱਧਿਆ ਧਾਮ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਜਨਮ ਭੂਮੀ ਸਥਾਨ ਨੂੰ ਵੱਖ-ਵੱਖ ਤਰ੍ਹਾਂ ਦੇ ਦੇਸੀ-ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ, ਜਦਕਿ ਜਨਮ ਭੂਮੀ ਮਾਰਗ, ਰਾਮ ਮਾਰਗ, ਧਰਮ ਮਾਰਗ ਅਤੇ ਲਤਾ ਚੌਕ ਨੂੰ ਵੀ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਫਲਾਈਓਵਰ 'ਤੇ ਸਟ੍ਰੀਟ ਲਾਈਟਾਂ ਨੂੰ ਭਗਵਾਨ ਰਾਮ ਦੀਆਂ ਕਲਾਕ੍ਰਿਤੀਆਂ ਦੇ ਨਾਲ-ਨਾਲ ਧਨੁਸ਼ ਅਤੇ ਤੀਰ ਦੇ ਕੱਟਆਊਟ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।