ਅਯੁੱਧਿਆ ਮੰਦਰ ਨਿਰਮਾਣ ਲਈ ਪਹਿਲੀ ਇੱਟ ਰੱਖਣ ਵਾਲੇ ਨੇਤਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਸੋਗ

Friday, Feb 07, 2025 - 05:10 PM (IST)

ਅਯੁੱਧਿਆ ਮੰਦਰ ਨਿਰਮਾਣ ਲਈ ਪਹਿਲੀ ਇੱਟ ਰੱਖਣ ਵਾਲੇ ਨੇਤਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਸੋਗ

ਨਵੀਂ ਦਿੱਲੀ/ਲਖਨਊ- ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਪਹਿਲੀ ਇੱਟ ਰੱਖਣ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਨੇਤਾ ਕਾਮੇਸ਼ਵਰ ਚੌਪਾਲ ਦਾ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੀਡੀਆ ਸੈਂਟਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਆਖ਼ਰੀ ਸਾਹ ਲਿਆ। ਚੌਪਾਲ ਦੇ ਦਿਹਾਂਤ 'ਤੇ ਡੂੰਘਾ ਦੁਖ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ 'ਭਗਵਾਨ ਰਾਮ ਦਾ ਭਗਤ' ਦੱਸਿਆ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਲਿਖਿਆ,''ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਟਰੱਸਟੀ ਕਾਮੇਸ਼ਵਰ ਚੌਪਾਲ ਜੀ ਦੇ ਦਿਹਾਂਤ ਤੋਂ ਬੇਹੱਦ ਦੁੱਖ ਹੋਇਆ ਹੈ। ਇਹ ਇਕ ਰਾਮ ਭਗਤ ਸਨ, ਜਿਨ੍ਹਾਂ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਯੋਗਦਾਨ ਦਿੱਤਾ।'' 

PunjabKesari

ਪ੍ਰਧਾਨ ਮੰਤਰੀ ਨੇ ਲਿਖਿਆ,''ਦਲਿਤ ਪਿਛੋਕੜ ਤੋਂ ਆਉਣ ਵਾਲੇ ਕਾਮੇਸ਼ਵਰ ਜੀ ਸਮਾਜ ਦੇ ਵਾਂਝੇ ਭਾਈਚਾਰਿਆਂ ਦੇ ਕਲਿਆਣ ਦੇ ਕੰਮਾਂ ਲਈ ਵੀ ਹਮੇਸ਼ਾ ਯਾਦ ਕੀਤੇ ਜਾਣਗੇ। ਸੋਗ ਦੀ ਇਸ ਘੜੀ 'ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਸਮਰਥਕਾਂ ਨਾਲ ਹੈ। ਓਮ ਸ਼ਾਂਤੀ!'' ਮੰਦਰ ਟਰੱਸਟ ਨੇ ਕਿਹਾ ਕਿ ਪਟਨਾ ਦੇ ਰਹਿਣ ਵਾਲੇ ਚੌਪਾਲ ਲੰਬੇ ਸਮੇਂ ਤੋਂ ਗੁਰਦੇ ਦੀ ਬੀਮਾਰੀ ਨਾਲ ਪੀੜਤ ਸਨ। ਟਰੱਸਟ ਅਨੁਸਾਰ, ਉਨ੍ਹਾਂ ਨੇ 9 ਨਵੰਬਰ 1989 ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪਹਿਲੇ ਨੀਂਹ ਪੱਥਰ ਸਮਾਰੋਹ 'ਚ ਪਹਿਲੀ ਇੱਟ ਰੱਖੀ ਸੀ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨੇ ਉਨ੍ਹਾਂ ਨੂੰ 'ਪ੍ਰਥਮ ਕਾਰਸੇਵਕ' ਦੀ ਉਪਾਧੀ ਨਾਲ ਸਨਮਾਨਤ ਕੀਤਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News