PM ਮੋਦੀ ਬੋਲੇ- ਰਾਮ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹੇਗਾ ਆਸਥਾ ਦਾ ਪ੍ਰਤੀਕ

08/05/2020 3:24:30 PM

ਅਯੁੱਧਿਆ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਮ ਮੰਦਰ ਦੇ ਨਿਰਮਾਣ ਲਈ ਨੀਂਹ ਪੱਥਰ ਰੱਖ ਦਿੱਤਾ ਹੈ। ਰਾਮ ਮੰਦਰ ਭੂਮੀ ਪੂਜਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ 'ਤੇ ਰਾਮ ਭਗਤਾਂ ਨੂੰ ਕੋਟਿ-ਕੋਟਿ ਵਧਾਈ। ਮੰਦਰ ਅੰਦੋਲਨ 'ਚ ਸ਼ਾਮਲ ਲੋਕਾਂ ਨੂੰ ਨਮਨ। ਹਰ ਮਨ ਅੱਜ ਖੁਸ਼ ਅਤੇ ਭਾਵੁਕ ਵੀ ਹੈ। ਸਾਲਾਂ ਤੋਂ ਟੈਂਟ 'ਚ ਰਹਿ ਰਹੇ ਰਾਮ ਲਲਾ ਲਈ ਅੱਜ ਵੱਡਾ ਮੰਦਰ ਬਣੇਗਾ। ਪੂਰੇ ਭਾਰਤ 'ਚ ਰਾਮ ਦੀ ਗੂੰਜ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਰਾਮ ਮੰਦਰ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ। ਰਾਮ ਮੰਦਰ ਬਣਨ ਨਾਲ ਪੂਰੇ ਖੇਤਰ ਵਿਚ ਵਿਕਾਸ ਹੋਵੇਗਾ। ਇਤਿਹਾਸ ਅੱਜ ਖੁਦ ਨੂੰ ਦੋਹਰਾ ਰਿਹਾ ਹੈ। ਮੰਦਰ ਆਉਣ ਵਾਲੀਆਂ ਪੀੜ੍ਹੀਆ ਲਈ ਆਸਥਾ, ਸ਼ਰਧਾ ਦਾ ਪ੍ਰਤੀਕ ਰਹੇਗਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਰਾਮ ਜਨਮਭੂਮੀ 'ਤੇ ਡਾਕ ਟਿਕਟ ਜਾਰੀ ਕੀਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਰਿਆਂ ਦੇ ਰਾਮ, ਸਾਰਿਆਂ 'ਚ ਰਾਮ ਅਤੇ ਜਯ ਸਿਆ ਰਾਮ। ਦੇਸ਼ 'ਚ ਜਿੱਥੇ-ਜਿੱਥੇ ਵੀ ਪ੍ਰਭੂ ਰਾਮ ਦੇ ਚਰਨ ਪਏ ਹਨ, ਉੱਥੇ ਰਾਮ ਸਰਕਿਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ ਪੂਰੀ ਧਰਤੀ 'ਤੇ ਸ਼੍ਰੀਰਾਮ ਵਰਗਾ ਕੋਈ ਸ਼ਾਸਕ ਹੋਇਆ ਹੀ ਨਹੀਂ ਹੈ। ਭਗਵਾਨ ਰਾਮ ਦਾ ਇਹ ਮੰਦਰ ਯੁੱਗਾਂ-ਯੁੱਗਾਂ ਤੱਕ ਮਨੁੱਖਤਾਂ ਨੂੰ ਪ੍ਰੇਰਣਾ ਦਿੰਦਾ ਰਹੇਗਾ। ਰਾਮ ਦੇ ਆਦਰਸ਼ਾਂ ਦੀ ਕਲਯੁੱਗ ਵਿਚ ਰੱਖਿਆ ਦੀ ਜ਼ਿਮੇਵਾਰੀ ਹਨੂੰਮਾਨ ਜੀ ਦੀ ਹੀ ਹੈ। 

ਪ੍ਰਭੂ ਰਾਮ ਦਾ ਆਦੇਸ਼ ਹੈ ਕਿ ਬੱਚਿਆਂ, ਬਜ਼ੁਰਗਾਂ ਅਤੇ ਵੈਦਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਜੋ ਸਾਨੂੰ ਕੋਰੋਨਾ ਨੇ ਵੀ ਸਿੱਖਾ ਦਿੱਤਾ ਹੈ। ਸਾਡਾ ਦੇਸ਼ ਜਿੰਨਾ ਤਾਕਤਵਰ ਹੋਵੇਗਾ, ਓਨੀਂ ਹੀ ਸ਼ਾਂਤੀ ਵੀ ਬਣੇਗੀ ਰਹੇਗੀ। ਰਾਮ ਦੀ ਇਹ ਨੀਤੀ ਅਤੇ ਰੀਤੀ ਸਦੀਆਂ ਤੋਂ ਭਾਰਤ ਦਾ ਮਾਰਗ ਦਰਸ਼ਨ ਕਰਦੀ ਰਹੀ ਹੈ। ਜਦੋਂ-ਜਦੋਂ ਰਾਮ ਨੂੰ ਮੰਨਿਆ ਹੈ, ਵਿਕਾਸ ਹੋਇਆ ਹੈ। ਜਦੋਂ ਵੀ ਅਸੀਂ ਭਟਕੇ ਹਾਂ, ਵਿਨਾਸ਼ ਹੋਇਆ ਹੈ। ਸਾਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਹੋਵੇਗਾ, ਸਾਰਿਆਂ ਨਾਲ ਅਤੇ ਵਿਸ਼ਵਾਸ ਨਾਲ ਹੀ ਸਾਰਿਆਂ ਦਾ ਵਿਕਾਸ ਕਰਨਾ ਹੈ। ਕੋਰੋਨਾ ਕਾਰਨ ਜਿਵੇਂ ਦੇ ਹਾਲਾਤ ਹਨ, ਰਾਮ ਵਲੋਂ ਦਿੱਤਾ ਗਿਆ ਮਰਿਆਦਾ ਦਾ ਰਸਤਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਹਰ ਥਾਂ ਹਨ। ਨਾਨਕ-ਤੁਲਸੀ ਦੇ ਰਾਮ ਨਿਰਗੁਣ ਰਾਮ ਹਨ। ਭਗਵਾਨ ਬੁੱਧ-ਜੈਨ ਧਰਮ ਵੀ ਰਾਮ ਨਾਲ ਜੁੜੇ ਹਨ। ਰਾਮ ਸਾਰਿਆਂ ਵਿਚ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੰਬੋਡੀਆ, ਸ਼੍ਰੀਲੰਕਾ, ਚੀਨ, ਈਰਾਨ, ਨੇਪਾਲ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਰਾਮ ਦਾ ਨਾਮ ਲਿਆ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਅੱਗੇ ਵਧਾਂਗੇ, ਦੇਸ਼ ਅੱਗੇ ਵਧੇਗਾ।


Tanu

Content Editor

Related News