ਰਾਮਲੱਲਾ ਦੇ ਪ੍ਰਾਣ-ਪ੍ਰਤਿਸ਼ਠਾ ਪੂਜਨ ਲਈ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਚੁਣਿਆ ਗਿਆ 'ਸ਼ੁੱਭ ਮਹੂਰਤ'

Wednesday, Jan 10, 2024 - 10:38 AM (IST)

ਰਾਮਲੱਲਾ ਦੇ ਪ੍ਰਾਣ-ਪ੍ਰਤਿਸ਼ਠਾ ਪੂਜਨ ਲਈ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਚੁਣਿਆ ਗਿਆ 'ਸ਼ੁੱਭ ਮਹੂਰਤ'

ਅਯੁੱਧਿਆ/ਜਲੰਧਰ (ਧਵਨ)– ਅਯੁੱਧਿਆ ’ਚ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ-ਪ੍ਰਤਿਸ਼ਠਾ ਮਹੂਰਤ ਕਾਲ ਨੂੰ ਸਾਰੇ ਨਿਯਮ ਧਿਆਨ ਵਿਚ ਰੱਖ ਕੇ ਚੁਣਿਆ ਗਿਆ ਹੈ। ਜੋਤਿਸ਼ਾਚਾਰੀਆ ਰੇਖਾ ਕਲਪਦੇਵ ਮੁਤਾਬਕ ਪ੍ਰਾਣ-ਪ੍ਰਤਿਸ਼ਠਾ ਪੂਜਨ ਮਹੂਰਤ ਲਈ ਉਸ ਦਿਨ ਦੁਪਹਿਰ 12.20 ਵਜੇ ਅਭਿਜੀਤ ਮਹੂਰਤ, ਮ੍ਰਿਗਸ਼ਿਰਾ ਨਕਸ਼ੱਤਰ, ਚੰਦਰ ਬ੍ਰਿਖ ਰਾਸ਼ੀ, ਦਿਨ ਸੋਮਵਾਰ ਤੇ ਮੇਖ ਲਗਨ ਦੀ ਚੋਣ ਕੀਤੀ ਗਈ ਹੈ।

ਇਹ ਵੀ ਪੜ੍ਹੋ- ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ

ਰੇਖਾ ਕਿਹਾ ਕਿ ਇਸ ਦਿਨ ਦੇ ਮਹੂਰਤ ਦੀ ਸ਼ੁੱਭਤਾ ਦੀ ਵਿਸ਼ੇਸ਼ਤਾ ਹੈ ਕਿ ਉਸ ਦਿਨ ਸਰਵਾਰਥ ਸਿੱਧੀ ਤੇ ਅੰਮ੍ਰਿਤ ਸਿੱਧੀ ਵਰਗੇ ਯੋਗ ਵੀ ਦਿਨ ਦੀ ਸ਼ੁੱਭਤਾ ਨੂੰ ਵਧਾ ਰਹੇ ਹਨ। ਮਹੂਰਤ ਵਾਲੇ ਦਿਨ ਲਗਨ ਭਾਵ ’ਚ ਦੇਵ ਗੁਰੂ ਬ੍ਰਹਿਸਪਤੀ ਬਿਰਾਜਮਾਨ ਹੋਣਗੇ, ਜੋ ਪੰਚਮ, ਸਪਤਮ ਤੇ ਨਵਮ ਭਾਵ ਨੂੰ ਆਪਣੀ ਦ੍ਰਿਸ਼ਟੀ ਨਾਲ ਅੰਮ੍ਰਿਤਵ ਪ੍ਰਦਾਨ ਕਰਨਗੇ। ਅਭਿਜੀਤ ਮਹੂਰਤ ਖੁਦ ਅਤਿ ਸ਼ੁੱਭ ਮਹੂਰਤ ’ਚ ਆਉਂਦਾ ਹੈ। ਦੇਵ ਮੂਰਤੀਆਂ ਸ਼ੁਰੂ ਤੋਂ ਹੀ ਈਸ਼ਵਰ ਪ੍ਰਾਪਤੀ ਦੇ ਸਾਧਨਾਂ ਵਿਚ ਅਤਿ ਅਹਿਮ ਸਾਧਨ ਦੀ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ। 

ਇਹ ਵੀ ਪੜ੍ਹੋ-  ਉਮਰ 50 ਸਾਲ, 2000 ਕਿ.ਮੀ. ਦੀ ਪੈਦਲ ਯਾਤਰਾ ਕਰ ਅਯੁੱਧਿਆ ਪਹੁੰਚ ਰਹੇ 'ਬਾਪੂ'

ਦੇਵ ਮੂਰਤੀਆਂ ਦੀ ਪੂਜਾ ਤੋਂ ਪਹਿਲਾਂ ਉਨ੍ਹਾਂ ਵਿਚ ਪ੍ਰਾਣ-ਪ੍ਰਤਿਸ਼ਠਾ ਕਰਨ ਦਾ ਕਾਰਨ ਵੈਦਿਕ ਰਵਾਇਤ ਹੀ ਨਹੀਂ, ਸਗੋਂ ਇਹ ਪੂਰੀ ਤਰ੍ਹਾਂ ਤੱਤ ਦਰਸ਼ਨ ਭਾਵ ਨਾਲ ਭਰਪੂਰ ਹੈ। ਜਦੋਂ ਵੀ ਲੋਕ ਕਿਸੇ ਦੇਵ ਮੂਰਤੀ ਨੂੰ ਘਰ ਦੇ ਮੰਦਰ ਵਿਚ ਲਿਆਉਂਦੇ ਹਨ ਤਾਂ ਪੂਰੇ ਵਿਧੀ-ਵਿਧਾਨ ਨਾਲ ਉਸ ਦੀ ਪੂਜਾ ਕੀਤੀ ਜਾਦੀ ਹੈ। ਇਸ ਮੂਰਤੀ ਵਿਚ ਜਾਨ ਪਾਉਣ ਦੀ ਵਿਧੀ ਨੂੰ ਹੀ ਪ੍ਰਾਣ-ਪ੍ਰਤਿਸ਼ਠਾ ਕਹਿੰਦੇ ਹਨ।

ਇਹ ਵੀ ਪੜ੍ਹੋ- ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ 'ਮੌਨ ਵਰਤ' ਤੋੜੇਗੀ 85 ਸਾਲਾ ਬਜ਼ੁਰਗ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News