ਅਯੁੱਧਿਆ, ਧਾਰਾ 370 ''ਤੇ ਬੋਲੇ PM ਮੋਦੀ : ਵੱਡੇ-ਵੱਡੇ ਫੈਸਲਿਆਂ ਨੂੰ ਦੇਸ਼ ਨੇ ਸਵੀਕਾਰਿਆ

02/22/2020 12:49:56 PM

ਨਵੀਂ ਦਿੱਲੀ— ਸੰਵਿਧਾਨ ਅਤੇ ਅਦਾਲਤ 'ਤੇ ਦੇਸ਼ ਵਾਸੀਆਂ ਦੇ ਭਰੋਸੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਸੇ ਵਿਸ਼ੇਸ਼ ਕੇਸ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਪਿਛਲੇ ਦਿਨੀਂ ਅਦਾਲਤ ਵਲੋਂ ਕਈ ਵੱਡੇ ਫੈਸਲੇ ਲਏ ਗਏ, ਜਿਨ੍ਹਾਂ 'ਤੇ ਦੁਨੀਆ ਦੀਆਂ ਨਜ਼ਰਾਂ ਸਨ ਪਰ ਸਾਰੇ ਭਾਰਤੀਆਂ ਨੇ ਉਨ੍ਹਾਂ ਨੂੰ ਪੂਰੀ ਸਹਿਮਤੀ ਨਾਲ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਇੰਟਰਨੈਸ਼ਨਲ ਜੁਡੀਸ਼ਲ ਕਾਨਫਰੰਸ 2020 'ਚ ਕਹੀ। ਇਹ ਪ੍ਰੋਗਰਾਮ ਨਵੀਂ ਦਿੱਲੀ 'ਚ ਹੋਇਆ।

ਪ੍ਰੋਗਰਾਮ 'ਚ ਮੋਦੀ ਨੇ ਕਿਹਾ,''ਭਾਰਤੀਆਂ ਦੀ ਅਦਾਲਤ 'ਚ ਬਹੁਤ ਆਸਥਾ ਹੈ। ਹਾਲ 'ਚ ਅਜਿਹੇ ਕੁਝ ਵੱਡੇ ਫੈਸਲੇ ਹੋਏ ਹਨ, ਜਿਨ੍ਹਾਂ ਨੂੰ ਲੈ ਕੇ ਪੂਰੀ ਦੁਨੀਆ 'ਚ ਚਰਚਾ ਸੀ, ਫੈਸਲੇ ਤੋਂ ਪਹਿਲਾਂ ਕਈ ਸ਼ੱਕ ਜ਼ਾਹਰ ਕੀਤੇ ਜਾ ਰਹੇ ਸਨ ਪਰ 130 ਕਰੋੜ ਭਾਰਤੀਆਂ ਨੇ ਪੂਰੀ ਸਹਿਮਤੀ ਨਾਲ ਸਵੀਕਾਰ ਕੀਤਾ। ਹਜ਼ਾਰਾਂ ਸਾਲਾਂ ਤੋਂ ਭਾਰਤ ਇਨ੍ਹਾਂ ਮੁੱਲਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ।

ਪ੍ਰੋਗਰਾਮ 'ਚ ਮੋਦੀ ਨੇ ਮਹਾਤਮਾ ਗਾਂਧੀ ਨਾਲ ਜੁੜਿਆ ਇਕ ਕਿੱਸਾ ਵੀ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਗਾਂਧੀ ਜੀ ਨੂੰ ਵਕਾਲਤ ਦਾ ਪਹਿਲਾ ਕੇਸ ਮਿਲਿਆ ਸੀ, ਉਦੋਂ ਉਨ੍ਹਾਂ ਤੋਂ ਕੇਸ ਦੇ ਬਦਲੇ ਕਮਿਸ਼ਨ ਮੰਗਿਆ ਜਾ ਰਿਹਾ ਸੀ ਪਰ ਗਾਂਧੀ ਨੇ ਸਾਫ਼ ਕਹਿ ਦਿੱਤਾ ਸੀ ਕਿ ਕੇਸ ਮਿਲੇ ਨਾ ਮਿਲੇ ਉਹ ਕਮਿਸ਼ਨ ਨਹੀਂ ਦੇਣਗੇ। ਪ੍ਰੋਗਰਾਮ 'ਚ ਮੋਦੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਕਰੀਬ 1500 ਕਾਨੂੰਨ ਖਤਮ ਕੀਤੇ ਹਨ, ਜਿਨ੍ਹਾਂ ਦੀ ਪ੍ਰਾਸੰਗਿਤਾ ਖਤਮ ਹੋ ਗਈ ਸੀ। ਮੋਦੀ ਨੇ ਅੱਗੇ ਕਿਹਾ ਕਿ ਸਮਾਜ 'ਚ ਤਬਦੀਲੀ ਲਿਆਉਣ ਵਾਲੇ ਨਵੇਂ ਕਾਨੂੰਨ ਵੀ ਬਣਾਏ ਗਏ ਹਨ। ਇੱਥੇ ਉਨ੍ਹਾਂ ਨੇ ਤਿੰਨ ਤਲਾਕ ਕਾਨੂੰਨ ਦਾ ਜ਼ਿਕਰ ਕੀਤਾ।


DIsha

Content Editor

Related News