PM ਮੋਦੀ ਦੇ ਸਵਾਗਤ ਲਈ ਰਾਮ ਨਗਰੀ ‘ਅਯੁੱਧਿਆ’ ਹੋਈ ਸੀਲ, ਸਥਾਨਕ ਲੋਕਾਂ ’ਚ ਨਾਰਾਜ਼ਗੀ

Saturday, Oct 22, 2022 - 04:55 PM (IST)

ਅਯੁੱਧਿਆ- ਅਯੁੱਧਿਆ ’ਚ ਦੀਪ ਉਤਸਵ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਨੂੰ ਵੇਖਦੇ ਹੋਏ ਅਯੁੱਧਿਆ ’ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਤਿਉਹਾਰਾਂ ਦੇ ਮੌਸਮ ’ਚ ਮੁੱਖ ਮਾਰਗ ਦੀਆਂ ਦੁਕਾਨਾਂ ਦੇ ਸਾਹਮਣੇ ਬੈਰੀਕੇਡਿੰਗ ਕੀਤੀ ਗਈ ਹੈ। ਕਈ ਥਾਵਾਂ ’ਤੇ ਬੈਰੀਕੇਡਿੰਗ ਤੋਂ ਨਿਕਲਣ ਦੀ ਥਾਂ ਵੀ ਨਹੀਂ ਦਿੱਤੀ ਜਾ ਰਹੀ ਹੈ। ਰਾਮ ਕੀ ਪੈੜੀ ਨੂੰ ਵੀ ਪੂਰਨ ਰੂਪ ਨਾਲ ਸੀਲ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਸੋਨੇ ਨਾਲ ਜੜਿਆ ਰਾਜਸਥਾਨ ਦਾ ‘ਫੂਲ ਮਹਿਲ’, ਮੀਨਾਕਾਰੀ ਨੇ ਖ਼ੂਬਸੂਰਤੀ ਨੂੰ ਲਾਏ ਚਾਰ ਚੰਨ

ਸਥਾਨਕ ਲੋਕਾਂ ’ਚ ਅੱਜ ਤੋਂ ਹੀ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਬੈਰੀਅਰ ’ਤੇ ਤਾਇਨਾਤ ਪੁਲਸ ਮੁਲਾਜ਼ਮ ਸਥਾਨਕ ਲੋਕਾਂ ਨੂੰ ਸਹੂਲਤ ਨਹੀਂ ਦੇ ਰਹੇ ਹਨ, ਜਿਸ ਕਾਰਨ ਲੋਕਾਂ ’ਚ ਨਾਰਾਜ਼ਗੀ ਹੈ। ਇੰਨਾ ਹੀ ਨਹੀਂ ਥਾਂ-ਥਾਂ ’ਤੇ ਮੀਡੀਆ ਦੇ ਵਾਹਨ ਰੋਕੇ ਜਾ ਰਹੇ ਹਨ। ਸਥਾਨਕ ਪੁਲਸ ਸਹਿਯੋਗ ਨਹੀਂ ਕਰ ਰਹੀ ਹੈ, ਜਿਸ ਕਾਰਨ ਕਾਰੋਬਾਰੀਆਂ ’ਚ ਵੀ ਰੋਹ ਹੈ।

PunjabKesari

ਇਹ ਵੀ ਪੜ੍ਹੋ-  ਅਯੁੱਧਿਆ ਦੀਪ ਉਤਸਵ ’ਚ ਸ਼ਾਮਲ ਹੋਣਗੇ PM ਮੋਦੀ, 15 ਲੱਖ ਦੀਵੇ ਜਗਾ ਕੇ ਬਣੇਗਾ ਵਿਸ਼ਵ ਰਿਕਾਰਡ

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਕਤੂਬਰ ਦੀ ਸ਼ਾਮ ਨੂੰ ਅਯੁੱਧਿਆ ਆ ਰਹੇ ਹਨ ਅਤੇ ਦੀਪ ਉਤਸਵ ਪ੍ਰੋਗਰਾਮ ਦੇ ਗਵਾਹ ਬਣਨਗੇ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਅਯੁੱਧਿਆ ਵਿਚ ਡੇਰਾ ਪਾ ਲਿਆ ਹੈ। ਦੱਸ ਦੇਈਏ ਕਿ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਪ ਉਤਸਵ ਵਿਚ ਸ਼ਾਮਲ ਹੋ ਰਹੇ ਹਨ। ਰਾਮ ਕੀ ਪੈੜੀ ’ਤੇ 15 ਲੱਖ ਦੀਵੇ ਜਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਦੀ ਤਿਆਰੀ ਹੈ। ਜਿਸ ਦੇ ਗਵਾਹ ਪ੍ਰਧਾਨ ਮੰਤਰੀ ਮੋਦੀ ਵੀ ਹੋਣਗੇ। ਪੂਰੀ ਅਯੁੱਧਿਆ ਨੂੰ 20 ਲੱਖ ਦੀਵਿਆਂ ਨਾਲ ਰੋਸ਼ਨ ਕੀਤਾ ਜਾਵੇਗਾ। 


Tanu

Content Editor

Related News