ਅਯੁੱਧਿਆ ’ਚ ਭਗਵਾਨ ਸ੍ਰੀ ਰਾਮ ਦਾ ਬਾਗ ‘ਸਮਰ ਐੱਪਲ’ ਨਾਲ ਮਹਿਕੇਗਾ
Saturday, May 08, 2021 - 03:41 AM (IST)
ਜੰਮੂ - ਅਯੁੱਧਿਆ ’ਚ ਭਗਵਾਨ ਸ਼੍ਰੀ ਰਾਮ ਦਾ ਬਾਗ ਜੰਮੂ ਦੇ ਬਾਗਵਾਨਾਂ ਦੇ ਹਰਮਨ 99 ਸਮਰ ਐਪਲ ਨਾਲ ਮਹਿਕੇਗਾ। ਬਾਗਵਾਨ ਸੇਬ ਦੇ ਬੂਟੇ ਲਗਾਉਣ ਲਈ ਤਿਆਰ ਹਨ। ਉਨ੍ਹਾਂ ਨੇ ਬੱਸ ਹੁਣ ਇਸ ਗੱਲ ਦੀ ਉਡੀਕ ਹੈ ਕਿ ਅਯੋਧਿਆ ਤੋਂ ਕਦੋਂ ਉਨ੍ਹਾਂ ਨੂੰ ਬੂਟੇ ਲਗਾਉਣ ਦਾ ਸੱਦਾ ਆਵੇ। ਸਮਰ ਐੱਪਲ 46 ਡਿਗਰੀ ਤਾਪਮਾਨ ’ਚ ਵੀ ਲੂ ਦੇ ਥਪੇੜੇ ਸਹਿਕੇ ਮਿੱਠੇ ਸੇਬ ਪੈਦਾ ਕਰਨ ਵਾਲੀ ਵੈਰਾਇਟੀ ਹੈ।
ਜੰਮੂ ਦੀ ਸੈਂਕੜੇ ਕਨਾਲ ਜ਼ਮੀਨ ’ਤੇ ਸਮਰ ਐੱਪਲ ਦੇ ਦਰਖਤ ਇਸ ਗੱਲ ਦੇ ਗਵਾਹ ਹਨ ਕਿ ਹੁਣ ਇਥੋਂ ਦੇ ਫੱਲ ਸਿਰਫ ਠੰਡੀ ਵਾਦੀਆਂ ਤੱਕ ਹੀ ਸੀਮਤ ਨਹੀਂ ਹਨ। ਹਰ ਘਰ ’ਚ ਸੇਬ ਦਾ ਦਰਖਤ ਦੇਖਣ ਦਾ ਸੁਪਨਾ ਰੱਖਣ ਵਾਲੇ ਸਰਜਨ ਸਪੈਸ਼ਲਿਸਟ ਡਾ. ਕੇ. ਸੀ. ਸ਼ਰਮਾ ਨੇ ਇਸ ਬਾਰੇ ਸ਼੍ਰੀ ਰਾਮ ਮੰਦਰ ਸ਼ਿਲਾਨਿਆਸ ਸਮਿਤੀ ਦੇ ਪ੍ਰਧਾਨ ਨੂੰ ਪੱਤਰ ਲਿਖਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।