ਅਫਵਾਹਾਂ ਤੋਂ ਬਚੋ, ਸੀ. ਡਬਲਯੂ. ਸੀ. ਦੀ ਸੁੱਚਤਾ ਬਣਾਈ ਰੱਖੋ : ਕਾਂਗਰਸ

05/27/2019 6:54:42 PM

ਨਵੀਂ ਦਿੱਲੀ– ਕਾਂਗਰਸ ਨੇ ਆਪਣੀ ਸਰਵਉੱਚ ਨੀਤੀ ਨਿਰਧਾਰਨ ਇਕਾਈ (ਸੀ. ਡਬਲਯੂ. ਸੀ.) ਦੀ ਬੈਠਕ ਵਿਚ ਕੁਝ ਕਥਿਤ ਜਾਣਕਾਰੀਆਂ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਮੀਡੀਆ ਅਤੇ ਦੂਸਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਦੂਰ ਰਹਿਣ ਅਤੇ ਸੀ. ਡਬਲਯੂ. ਸੀ. ਦੀ ਸੁੱਚਤਾ ਬਣਾਈ ਰੱਖਣ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਕ ਬਿਆਨ ਵਿਚ ਕਿਹਾ,‘‘ਕਾਂਗਰਸ ਵਰਕਿੰਗ ਕਮੇਟੀ ਇਕ ਲੋਕਤਾਂਤਰਿਕ ਮੰਚ ਹੈ। ਜਿਥੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ, ਨੀਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਸੁਧਾਰ ਵਾਲੇ ਕਦਮ ਚੁੱਕੇ ਜਾਂਦੇ ਹਨ। ਇਸ ਲੜੀ ਵਿਚ ਸੀ. ਡਬਲਯੂ. ਸੀ. ਨੇ 25 ਮਈ ਨੂੰ ਆਪਣੇ ਿਵਚਾਰ ਪ੍ਰਗਟ ਕੀਤੇ।’’ ਉਨ੍ਹਾਂ ਕਿਹਾ ਕਿ ਕਾਂਰਗਸ ਪਾਰਟੀ ਮੀਡੀਆ ਅਤੇ ਹੋਰ ਲੋਕਾਂ ਤੋਂ ਉਮੀਦ ਕਰਦੀ ਹੈ ਕਿ ਉਹ ਸੀ. ਡਬਲਯੂ. ਸੀ. ਦੀ ਬੰਦ ਕਮਰੇ ਵਿਚ ਹੋਈ ਬੈਠਕ ਦੀ ਸੁੱਚਤਾ ਬਣਾਈ ਰੱਖਣਗੇ। ਮੀਡੀਆ ਵਿਚ ਆਈਆਂ ਅਫਵਾਹਾਂ ਅਤੇ ਗੱਪ-ਸ਼ੱਪ ਬੇਲੋੜੀਆਂ ਹਨ।

ਦਰਅਸਲ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਸੱਦੀ ਗਈ ਸੀ. ਡਬਲਯੂ. ਸੀ. ਦੀ ਬੈਠਕ ਵਿਚ ਰਾਹੁਲ ਗਾਂਧੀ ਨੇ ਬਹੁਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਇਸ ਸੰਦਰਭ ਵਿਚ ਕਈ ਖਬਰਾਂ ਵੀ ਆਈਆਂ ਸਨ। ਸੂਤਰਾਂ ਅਤੇ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਬੈਠਕ ਵਿਚ ਰਾਹੁਲ ਗਾਂਧੀ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਤੇ ਸਾਬਕਾ ਵਿੱਤ ਮੰਤਰੀ ਪੀ. ਿਚਦਾਂਬਰਮ ਸਣੇ ਕੁਝ ਵੱਡੇ ਖੇਤਰੀ ਨੇਤਾਵਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੇਤਾਵਾਂ ਨੇ ਬੇਟਿਆਂ-ਰਿਸ਼ਤੇਦਾਰਾਂ ਨੂੰ ਟਿਕਟ ਦਿਵਾਉਣ ਲਈ ਜ਼ਿੱਦ ਕੀਤੀ ਅਤੇ ਇਨ੍ਹਾਂ ਨੂੰ ਹੀ ਚੋਣ ਜਿਤਾਉਣ ਵਿਚ ਲੱਗੇ ਰਹੇ ਅਤੇ ਦੂਜੀਆਂ ਥਾਵਾਂ ’ਤੇ ਧਿਆਨ ਨਹੀਂ ਦਿੱਤਾ। ਸੀ. ਡਬਲਯੂ. ਸੀ. ਦੀ ਬੈਠਕ ਵਿਚ ਮੌਜੂਦ ਰਹੇ 2 ਨੇਤਾਵਾਂ ਨੇ ਇਸ ਦੀ ਪੁਸ਼ਟੀ ਵੀ ਕੀਤੀ। ਇਸੇ ਬੈਠਕ ਵਿਚ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਗਾਂਧੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹਾਲਾਂਕਿ ਸੀ. ਡਬਲਯੂ. ਸੀ. ਨੇ ਪ੍ਰਸਤਾਵ ਪਾਸ ਕਰ ਕੇ ਇਸਨੂੰ ਸਰਬਸੰਮਤੀ ਨਾਲ ਖਾਰਿਜ ਕੀਤਾ ਅਤੇ ਪਾਰਟੀ ਵਿਚ ਬਦਲਾਅ ਲਈ ਉਨ੍ਹਾਂ ਨੂੰ ਅਧਿਕਾਰ ਦਿੱਤੇ।


Inder Prajapati

Content Editor

Related News