ਦਿੱਲੀ ''ਚ ਵਧਿਆ ਆਟੋ ਦਾ ਕਿਰਾਇਆ, ਜਾਣੋ ਨਵਾਂ ਰੇਟ

06/12/2019 9:19:01 PM

ਨਵੀਂ ਦਿੱਲੀ— ਦਿੱਲੀ 'ਚ ਆਟੋ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ। ਫਿਲਹਾਲ ਦਿੱਲੀ 'ਚ ਹਾਲੇ ਆਟੋ ਰਿਕਸ਼ਾ ਦਾ ਕਿਰਾਇਆ ਸ਼ੁਰੂਆਤੀ ਦੋ ਕਿਲੋਮੀਟਰ ਲਈ ਮੀਟਰ ਡਾਊਨ ਕਰਨ 'ਤੇ 25 ਰੁਪਏ ਨਿਰਧਾਰਿਤ ਹੈ। ਉਸ ਤੋਂ ਬਾਅਦ 8 ਰੁਪਏ ਪ੍ਰਤੀ ਕਿਲੋਮੀਟਰ ਦਾ ਕਿਰਾਇਆ ਨਿਰਧਾਰਿਤ ਕੀਤਾ ਗਿਆ ਹੈ। ਸੋਧ ਕੀਤੇ ਗਏ ਕਿਰਾਏ 'ਚ 1.5 ਕਿਲੋਮੀਟਰ ਲਈ 25 ਰੁਪਏ ਦੇਣੇ ਹੋਣਗੇ। ਉਸ ਤੋਂ ਬਾਅਦ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਲੈਬ ਲਾਗੂ ਹੋਵੇਗਾ।
ਉਥੇ ਹੀ ਰਾਤ 'ਚ ਕੁਲ ਕਿਰਾਏ ਦਾ 25 ਫੀਸਦੀ ਜ਼ਿਆਦਾ ਭੂਗਤਾਨ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਦਿੱਲੀ ਆਵਾਜਾਈ ਵਿਭਾਗ ਵੱਲੋਂ ਆਟੋ ਚਲਾਉਂਦੇ ਸਮੇਂ ਕਿਰਾਇਆ ਮੀਟਰ ਚਾਲੂ ਰੱਖਣ ਜ਼ਰੂਰਤ ਨੂੰ ਵੀ ਲਾਗੂ ਕੀਤਾ ਹੈ। ਇਸ ਦੇ ਬਾਵਜੂਦ ਚਾਲਕ ਬਿਨਾਂ ਮੀਟਰ ਚਲਾਏ ਘੁੰਮਦੇ ਹਨ।
ਤੁਹਨੂੰ ਦੱਸ ਦਈਏ ਕਿ ਦਿੱਲੀ ਸਰਕਾਰ ਨੇ 8 ਮਾਰਚ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਕਰੀਬ 90,000 ਆਟੋ ਦੇ ਕਿਰਾਏ 'ਚ 8 ਰੁਪਏ ਪ੍ਰਤੀ ਕਿਲੋਮੀਟਰ ਦੀ ਮੌਜੂਦਾ ਦਰ 'ਤੇ 1.5 ਰੁਪਏ ਪ੍ਰਤੀ ਕਿਲੋਮੀਟਰ ਦੇ ਵਾਧੇ ਲਈ ਇਕ ਲਿਮਿਟ ਦੀ ਸ਼ਿਫਾਰਿਸ਼ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਇਸ ਨੇ ਦੋ ਕਿਲੋਮੀਟਰ ਲਈ ਬੇਸ ਫੇਅਰ 'ਚ ਸੋਧ ਨੂੰ ਮਨਜ਼ੂਰੀ ਦਿੱਤੀ।


Inder Prajapati

Content Editor

Related News