ਆਟੋ ਡਰਾਈਵਰ ਦੀ ਬੇਟੀ ਨੇ ਪੀ.ਸੀ.ਐੱਸ.-ਜੇ ''ਚ ਕੀਤਾ ਟਾਪ
Thursday, Mar 01, 2018 - 02:30 PM (IST)

ਦੇਹਰਾਦੂਨ— ਬੇਟੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ, ਇਸ ਨੂੰ ਸਾਬਤ ਕਰਦੇ ਹੋਏ ਦੇਹਰਾਦੂਨ ਦੀ ਪੂਨਮ ਟੋਡੀ ਨੇ ਉਤਰਾਖੰਡ ਪੀ.ਸੀ.ਐੱਸ.-ਜੇ ਦੀ ਪ੍ਰੀਖਿਆ 'ਚ ਟਾਪ ਕਰ ਕੇ ਆਪਣੇ ਪਿਤਾ ਦੀ ਛਾਤੀ ਮਾਣ ਨਾਲ ਚੌੜੀ ਕਰ ਦਿੱਤੀ ਹੈ। ਪੂਨਮ ਦੇ ਪਿਤਾ ਆਟੋ ਡਰਾਈਵਰ ਹਨ ਅਤੇ ਆਪਣੀ ਬੇਟੀ ਦੀ ਸਫ਼ਲਤਾ ਨਾਲ ਫੁਲੇ ਨਹੀਂ ਸਮਾ ਰਹੇ ਹਨ। ਉਤਰਾਖੰਡ ਲੋਕ ਸੇਵਾ ਸਿਵਲ ਜੱਜ ਜੂਨੀਅਰ ਡਿਵੀਜ਼ਨ 2016 ਪ੍ਰੀਖਿਆ ਦਾ ਆਖਰੀ ਨਤੀਜਾ ਜਾਰੀ ਕੀਤਾ ਸੀ। ਇਸ 'ਚ ਉਤਰਾਖੰਡ ਦੇ 7 ਅਤੇ ਉੱਤਰ ਪ੍ਰਦੇਸ਼ ਦੇ ਇਕ ਵਿਦਿਆਰਥੀ ਨੂੰ ਸਫ਼ਲਤਾ ਮਿਲੀ ਹੈ। ਦੇਹਰਾਦੂਨ ਦੇ ਧਰਮਗੁਰੂ 'ਚ ਨਹਿਰੂ ਕਾਲੋਨੀ 'ਚ ਰਹਿਣ ਵਾਲੀ ਪੂਨਮ ਨੇ 2016 'ਚ ਪ੍ਰੀਖਿਆ ਦਿੱਤੀ ਸੀ ਤਾਂ ਉਨ੍ਹਾਂ ਨੂੰ ਇਸ ਦੀ ਉਮੀਦ ਨਹੀਂ ਸੀ ਕਿ ਉਹ ਟਾਪ ਕਰ ਜਾਵੇਗੀ। ਨਤੀਜੇ ਤੋਂ ਖੁਸ਼ ਉਨ੍ਹਾਂ ਦੀ ਮਾਂ ਲਤਾ ਟੋਡੀ ਨੇ ਕਿਹਾ,''ਮੈਂ ਚਾਹੁੰਦੀ ਹਾਂ ਹਰ ਮਾਂ ਨੂੰ ਮੇਰੀ ਬੇਟੀ ਵਰਗੀ ਹੀ ਬੇਟੀਆਂ ਮਿਲਣ, ਜੋ ਨਾਂ ਉੱਚਾ ਕਰ ਸਕਣ।'' ਪੂਨਮ ਦੇ ਪਿਤਾ ਅਸ਼ੋਕ ਟੋਡੀ ਨੇ ਕਿਹਾ,''ਮੇਰੀ ਬੇਟੀ ਨੇ ਇਸ ਲਈ ਬਹੁਤ ਮਿਹਨਤ ਕੀਤੀ ਹੈ। ਉਸ ਦੀ ਸਫ਼ਲਤਾ ਦਾ ਸਿਹਤ ਉਸ ਦੇ ਭਰਾਵਾਂ ਨੂੰ ਵੀ ਜਾਂਦਾ ਹੈ।''
Uttarakhand: Poonam Todi, daughter of an auto driver residing in Dharampur's Nehru Colony in Dehradun, tops Provincial Civil Services (PCS-judicial) examinations 2016 result of which were declared today; her mother Lata Todi says 'I wish all mothers get daughters like her'. pic.twitter.com/6pQfa4Qf8p
— ANI (@ANI) March 1, 2018
ਪੂਨਮ ਦੇ ਪਿਤਾ ਅਸ਼ੋਕ ਨੇ ਕਿਹਾ ਕਿ ਇਕ ਪਿਤਾ ਦੇ ਤੌਰ 'ਤੇ ਮੈਂ ਆਪਣੀਆਂ ਭਾਵਨਾਵਾਂ ਸ਼ਬਦਾਂ 'ਚ ਬਿਆਨ ਨਹੀਂ ਕਰ ਪਾ ਰਿਹਾ ਹੈ,''ਮੈਂ ਚਾਹੁੰਦਾ ਹਾਂ ਕਿ ਸਾਰੀਆਂ ਬੇਟੀਆਂ ਆਪਣੇ ਪਿਤਾ-ਪਿਤਾ ਨੂੰ ਪੂਨਮ ਦੀ ਤਰ੍ਹਾਂ ਹੀ ਮਾਣ ਮਹਿਸੂਸ ਕਰਵਾਉਣ।'' ਆਪਣੀ ਸਫ਼ਲਤਾ ਨੂੰ ਲੈ ਕੇ ਪੂਨਮ ਕਹਿੰਦੀ ਹੈ,''ਮੈਂ ਮਿਹਨਤ ਤਾਂ ਕੀਤੀ ਹੀ ਸੀ, ਨਾਲ ਹੀ ਹਰ ਕਦਮ 'ਤੇ ਪਰਿਵਾਰ ਨੇ ਵੀ ਮੇਰਾ ਸਾਥ ਦਿੱਤਾ। ਮੇਰੇ ਪਾਪਾ ਭਾਵੇਂ ਹੀ ਆਟੋ ਚਲਾਉਂਦੇ ਹੋਣ ਪਰ ਉਨ੍ਹਾਂ ਨੇ ਪੈਸਿਆਂ ਦੀ ਕਮੀ ਨੂੰ ਕਦੇ ਆੜੇ ਨਹੀਂ ਆਉਣ ਦਿੱਤਾ। ਮੈਂ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਾਂਗੀ। ਮੈਂ ਬਾਕੀ ਮਾਤਾ-ਪਿਤਾ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਆਪਣੀਆਂ ਬੇਟੀਆਂ ਨੂੰ ਪੜ੍ਹਨ ਦਾ ਮੌਕਾ ਦਿਓ।''