ਭੂ-ਮਾਫੀਆ ’ਤੇ ਕੱਸੀ ਨਕੇਲ! ਨੋਇਡਾ ’ਚ 27 ਨਾਜਾਇਜ਼ ਫਾਰਮ ਹਾਊਸਾਂ ’ਤੇ ਚੱਲਿਆ ਅਥਾਰਿਟੀ ਦਾ ਬੁਲਡੋਜ਼ਰ

06/12/2022 6:24:53 PM

ਨੋਇਡਾ– ਅਥਾਰਿਟੀ ਨੇ ਇਕ ਵਾਰ ਫਿਰ ਭੂ-ਮਾਫੀਆ ’ਤੇ ਨਕੇਸ ਕੱਸ ਦਿੱਤੀ ਹੈ। ਜਿਸਦੇ ਚਲਦੇ ਡੂਬ ਖੇਤਰ ’ਚ ਗੈਰ-ਕਾਨੂੰਨੀ ਰੂਪ ਨਾਲ ਬਣਾਏ ਗਏ ਫਾਰਮ ਹਾਊਸ ਨੂੰ ਨੋਇਡਾ ਅਥਾਰਿਟੀ ਨੇ ਤੋੜਿਆ ਹੈ। ਅਥਾਰਿਟੀ ਦੀ ਕਾਰਵਾਈ ਦੌਰਾਨ 27 ਨਾਜਾਇਜ਼ ਫਾਰਮ ਹਾਊਸ ਢਹਿ-ਢੇਰੀ ਕਰ ਦਿੱਤੇ ਗਏ। ਇਹ ਫਾਰਮ ਹਾਊਸ ਨੰਗਲਾ ਨੰਗਲੀ ਅਤੇ ਨੰਗਲੀ ਵਾਜਿਦਪੁਰ ਪਿੰਡ ਦੇ ਨੇੜੇ ਬਣੇ ਹੋਏ ਹਨ ਅਤੇ ਲਗਭਗ ਡੇਢ ਹੈਕਟੇਅਰ ਜ਼ਮੀਨ ’ਤੇ ਬਣੇ ਹੋਏ ਸਨ। ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਵੀ 15 ਫਾਰਮ ਹਾਊਸ ਢਾਏ ਗਏ ਸਨ। ਅੱਗੇ ਵੀ ਅਥਾਰਿਟੀ ਦੀ ਕਾਰਵਾਈ ਜਾਰੀ ਰਹੇਗੀ।

PunjabKesari

ਇਸਤੋਂ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ ਰਿਤੂ ਮਹੇਸ਼ਵਰੀ ਦੇ ਆਦੇਸ਼ ’ਤੇ ਯਮੁਨਾ ਅਤੇ ਹਿੰਡਨ ਨਦੀਆਂ ਦੇ ਡੂਬ ਖੇਤਰ ’ਚ ਹੋ ਰਹੇ ਅੰਨ੍ਹੇਵਾਹ ਗੈਰ-ਕਾਨੂੰਨੀ ਫਾਰਮ ਹਾਊਸਾਂ ਦੇ ਨਿਰਮਾਂ ਨੂੰ ਤੋੜ ਦਿੱਤਾ ਗਿਆ ਹੈ। ਇਹ ਮੁਹਿੰਮ ਉਨ੍ਹਾਂ ਭੂ-ਮਾਫੀਆਵਾਂ ਦੇ ਵਿਰੁੱਧ ਹੈ ਜੋ ਗੈਰ-ਕਾਨੂੰਨੀ ਢੰਗ ਨਾਲ ਫਾਰਮ ਹਾਊਸ ਬਣਾਉਣ ਅਤੇ ਵੇਚਣ ਦਾ ਕੰਮ ਕਰਦੇ ਹਨ। ਇਸ ਮੁਹਿੰਮ ਤਹਿਤ ਹੀ ਸੈਕਟਰ 135 ਸਥਿਤ ਯਮੁਨਾ ਦੇ ਡੂਬ ਖੇਤਰ ’ਚ 27 ਫਾਰਮ ਹਾਊਸਾਂ ਨੂੰ ਅਥਾਰਿਟੀ ਨੇ ਤੋੜਿਆ ਹੈ। 

PunjabKesari

ਦੱਸ ਦੇਈਏ ਕਿ ਪਿਛਲੇ ਕਰੀਬ 10 ਸਾਲਾਂ ’ਚ ਨੋਇਡਾ ’ਚ ਯਮੁਨਾ ਦੇ ਡੂਬ ਇਲਾਕਿਆਂ ’ਚ ਕੁਝ ਭੂ-ਮਾਫੀਆਵਾਂ ਨੇ ਸਰਗਰਮ ਹੋ ਕੇ ਧੜਲੇ ਨਾਲ ਵੱਡੀ ਗਿਣਤੀ ’ਚ ਨਾਜਾਇਜ਼ ਫਾਰਮ ਹਾਊਸ ਬਣਆਏ ਅਤੇ ਲੋਕਾਂ ਨੂੰ ਝਾਂਸੇ ’ਚ ਲੈ ਕੇ ਇਨ੍ਹਾਂ ਫਾਰਮ ਹਾਊਸਾਂ ਲਈ ਜ਼ਮੀਨਾਂ ਨੂੰ ਵੇਚਣ ਦਾ ਕੰਮ ਲਗਾਤਾਰ ਕੀਤਾ। ਇਕ ਸਮੇਂ ਕਈ ਵਾਰ ਇਨ੍ਹਾਂ ਫਾਰਮ ਹਾਊਸਾਂ ਨੂੰ ਲੈ ਕੇ ਕਾਰਵਾਈ ਦੀਆਂ ਤਿਆਰੀਆਂ ਹੋਈਆਂ ਪਰ ਕੋਈ ਪ੍ਰਭਾਵੀ ਕਾਰਵਾਈ ਨਹੀਂ ਵੇਖੀ ਗਈ। ਫਿਲਹਾਲ ਫਾਰਮ ਹਾਊਸ ਵੇਚਣ ਦੇ ਕਾਰੋਬਾਰ ’ਚ ਦਰਜਨਾਂ ਲੋਕ ਵੱਖ-ਵੱਖ ਕੰਪਨੀਆਂ ਬਣਾ ਕੇ ਲੋਕਾਂ ਤੋਂ ਮੋਟੀ ਰਕਮ ਲੈ ਕੇ ਇਨ੍ਹਾਂ ਨਾਜਾਇਜ਼ ਫਾਰਮ ਹਾਊਸਾਂ ਨੂੰ ਵੇਚਣ ਦਾ ਕੰਮ ਕਰਦੇ ਰਹੇ। ਹੁਣ ਨੋਇਡਾ ’ਚ ਬਣੇ ਇਨ੍ਹਾਂ ਨਾਜਾਇਜ਼ ਫਾਰਮ ਹਾਊਸਾਂ ਨੂੰ ਲੈ ਕੇ ਨੋਇਡਾ ਅਥਾਰਿਟੀ ਸਖਤੀ ਨਾਲ ਕਾਰਵਾਈ ਕਰਦੀ ਦਿਸ ਰਹੀ ਹੈ।


Rakesh

Content Editor

Related News