ਔਡੀ ਇੰਡੀਆ ਨੇ 2024 'ਚ ਵੇਚੀਆਂ 5,816 ਕਾਰਾਂ
Friday, Jan 03, 2025 - 03:32 PM (IST)
ਮੁੰਬਈ (ਏਜੰਸੀ)- ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਨੇ ਦੱਸਿਆ ਕਿ ਕੰਪਨੀ ਨੇ ਇਸ ਸਾਲ ਭਾਰਤ 'ਚ 5,816 ਕਾਰਾਂ ਵੇਚੀਆਂ ਹਨ। ਕੰਪਨੀ ਨੇ ਚੌਥੀ ਤਿਮਾਹੀ 'ਚ 1,927 ਰਿਟੇਲ ਯੂਨਿਟਸ ਵੇਚੇ। ਇਸ ਦੇ ਨਾਲ, ਆਟੋ ਨਿਰਮਾਤਾ ਨੇ ਦੇਸ਼ ਵਿੱਚ ਹੁਣ ਤੱਕ 1,00,000 ਯੂਨਿਟਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ ਕਿਹਾ ਕਿ ਬ੍ਰਾਂਡ ਦੇ ਪ੍ਰੀ-ਓਂਡ ਕਾਰ ਬਿਜਨੈੱਸ 'ਔਡੀ ਅਪਰੂਵਡ: ਪਲੱਸ' ਨੇ ਪਿਛਲੇ ਸਾਲ ਦੇ ਮੁਕਾਬਲੇ 2024 'ਚ 32 ਫੀਸਦੀ ਦਾ ਮਜ਼ਬੂਤ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: US ਦੇ ਨਿਊ ਓਰਲੀਨਜ਼ 'ਚ ਅੱਤਵਾਦੀ ਹਮਲੇ ਦੀ ਵੀਡੀਓ ਆਈ ਸਾਹਮਣੇ, ਜਾਨ ਬਚਾਉਣ ਲਈ ਭੱਜਦੇ ਦਿਖੇ ਲੋਕ
ਔਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ 2024 ਦੀ ਪਹਿਲੀ ਛਿਮਾਹੀ ਔਡੀ ਇੰਡੀਆ ਲਈ ਸਪਲਾਈ ਨਾਲ ਜੁੜੀਆਂ ਚੁਣੌਤੀਆਂ ਲੈ ਕੇ ਆਈ, ਫਿਰ ਵੀ ਸਾਡੇ ਉਤਪਾਦਾਂ ਦੀ ਲਗਾਤਾਰ ਮੰਗ ਸਾਡੇ ਗਾਹਕਾਂ ਦੇ ਬ੍ਰਾਂਡ ਵਿੱਚ ਅਟੁੱਟ ਵਿਸ਼ਵਾਸ ਨੂੰ ਦਰਸਾਉਂਦੀ ਹੈ। 2024 ਦੀ ਦੂਜੀ ਛਿਮਾਹੀ ਵਿੱਚ ਸਪਲਾਈ ਵਿੱਚ ਸੁਧਾਰ ਦੇ ਨਾਲ, ਪਿਛਲੀ ਤਿਮਾਹੀ ਦੀ ਤੁਲਨਾ ਵਿਚ ਚੌਥੀ ਤਿਮਾਹੀ ਵਿਚ ਵਾਲੀਅਮ ਵਿਚ 36 ਫ਼ੀਸਦਾ ਦਾ ਵਾਧਾ ਹੋਇਆ ਹੈ। ਢਿੱਲੋਂ ਨੇ ਕਿਹਾ ਕਿ ਇਸ ਸਾਲ ਭਾਰਤ ਵਿੱਚ 1,00,000 ਕਾਰਾਂ ਦੀ ਵਿਕਰੀ ਦੇ ਨਾਲ ਇੱਕ ਵੱਡੀ ਉਪਲੱਬਧੀ ਵੀ ਦਰਜ ਕੀਤੀ ਗਈ ਹੈ। ਨਵੀਂ ਔਡੀ ਕਿਊ8 ਅਤੇ ਔਡੀ ਕਿਊ7 ਦੀ ਸ਼ੁਰੂਆਤ ਦੇ ਨਾਲ-ਨਾਲ ਇਕ ਮਜ਼ਬੂਤ ਪੋਰਟਫੋਲੀਓ ਦੇ ਨਾਲ, ਅਸੀਂ ਚੌਥੀ ਤਿਮਾਹੀ ਵਿਚ ਮਜ਼ਬੂਤੀ ਨਾਲ ਸਾਲ ਦਾ ਸਮਾਪਨ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਅੱਗੇ ਵੀ ਵਿੱਕਰੀ ਵਧੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8