70 ਲੱਖ ਦੀ 'ਆਡੀ' 'ਚ ਚਾਹ ਵੇਚਦੇ ਨੇ ਇਹ ਨੌਜਵਾਨ, ਸਾਈਕਲ ਵਾਲੇ ਵੀ ਲੈਂਦੇ ਨੇ 'ਲਗਜ਼ਰੀ' ਸੁਆਦ

06/02/2023 5:06:44 PM

ਮੁੰਬਈ (ਭਾਸ਼ਾ)- ਜ਼ਿਆਦਾਤਰ ਲੋਕਾਂ ਲਈ 'ਆਡੀ' ਵਰਗੀ ਮਹਿੰਗੀ ਕਾਰ 'ਲਗਜਰੀ' ਅਤੇ ਆਰਾਮਦੇਹ ਵਾਹਨ ਹੈ ਪਰ ਇੱਥੇ ਮਨੂੰ ਸ਼ਰਮਾ ਅਤੇ ਅਮਿਤ ਕਸ਼ਯਪ ਲਈ ਇਹ ਆਪਣੀ ਚਾਹ ਦੀ ਦੁਕਾਨ ਖੋਲ੍ਹਣ ਦਾ ਪ੍ਰੇਰਨਾ ਸਰੋਤ ਸਾਬਿਤ ਹੋਇਆ ਹੈ। ਸ਼ਰਮਾ ਅਤੇ ਕਸ਼ਯਪ ਅੰਧੇਰੀ ਦੇ ਪੱਛਣੀ ਉਪਨਗਰ ਅਤੇ ਆਲੀਸ਼ਾਨ ਇਲਾਕੇ ਲੋਖੰਡਵਾਲਾ 'ਚ 70 ਲੱਖ ਰੁਪਏ ਮੁੱਲ ਦੀ ਕਾਰ ਦੇ ਪਿਛਲੇ ਹਿੱਸੇ 'ਚ ਸਥਿਤ ਸਾਮਾਨ ਰੱਖਣ ਦੀ ਜਗ੍ਹਾ ਦਾ ਇਸਤੇਮਾਲ ਚਾਹ ਵੇਚਣ 'ਚ ਕਰ ਰਹੇ ਹਨ। ਉਹ 20 ਰੁਪਏ ਪ੍ਰਤੀ ਕੱਪ ਚਾਹ ਵੇਚਦੇ ਹਨ। ਸੋਸ਼ਲ ਮੀਡੀਆ 'ਤੇ ਹਾਲ 'ਚ ਉਹ ਚਰਚਾ 'ਚ ਰਹੇ ਸਨ। ਮੁੰਬਈ ਦੀਆਂ ਸੜਕਾਂ 'ਤੇ 'ਕਟਿੰਗ ਚਾਹ' ਮੁੱਖ ਰੂਪ ਨਾਲ ਵਿਕਦੀ ਹੈ ਅਤੇ ਇਹ ਪੂਰੇ ਸ਼ਹਿਰ ਦੀ ਟਪਰੀ (ਚਾਹ ਵਾਲੀਆਂ ਦੁਕਾਨਾਂ) 'ਤੇ ਉਪਲੱਬਧ ਹੈ। ਹਰਿਆਣਾ ਦੇ ਹਿਸਾਰ ਜ਼ਿਲ੍ਹਾ ਵਾਸੀ ਸ਼ਰਮਾ ਨੇ ਕਿਹਾ,''ਅਸੀਂ ਰਾਤ ਨੂੰ ਘੁੰਮਦੇ ਸੀ ਅਤੇ ਚਾਹ ਪੀਣਾ ਚਾਹੁੰਦੇ ਸੀ ਪਰ ਸਾਨੂੰ ਇਸ ਲਈ ਕੋਈ ਜਗ੍ਹਾ ਨਹੀਂ ਮਿਲ ਪਾਉਂਦੀ ਸੀ, ਉਦੋਂ ਅਸੀਂ ਇੱਥੇ ਆਪਣੀ ਦੁਕਾਨ ਖੋਲ੍ਹਣ ਬਾਰੇ ਸੋਚਿਆ।''

PunjabKesari

ਚਾਹ ਵੇਚਣ ਦਾ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦਾ ਕਾਰਨ ਸਿਰਫ਼ ਆਡੀ ਹੀ ਨਹੀਂ ਸਗੋਂ ਉਨ੍ਹਾਂ ਦੀ ਚਾਹ ਦਾ ਸੁਆਦ ਹੈ, ਜਿਸ ਨੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਉਨ੍ਹਾਂ ਦੀ ਚਾਹ ਨੂੰ 'ਆਡੀ-ਟੀ' ਕਿਹਾ ਜਾਂਦਾ ਹੈ, ਜੋ 'ਆਨ ਡਰਾਈਵ ਟੀ' ਦਾ ਸੰਖੇਪ ਰੂਪ ਹੈ। ਇਕ ਗਾਹਕ ਨੇ ਕਿਹਾ,''ਪਿਛਲੇ 2 ਸਾਲਾਂ ਤੋਂ ਮੈਂ ਇੱਥੇ ਚਾਹ ਪੀਣ ਆ ਰਿਹਾ ਹਾਂ, ਕਿਉਂਕਿ ਇਸ ਦਾ ਸੁਆਦ ਲਾਜਵਾਬ ਹੈ। ਇਸ ਇਲਾਕੇ ਤੋਂ ਲੰਘਣ ਦੌਰਾਨ ਮੈਂ ਹੇਮਸ਼ਾ ਹੀ ਉਨ੍ਹਾਂ ਦੀ ਦੁਕਾਨ ਤੋਂ ਚਾਹ ਪੀਂਦਾ ਹਾਂ।'' ਸ਼ਰਮਾ ਨੇ ਕਿਹਾ,''ਆਪਣੀ ਆਡੀ 'ਚ ਚਾਹ ਵੇਚ ਕੇ ਮੈਂ ਇਸ ਸੋਚ ਨੂੰ ਗਲਤ ਸਾਬਿਤ ਕਰ ਦਿੱਤਾ ਹੈ ਕਿ ਸਿਰਫ਼ ਖ਼ਰਾਬ ਆਰਥਿਕ ਸਥਿਤੀ ਵਾਲੇ ਲੋਕ ਹੀ ਚਾਹ ਵੇਚਦੇ ਹਨ। ਸਾਈਕਲ ਦੀ ਸਵਾਰੀ ਕਰਨ ਵਾਲਾ ਵਿਅਕਤੀ ਅਤੇ ਜਗੁਆਰ (ਕਾਰ) ਤੋਂ ਯਾਤਰਾ ਕਰਨ ਵਾਲਾ ਵਿਅਕਤੀ ਵੀ ਸਾਡੀ ਚਾਹ ਦਾ ਸੁਆਦ ਚੱਖ ਰਿਹਾ ਹੈ।'' ਦੋਵੇਂ ਦੋਸਤਾਂ (ਮਨੂੰ ਅਤੇ ਅਮਿਤ) ਦੀ ਯੋਜਨਾ ਭਵਿੱਖ 'ਚ ਮੁੰਬਈ 'ਚ 'ਆਡੀ-ਟੀ' ਦੀ 'ਫਰੈਂਚਾਇਜੀ' ਸ਼ੁਰੂ ਕਰਨ ਦੀ ਹੈ। ਦੋਵੇਂ ਦੋਸਤਾਂ ਨੇ ਘਰ 'ਤੇ ਚਾਹ ਬਣਾਉਣ ਦਾ ਅਭਿਆਸ ਕੀਤਾ ਅਤੇ ਆਡੀ ਤੋਂ ਚਾਹ ਵੇਚਣ ਤੋਂ ਪਹਿਲਾਂ ਇਕ ਮਹੀਨੇ ਤੱਕ ਵੱਖ-ਵੱਖ 'ਰੈਸਿਪੀ' ਤਿਆਰ ਕਰਨੀ ਸਿੱਖੀ। ਚਾਹ ਵੇਚਣ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸ਼ਰਮਾ, ਇਕ ਅਫਰੀਕੀ ਦੇਸ਼ 'ਚ ਰਹਿੰਦਾ ਸੀ, ਜਦੋਂ ਕਿ ਪੰਜਾਬ ਦੇ ਰਹਿਣ ਵਾਲੇ ਕਸ਼ਯਪ ਸਟਾਕ ਮਾਰਕੀਟ 'ਚ ਟ੍ਰੇਡਰ ਹਨ ਅਤੇ ਸ਼ਾਮ ਨੂੰ ਆਪਣੇ ਦੋਸਤ ਨਾਲ ਮਿਲ ਕੇ ਚਾਹ ਵੇਚਦੇ ਹਨ।

PunjabKesari


DIsha

Content Editor

Related News