''ਕੇਂਦਰ ਤੇ ਸੂਬਿਆਂ ’ਚ ਸੁਰੱਖਿਆ ਹਾਲਾਤ ’ਤੇ ਤਾਲਮੇਲ ਬਣਾਉਣ ਦੀ ਕੋਸ਼ਿਸ਼''
Tuesday, Jan 04, 2022 - 01:32 AM (IST)
ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦੇਸ਼ ਦੇ ਮੌਜੂਦਾ ਸੁਰੱਖਿਆ ਹਾਲਾਤ ਅਤੇ ਉਭਰਦੀਆਂ ਚੁਣੌਤੀਆਂ ਦੀ ਸਮੀਖਿਆ ਕੀਤੀ। ਜਿਨ੍ਹਾਂ ਚੁਣੌਤੀਆਂ ਦੀ ਸਮੀਖਿਆ ਕੀਤੀ ਗਈ, ਉਨ੍ਹਾਂ ’ਚ ਗਲੋਬਲ ਅੱਤਵਾਦੀ ਸੰਗਠਨਾਂ ਤੋਂ ਖਤਰੇ, ਸਾਈਬਰ ਖੇਤਰ ਦਾ ਨਾਜਾਇਜ਼ ਇਸਤੇਮਾਲ ਅਤੇ ‘ਵਿਦੇਸ਼ੀ ਅੱਤਵਾਦੀ ਲੜਾਕਿਆਂ’ ਦੀ ਆਵਾਜਾਈ ਸ਼ਾਮਲ ਹਨ। ਨਵੇਂ ਸਾਲ ’ਚ ਇਹ ਪਹਿਲੀ ਉੱਚ ਪੱਧਰੀ ਬੈਠਕ ਸੀ, ਜਿਸ ਦੀ ਪ੍ਰਧਾਨਗੀ ਸ਼ਾਹ ਨੇ ਕੀਤੀ ਅਤੇ ਇਸ ’ਚ ਦੇਸ਼ ਦੇ ਸੁਰੱਖਿਆ ਅਤੇ ਖੁਫੀਆ ਤੰਤਰ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ
ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ’ਚ ਮੌਜੂਦਾ ਖਤਰੇ ਅਤੇ ਉਭਰਦੀਆਂ ਸੁਰੱਖਿਆ ਚੁਣੌਤੀਆਂ ਦੀ ਸਮੀਖਿਆ ਲਈ ਅੱਜ ਇਕ ਹਾਈ ਲੈਵਲ ਸੁਰੱਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਅੱਤਵਾਦ ਅਤੇ ਗਲੋਬਲ ਅੱਤਵਾਦੀ ਗਰੁੱਪਾਂ ਦੇ ਨਿਰੰਤਰ ਖਤਰਿਆਂ, ਅੱਤਵਾਦੀ ਵਿੱਤ ਪੋਸ਼ਣ, ਨਾਰਕੋ-ਅੱਤਵਾਦ, ਸੰਗਠਿਤ ਅਪਰਾਧ-ਅੱਤਵਾਦ ਦੀ ਗੰਢਸੰਢ, ਸਾਈਬਰ ਖੇਤਰ ਦਾ ਨਾਜਾਇਜ਼ ਇਸਤੇਮਾਲ, ਵਿਦੇਸ਼ੀ ਅੱਤਵਾਦੀ ਲੜਾਕਿਆਂ ਦੀ ਆਵਾਜਾਈ ’ਤੇ ਰੌਸ਼ਨੀ ਪਾਈ। ਗ੍ਰਹਿ ਮੰਤਰੀ ਨੇ ਲਗਾਤਾਰ ਬਦਲਦੇ ਅੱਤਵਾਦ ਅਤੇ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਕੇਂਦਰ ਅਤੇ ਸੂਬਾ ਸੁਰੱਖਿਆ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਤੇ ਸਮਝ-ਬੂਝ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਦੌਰਾਨ ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਕੇਂਦਰੀ ਖੁਫੀਆ ਏਜੰਸੀਆਂ, ਕੇਂਦਰੀ ਹਥਿਆਰਬੰਦ ਪੁਲਸ ਬਲ, ਹਥਿਆਰਬੰਦ ਦਸਤਿਆਂ ਦੀ ਖੁਫੀਆ ਸ਼ਾਖਾ, ਮਾਲੀਆ ਅਤੇ ਵਿੱਤੀ ਖੁਫੀਆ ਏਜੰਸੀਆਂ ਦੇ ਮੁਖੀਆਂ ਨੇ ਬੈਠਕ ’ਚ ਹਿੱਸਾ ਲਿਆ।
ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।