ਕਲਯੁੱਗੀ ਪਿਓ ਦੀ ਘਿਨੌਣੀ ਕਰਤੂਤ, ਮਾਸੂਮ ਧੀਆਂ ਨੂੰ ਅਸ਼ਲੀਲ ਫਿਲਮ ਦਿਖਾ ਰੇਪ ਦੀ ਕੀਤੀ ਕੋਸ਼ਿਸ਼
Tuesday, Sep 20, 2022 - 04:20 PM (IST)

ਜੀਂਦ (ਵਾਰਤਾ)- ਹਰਿਆਣਾ ਦੇ ਜਗਾਧਰੀ 'ਚ ਇਕ ਵਿਅਕਤੀ ਨੇ ਆਪਣੀਆਂ ਮਾਸੂਮ ਧੀਆਂ ਨੂੰ ਮੋਬਾਇਲ ਫੋਨ 'ਤੇ ਅਸ਼ਲੀਲ ਫਿਲਮ ਦਿਖਆ ਕੇ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਜਦੋਂ ਪਤਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਵਲੋਂ ਉਸ ਦੀ ਕੁੱਟਮਾਰ ਕੀਤੀ। ਸਦਰ ਥਾਣਾ ਸਫੀਦੋਂ ਪੁਲਸ ਨੇ ਮਾਸੂਮ ਬੱਚੀਆਂ ਦੀ ਮਾਂ ਦੀ ਸ਼ਿਕਾਇਤ 'ਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਕੁੱਟਮਾਰ ਕਰਨ, ਜਬਰ ਜ਼ਿਨਾਹ ਦੀ ਕੋਸ਼ਿਸ਼ ਕਰਨ, ਅਸ਼ਲੀਲ ਹਰਕਤ ਕਰਨ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਜ਼ੀਰੋ ਐੱਫ.ਆਈ.ਆਰ. ਦਰਜ ਕਰ ਕੇ ਜਗਾਧਰੀ ਥਾਣੇ ਨੂੰ ਭੇਜ ਦਿੱਤੀ ਹੈ। ਸਦਰ ਥਾਣਾ ਸਫੀਦੋਂ ਇਲਾਕਾ ਪਿੰਡ ਦੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ ਲਗਭਗ 11 ਸਾਲ ਪਹਿਲਾਂ ਜਗਾਧਰੀ ਵਾਸੀ ਦਿਨੇਸ਼ ਨਾਲ ਹੋਇਆ ਸੀ। ਜਿਸ ਤੋਂ ਉਸ ਨੂੰ ਤਿੰਨ ਕੁੜੀਆਂ ਹੋਈਆਂ। ਇਸ 'ਚ ਵੱਡੀ 10 ਸਾਲ, ਉਸ ਤੋਂ ਛੋਟੀ 6 ਸਾਲ ਅਤੇ ਸਭ ਤੋਂ ਛੋਟੀ ਧੀ 5 ਸਾਲ ਦੀ ਹੈ।
ਇਹ ਵੀ ਪੜ੍ਹੋ : ਰਾਜਸਥਾਨ ਨੂੰ ਜਾਂਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ CM ਗਹਿਲੋਤ ਨੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ
ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਦਿਨੇਸ਼ ਮਾਸੂਮ ਧੀਆਂ ਨੂੰ ਮੋਬਾਇਲ 'ਤੇ ਅਸ਼ਲੀਲ ਫਿਲਮ ਦਿਖਾਉਂਦਾ ਹੈ ਅਤੇ ਕਈ ਵਾਰ ਜਬਰ ਜ਼ਿਨਾਹ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ। ਉਹ ਜਦੋਂ ਵੀ ਵਿਰੋਧ ਕਰਦੀ ਹੈ ਤਾਂ ਉਸ ਨਾਲ ਕੁੱਟਮਾਰ ਕਰਦਾ ਹੈ। ਡਰ ਕਾਰਨ ਉਸ ਨੇ ਪਤੀ ਦੀਆਂ ਹਰਕਤਾਂ ਬਾਰੇ ਕਿਸੇ ਨੂੰ ਨਹੀਂ ਦੱਸਿਆ। ਉਸ ਨੇ ਕਿਹਾ ਕਿ 12 ਸਤੰਬਰ ਨੂੰ ਦੋਸ਼ੀ ਨੇ ਧੀਆਂ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀਆਂ ਧੀਆਂ ਨੂੰ ਲੈ ਕੇ ਆਪਣੇ ਪੇਕੇ ਸਫੀਦੋਂ ਦੇ ਪਿੰਡ ਆ ਗਈ ਅਤੇ ਪਤੀ ਦੀਆਂ ਕਰਤੂਤਾਂ ਬਾਰੇ ਪੇਕੇ ਵਾਲਿਆਂ ਨੂੰ ਜਾਣੂੰ ਕਰਵਾਇਆ। ਸਦਰ ਥਾਣਾ ਸਫੀਦੋਂ ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਦਿਨੇਸ਼ ਖ਼ਿਲਾਫ਼ ਕੁੱਟਮਾਰ ਕਰਨ, ਜਬਰ ਜ਼ਿਨਾਹ ਦੀ ਕੋਸ਼ਿਸ਼ ਕਰਨ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਜ਼ੀਰੋ ਐੱਫ.ਆਈ.ਆਰ. ਦਰਜ ਕਰ ਕੇ ਜਗਾਧਰੀ ਥਾਣੇ ਨੂੰ ਭੇਜ ਦਿੱਤੀ ਹੈ। ਸਦਰ ਥਾਣਾ ਸਫੀਦੋਂ ਦੇ ਜਾਂਚ ਅਧਿਕਾਰੀ ਰਾਜੇਸ਼ ਨੇ ਦੱਸਿਆ ਕਿ ਔਰਤ ਨੇ ਪਤੀ 'ਤੇ ਧੀਆਂ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਿੱਤੀ ਸੀ। ਹਾਦਸੇ ਵਾਲੀ ਜਗ੍ਹਾ ਜਗਾਧਰੀ ਥਾਣਾ ਹੋਣ ਕਾਰਨ ਜ਼ੀਰੋ ਐੱਫ.ਆਈ.ਆਰ. ਕਰ ਕੇ ਉੱਥੇ ਭੇਜ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ