ਤੇਲੰਗਾਨਾ ’ਚ ਅਧਿਕਾਰੀਆਂ ’ਤੇ ਹਮਲਾ, ਹਿਰਾਸਤ ’ਚ BRS ਦਾ ਸਾਬਕਾ ਵਿਧਾਇਕ

Wednesday, Nov 13, 2024 - 06:30 PM (IST)

ਤੇਲੰਗਾਨਾ ’ਚ ਅਧਿਕਾਰੀਆਂ ’ਤੇ ਹਮਲਾ, ਹਿਰਾਸਤ ’ਚ BRS ਦਾ ਸਾਬਕਾ ਵਿਧਾਇਕ

ਹੈਦਰਾਬਾਦ (ਭਾਸ਼ਾ) - ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲੇ ’ਚ ਜ਼ਮੀਨ ਹਾਸਲ ਕਰਨ ਨੂੰ ਲੈ ਕੇ ੈਜਨਤਕ ਸੁਣਵਾਈ ਦੌਰਾਨ ਜ਼ਿਲਾ ਅਧਿਕਾਰੀਆਂ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਬੁੱਧਵਾਰ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਇਕ ਸਾਬਕਾ ਵਿਧਾਇਕ ਪਟਨਾਮ ਨਰਿੰਦਰ ਰੈੱਡੀ ਨੂੰ ਹਿਰਾਸਤ ’ਚ ਲੈ ਲਿਆ ਗਿਆ। ਪੁਲਸ ਨੇ ਦੱਸਿਆ ਕਿ ਨਰੇਂਦਰ ਰੈਡੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਵਾਈ ਕੰਪਨੀਆਂ ਦੀਆਂ ਪ੍ਰਸਤਾਵਿਤ ਇਕਾਈਆਂ ਲਈ ਜ਼ਮੀਨ ਹਾਸਲ ਕਰਨ ਦੇ ਵਿਰੋਧ ’ਚ ਸੋਮਵਾਰ ਲਾਗਚਰਲਾ ਪਿੰਡ ਦੇ ਕੁਝ ਲੋਕਾਂ ਵੱਲੋਂ ਕਥਿਤ ਰੂਪ ’ਚ ਅਧਿਕਾਰੀਆਂ ’ਤੇ ਹਮਲਾ ਕਰਨ ਪਿੱਛੋਂ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ - 23 ਕਰੋੜ ਦਾ 'ਅਨਮੋਲ' ਝੋਟਾ, ਖਾਂਦਾ ਕਾਜੂ-ਬਦਾਮ, ਪੀਂਦਾ ਦੇਸੀ ਘਿਓ

ਪ੍ਰਦਰਸ਼ਨਕਾਰੀਆਂ ਨੇ ਜ਼ਿਲਾ ਮੈਜਿਸਟਰੇਟ ਪ੍ਰਤੀਕ ਜੈਨ ਦੀ ਕੁੱਟਮਾਰ ਵੀ ਕੀਤੀ ਤੇ ਉਨ੍ਹਾਂ ਤੇ ਹੋਰ ਲੋਕਾਂ ਦੀਆਂ ਮੋਟਰ-ਗੱਡੀਆਂ ’ਤੇ ਪਥਰਾਅ ਕੀਤਾ ਗਿਆ। ਹਮਲੇ ’ਚ ਇਕ ਵਧੀਕ ਜ਼ਿਲਾ ਮੈਜਿਸਟ੍ਰੇਟ, ਕੋਡੰਗਲ ਏਰੀਆ ਡਿਵੈਲਪਮੈਂਟ ਅਥਾਰਟੀ (ਕਾਡਾ) ਦੇ ਚੇਅਰਮੈਨ ਤੇ ਡੀ. ਐੱਸ. ਪੀ. ਰੈਂਕ ਦੇ ਇਕ ਪੁਲਸ ਅਧਿਕਾਰੀ ਸਮੇਤ ਕੁੱਲ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ। ਇਹ ਘਟਨਾ ਤੇਲੰਗਾਨਾ ਉਦਯੋਗਿਕ ਬੁਨਿਆਦੀ ਢਾਂਚਾ ਨਿਗਮ ਵੱਲੋਂ ਜ਼ਮੀਨ ਪ੍ਰਾਪਤੀ ’ਤੇ ਜਨਤਕ ਸੁਣਵਾਈ ਦੌਰਾਨ ਵਾਪਰੀ।

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਕਥਿਤ ਤੌਰ 'ਤੇ 'ਪੂਰਵ-ਯੋਜਨਾਬੱਧ' ਹਮਲੇ ਨੂੰ ਭੜਕਾਉਣ ਦਾ ਦੋਸ਼ੀ ਬੀਆਰਐੱਸ ਯੂਥ ਵਿੰਗ ਦਾ ਆਗੂ ਫ਼ਰਾਰ ਹੈ। ਘਟਨਾ ਦੇ ਸਬੰਧ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਅਧਿਕਾਰੀਆਂ ਨੇ ਡਡਿਆਲਾ ਮੰਡਲ ਵਿੱਚ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪਟਨਾਮ ਨਰਿੰਦਰ ਰੈੱਡੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਵਿਰੁੱਧ ਵਿਕਰਾਬਾਦ ਦੇ ਕੋਡੰਗਲ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ।

ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News