ਭਾਜਪਾ ਆਗੂ ਦੇ ਬੇਟੇ ''ਤੇ ਹਮਲਾ ਕਰਨ ਦੇ ਦੋਸ਼ ''ਚ ACP ਦੇ ਦੋ ਪੁੱਤਰਾਂ ਸਣੇ 8 ਲੋਕ ਗ੍ਰਿਫ਼ਤਾਰ
Saturday, Aug 31, 2024 - 01:24 PM (IST)
ਨੋਇਡਾ - ਨੋਇਡਾ ਦੇ ਸੈਕਟਰ 12 ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਮੰਡਲ ਪ੍ਰਧਾਨ ਦੇ ਪੁੱਤਰ ਦੀ ਸ਼ੁੱਕਰਵਾਰ ਰਾਤ ਨੂੰ ਕੁੱਟਮਾਰ ਕਰਨ ਦੇ ਦੋਸ਼ ਵਿੱਚ ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਦੇ ਦੋ ਪੁੱਤਰਾਂ ਸਮੇਤ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਇਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਥਾਣਾ ਸੈਕਟਰ 24 ਦੇ ਇੰਚਾਰਜ ਇੰਸਪੈਕਟਰ ਧਰੁਵ ਭੂਸ਼ਣ ਦੂਬੇ ਨੇ ਦੱਸਿਆ ਕਿ ਸੈਕਟਰ 12 'ਚ ਰਹਿਣ ਵਾਲੇ ਭਾਜਪਾ ਮੰਡਲ ਪ੍ਰਧਾਨ ਸਤਿਆਨਾਰਾਇਣ ਮਹਾਵਰ ਦੇ ਘਰ ਦੇ ਨੇੜੇ ਸ਼ੁੱਕਰਵਾਰ ਦੇਰ ਰਾਤ ਉਸ ਦੇ ਪੁੱਤਰ ਪ੍ਰਸ਼ਾਂਤ ਗੁਪਤਾ ਦੀ ਕੁੱਟਮਾਰ ਕਰਨ ਦੇ ਦੋਸ਼ 'ਚ 8 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ - ਵੱਡਾ ਹਾਦਸਾ! ਹੈਲੀਕਾਪਟਰ ਤੋਂ ਡਿੱਗਾ ਹੈਲੀਕਾਪਟਰ
ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੌਰਭ ਚੌਹਾਨ, ਕੁਸ਼ਵੇਂਦਰ ਸਿੰਘ, ਦੀਪਕ ਸਿੰਘ, ਰੋਹਿਤ ਸ਼ੁਕਲਾ, ਦੀਪਕ ਚੌਹਾਨ, ਸਚਿਨ ਮਿਸ਼ਰਾ, ਸੰਜੇ ਸਿੰਘ ਅਤੇ ਭੋਲੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੀਪਕ ਅਤੇ ਕੁਸ਼ਵੇਂਦਰ ਦਿੱਲੀ ਪੁਲਸ ਵਿੱਚ ਤਾਇਨਾਤ ਏਸੀਪੀ ਰਤਨ ਲਾਲ ਦੇ ਪੁੱਤਰ ਹਨ। ਭਾਜਪਾ ਦੇ ਮੰਡਲ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਹੀ 'ਹੁੱਕਾ ਬਾਰ' ਹੈ, ਜਿਸ ਦਾ ਉਹ ਕਈ ਵਾਰ ਵਿਰੋਧ ਕਰ ਚੁੱਕੇ ਹਨ ਅਤੇ ਦੋਸ਼ੀ ਇਸ ਗੱਲ ਤੋਂ ਨਾਰਾਜ਼ ਸਨ, ਜਿਸ ਕਾਰਨ ਉਨ੍ਹਾਂ ਨੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ - ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8