ATM ਤੋਂ ਪੈਸੇ ਕਢਵਾਉਣ ''ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
Saturday, Feb 01, 2025 - 01:03 PM (IST)
ਨਵੀਂ ਦਿੱਲੀ- ਫਰਵਰੀ 2025 ਦੀ ਸ਼ੁਰੂਆਤ ਦੇ ਨਾਲ, ਦੇਸ਼ 'ਚ ਕਈ ਮਹੱਤਵਪੂਰਨ ਨਿਯਮ ਬਦਲ ਗਏ ਹਨ। ਏਟੀਐੱਮ ਨਕਦੀ ਕਢਵਾਉਣ, ਯੂਪੀਆਈ ਲੈਣ-ਦੇਣ, ਬੈਂਕਿੰਗ ਨਿਯਮਾਂ ਅਤੇ ਕਾਰ ਦੀਆਂ ਕੀਮਤਾਂ ਨਾਲ ਸਬੰਧਤ ਨਵੇਂ ਨਿਯਮ 1 ਫਰਵਰੀ ਤੋਂ ਲਾਗੂ ਹੋ ਗਏ ਹਨ। ਆਓ ਜਾਣਦੇ ਹਾਂ ਉਨ੍ਹਾਂ ਵੱਡੀਆਂ ਤਬਦੀਲੀਆਂ ਬਾਰੇ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪੈਣ ਵਾਲਾ ਹੈ।
ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ
1 ਫਰਵਰੀ 2025 ਤੋਂ ਏਟੀਐੱਮ ਤੋਂ ਨਕਦੀ ਕਢਵਾਉਣ ਦੀ ਫੀਸ ਵਧ ਗਈ ਹੈ। ਨਵੇਂ ਨਿਯਮਾਂ ਦੇ ਤਹਿਤ, ਹੁਣ ਹਰ ਮਹੀਨੇ ਸਿਰਫ 3 ਵਾਰ ਹੀ ਏਟੀਐੱਮ ਤੋਂ ਪੈਸੇ ਮੁਫ਼ਤ ਕਢਵਾਏ ਜਾ ਸਕਦੇ ਹਨ। ਇਸ ਤੋਂ ਬਾਅਦ ਹਰ ਵਾਧੂ ਲੈਣ-ਦੇਣ 'ਤੇ 25 ਰੁਪਏ ਦੀ ਫੀਸ ਲਈ ਜਾਵੇਗੀ, ਜੋ ਪਹਿਲਾਂ 20 ਰੁਪਏ ਸੀ। ਜੇਕਰ ਤੁਸੀਂ ਆਪਣੇ ਬੈਂਕ ਦੀ ਬਜਾਏ ਕਿਸੇ ਹੋਰ ਬੈਂਕ ਦੇ ਏਟੀਐੱਮ ਤੋਂ ਨਕਦੀ ਕਢਵਾਉਂਦੇ ਹੋ ਤਾਂ ਤੁਹਾਨੂੰ ਪ੍ਰਤੀ ਲੈਣ-ਦੇਣ 30 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਇਕ ਦਿਨ 'ਚ ਵੱਧ ਤੋਂ ਵੱਧ ਨਕਦੀ ਕਢਵਾਉਣ ਦੀ ਰਕਮ 50,000 ਰੁਪਏ ਤੱਕ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੋਕਾਂ ਦੀਆਂ ਲੱਗਣੀਆਂ ਮੌਜਾਂ, ਬਜਟ 'ਚ ਇਹ ਚੀਜ਼ਾਂ ਹੋਣਗੀਆਂ ਸਸਤੀਆਂ
UPI ਲੈਣ-ਦੇਣ ਦੇ ਨਿਯਮਾਂ 'ਚ ਵੀ ਆਈ ਤਬਦੀਲੀ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਵੀ UPI ਲੈਣ-ਦੇਣ ਨਾਲ ਸਬੰਧਤ ਨਿਯਮਾਂ 'ਚ ਸੋਧ ਕੀਤਾ ਹੈ। 1 ਫਰਵਰੀ ਤੋਂ, ਖਾਸ ਅੱਖਰਾਂ (ਜਿਵੇਂ ਕਿ @, #, $, ਆਦਿ) ਵਾਲੇ UPI ਆਈਡੀ ਸਵੀਕਾਰ ਨਹੀਂ ਕੀਤੇ ਜਾਣਗੇ। ਹੁਣ UPI ਉਪਭੋਗਤਾਵਾਂ ਨੂੰ ਸਿਰਫ਼ ਅੱਖਰ-ਅੰਕੀ (Alpha-Numeric) (ਯਾਨੀ a-z ਅਤੇ 0-9) ਅੱਖਰਾਂ ਦੀ ਵਰਤੋਂ ਕਰਕੇ ਆਪਣੀ ਆਈਡੀ ਬਣਾਉਣੀ ਪਵੇਗੀ। ਇਹ ਬਦਲਾਅ ਡਿਜੀਟਲ ਭੁਗਤਾਨਾਂ ਦੀ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।
ਮਹਿੰਗੀਆਂ ਹੋ ਗਈਆਂ ਮਾਰੂਤੀ ਦੀਆਂ ਕਾਰਾਂ
ਦੇਸ਼ ਦੀ ਸਭ ਤੋਂ ਵੱਡੀ ਆਟੋ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਮਾਰੂਤੀ ਸੁਜ਼ੂਕੀ ਨੇ 1 ਫਰਵਰੀ 2025 ਤੋਂ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਮਾਰੂਤੀ ਦੀਆਂ ਕਾਰਾਂ 32,500 ਰੁਪਏ ਮਹਿੰਗੀਆਂ ਹੋ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8