ਸਭ ਤੋਂ ਘੱਟ ਉਮਰ ਦੀ CM ਹੋਵੇਗੀ ਆਤਿਸ਼ੀ

Wednesday, Sep 18, 2024 - 09:46 AM (IST)

ਸਭ ਤੋਂ ਘੱਟ ਉਮਰ ਦੀ CM ਹੋਵੇਗੀ ਆਤਿਸ਼ੀ

ਨਵੀਂ ਦਿੱਲੀ (ਭਾਸ਼ਾ)- ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਵਜੋਂ ਅਹੁਦਾ ਸੰਭਾਲਣ ਜਾ ਰਹੀ ਆਤਿਸ਼ੀ ਮਰਲੇਨਾ ਨਵਾਂ ਰਿਕਾਰਡ ਬਣਾਏਗੀ। ਜੀ ਹਾਂ, ਇਹ ਰਿਕਾਰਡ ਹੋਵੇਗਾ ਸਭ ਤੋਂ ਘੱਟ ਉਮਰ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਔਰਤ ਵਜੋਂ। 
ਆਤਿਸ਼ੀ ਜਲਦ ਹੀ ਅਹੁਦਾ ਸੰਭਾਲ ਸਕਦੀ ਹੈ। ਅੱਜ ਅਰਵਿੰਦ ਕੇਜਰੀਵਾਲ ਨੇ ਉੱਪ ਰਾਜਪਾਲ ਨਾਲ ਮੁਲਾਕਾਤ ਦੌਰਾਨ ਜਿੱਥੇ ਆਪਣਾ ਅਸਤੀਫ਼ਾ ਸੌਂਪਿਆ, ਉੱਥੇ ਹੀ ਆਪਣੀ ਪਾਰਟੀ ਦੇ ਵਿਧਾਇਕਾਂ ਦਾ ਸਮਰਥਨ ਪੱਤਰ ਜਿਸ ਵਿਚ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ, ਸੌਂਪ ਦਿੱਤਾ ਗਿਆ। ਆਤਿਸ਼ੀ ਹੁਣ ਦਿੱਲੀ ਦੀ ਮੁੱਖ ਮੰਤਰੀ ਬਣਨ ਜਾ ਰਹੀ ਅਤੇ ਇਸ ਵੇਲੇ ਉਸ ਦੀ ਉਮਰ ਸਿਰਫ਼ 43 ਵਰ੍ਹਿਆਂ ਦੀ ਹੈ। ਇਸ ਤੋਂ ਪਹਿਲਾਂ ਭਾਰਤ 'ਚ ਸਭ ਤੋਂ ਘੱਟ ਉਮਰ 'ਚ ਮੁੱਖ ਮੰਤਰੀ ਬਣਨ ਵਾਲੀ ਔਰਤ ਸੁਚੇਤਾ ਕ੍ਰਿਪਲਾਨੀ ਰਹੀ ਹੈ। ਉਹ 1963 'ਚ 45 ਸਾਲ ਦੀ ਉਮਰ 'ਚ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ। ਸੁਚੇਤਾ ਕ੍ਰਿਪਲਾਨੀ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਮਾਣ ਵੀ ਪ੍ਰਾਪਤ ਕਰ ਚੁਕੀ ਹੈ। 

ਇਹ ਵੀ ਪੜ੍ਹੋ : ਅਧਿਆਪਕ ਤੋਂ CM, ਜਾਣੋ ਕਿਹੋ ਜਿਹਾ ਰਿਹਾ ਆਤਿਸ਼ੀ ਦਾ ਹੁਣ ਤੱਕ ਦਾ ਸਫ਼ਰ

ਇਸ ਦੇ ਨਾਲ ਹੀ ਦਿੱਲੀ ਨੂੰ ਕਾਂਗਰਸ ਦੀ ਸ਼ੀਲਾ ਦੀਕਸ਼ਤ ਅਤੇ ਭਾਜਪਾ ਦੀ ਸੁਸ਼ਮਾ ਸਵਰਾਜ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੀ ਆਤਿਸ਼ੀ ਵਜੋਂ ਤੀਜੀ ਮਹਿਲਾ ਮੁੱਖ ਮੰਤਰੀ ਮਿਲੇਗੀ। ਸ਼ੀਲਾ ਦੀਕਸ਼ਤ 1998 ਤੋਂ 2013 ਤੱਕ 15 ਸਾਲ ਤੱਕ ਦਿੱਲੀ ਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਮੁੱਖ ਮੰਤਰੀ ਰਹੀ। ਇਸ ਦੇ ਨਾਲ ਹੀ 1998 'ਚ ਸਵਰਾਜ ਦਾ ਕਾਰਜਕਾਲ 52 ਦਿਨ ਦਾ ਸੀ। ਦੀਕਸ਼ਤ 60 ਸਾਲ ਦੀ ਉਮਰ 'ਚ ਦਿੱਲੀ ਦੇ ਮੁੱਖ ਮੰਤਰੀ ਬਣੀ ਸੀ, ਜਦੋਂ ਕਿ ਸਵਰਾਜ ਨੇ 46 ਸਾਲ ਦੀ ਉਮਰ 'ਚ ਅਹੁਦਾ ਸੰਭਾਲਿਆ ਸੀ। ਆਤਿਸ਼ੀ ਇਸ ਸਮੇਂ ਦਿੱਲੀ ਕੈਬਨਿਟ ਦੇ ਜ਼ਿਆਦਾਤਰ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਹ ਵਿੱਤ, ਪਾਣੀ, ਸਿੱਖਿਆ, ਲੋਕ ਨਿਰਮਾਣ, ਬਿਜਲੀ, ਮਾਲ, ਯੋਜਨਾ, ਸੇਵਾਵਾਂ, ਕਾਨੂੰਨ, ਚੌਕਸੀ ਅਤੇ ਹੋਰ ਪ੍ਰਮੁੱਖ ਵਿਭਾਗਾਂ ਦੀ ਮੰਤਰੀ ਹੈ। 

ਆਤਿਸ਼ੀ ਨੇ ਆਮ ਆਦਮੀ ਪਾਰਟੀ ਦੀ ਸਥਿਰਤਾ ਨੂੰ ਕਾਇਮ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਖਾਸ ਤੌਰ 'ਤੇ ਉਸ ਸਮੇਂ ਦੌਰਾਨ ਜਦੋਂ ਕੇਜਰੀਵਾਲ ਅਤੇ ਹੋਰ ਸੀਨੀਅਰ 'ਆਪ' ਆਗੂ ਜੇਲ੍ਹ 'ਚ ਬੰਦ ਰਹਿਣ ਦੌਰਾਨ, ਜਦੋਂ ਉਨ੍ਹਾਂ ਨੇ (ਆਤਿਸ਼ੀ ਨੇ) ਹੋਰ ਆਗੂਆਂ ਨਾਲ ਮਿਲ ਕੇ ਪਾਰਟੀ ਦਾ ਸੰਚਾਲਨ ਕੀਤਾ। ਕੇਜਰੀਵਾਲ ਨੇ ਮੰਗਲਵਾਰ ਸ਼ਾਮ ਨੂੰ ਉੱਪ ਰਾਜਪਾਲ ਵੀਕੇ ਸਕਸੈਨਾ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਸੌਂਪ ਦਿੱਤਾ। ਦੀਕਸ਼ਤ ਦਿੱਲੀ ਦੇ ਰਾਜਨੀਤਿਕ ਇਤਿਹਾਸ 'ਚ ਇਕ ਮਹੱਤਵਪੂਰਨ ਸ਼ਖਸੀਅਤ ਹੈ, ਕਿਉਂਕਿ ਉਹ ਇਸ ਦੀ ਸਭ ਤੋਂ ਲੰਬੀ ਸੇਵਾ ਕਰਨ ਵਾਲੀ ਮੁੱਖ ਮੰਤਰੀ ਅਤੇ ਦੇਸ਼ 'ਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਮਹਿਲਾ ਮੁੱਖ ਮੰਤਰੀ ਸੀ। ਦੀਕਸ਼ਤ ਨੇ ਕਾਂਗਰਸ ਨੂੰ ਦਿੱਲੀ 'ਚ ਲਗਾਤਾਰ ਤਿੰਨ ਚੋਣਾਂ 'ਚ ਜਿੱਤ ਦਿਵਾਈ ਸੀ। ਭਾਜਪਾ ਆਗੂ ਸਵਰਾਜ 1998 'ਚ ਥੋੜ੍ਹੇ ਸਮੇਂ ਲਈ ਦਿੱਲੀ ਦੀ 5ਵੀਂ ਮੁੱਖ ਮੰਤਰੀ ਬਣੀ ਸੀ। ਦੇਸ਼ ਦੇ ਇਤਿਹਾਸ 'ਚ ਪ੍ਰਮੁੱਖ ਮਹਿਲਾ ਮੁੱਖ ਮੰਤਰੀਆਂ 'ਚ ਮਹਿਬੂਬਾ ਮੁਫਤੀ ਵੀ ਸ਼ਾਮਲ ਹੈ, ਜੋ ਜੰਮੂ ਅਤੇ ਕਸ਼ਮੀਰ ਦੇ ਪੁਰਾਣੇ ਰਾਜ ਦੀ 9ਵੀਂ ਮੁੱਖ ਮੰਤਰੀ ਸੀ। ਇਸ ਦੇ ਨਾਲ ਹੀ ਮਾਇਆਵਤੀ ਉੱਤਰ ਪ੍ਰਦੇਸ਼ ਦੀ 18ਵੀਂ ਮੁੱਖ ਮੰਤਰੀ, ਰਾਬੜੀ ਦੇਵੀ ਬਿਹਾਰ ਦੀ 21ਵੀਂ ਮੁੱਖ ਮੰਤਰੀ ਅਤੇ ਜੈਲਲਿਤਾ ਤਾਮਿਲਨਾਡੂ ਦੀ ਪੰਜਵੀਂ ਮੁੱਖ ਮੰਤਰੀ ਰਹੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News