ਆਤਿਸ਼ੀ ਨੇ ਦਿੱਲੀ ਦੀ 8ਵੀਂ ਮੁੱਖ ਮੰਤਰੀ ਵਜੋਂ ਸੰਭਾਲਿਆ ਅਹੁਦਾ

Monday, Sep 23, 2024 - 01:07 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਦਿੱਲੀ ਦੀ 8ਵੀਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦਿੱਲੀ ਸਕੱਤਰੇਤ ਪਹੁੰਚ ਕੇ ਮੁੱਖ ਮੰਤਰੀ ਅਹੁਦੇ ਦਾ ਕਾਰਜਭਾਰ ਸੰਭਾਲਿਆ। ਹੁਣ ਦਿੱਲੀ ਵਿਧਾਨ ਸਭਾ ਦਾ ਸੈਸ਼ਨ 26 ਅਤੇ 27 ਸਤੰਬਰ ਨੂੰ ਹੋਵੇਗਾ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਆਤਿਸ਼ੀ ਨੇ ਕੈਬਨਿਟ ਮੰਤਰੀਆਂ ਨਾਲ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਚੁੱਕੀ ਸੀ। 

ਇਹ ਵੀ ਪੜ੍ਹੋ- ਦਿੱਲੀ ਦੀ ਮੁੱਖ ਮੰਤਰੀ ਬਣੀ ਆਤਿਸ਼ੀ

ਆਤਿਸ਼ੀ ਨੇ ਉਨ੍ਹਾਂ 13 ਵਿਭਾਗਾਂ ਨੂੰ ਆਪਣੇ ਕੋਲ ਬਰਕਰਾਰ ਰੱਖਿਆ ਹੈ, ਜੋ ਅਰਵਿੰਦ ਕੇਜਰੀਵਾਲ ਸਰਕਾਰ ਦੇ ਸਮੇਂ ਉਨ੍ਹਾਂ ਕੋਲ ਸਨ। ਇਨ੍ਹਾਂ ਵਿਭਾਗਾਂ ਵਿਚ ਸਿੱਖਿਆ, ਮਾਲੀਆ, ਵਿੱਤੀ, ਬਿਜਲੀ ਅਤੇ ਲੋਕ ਨਿਰਮਾਣ ਵਿਭਾਗ (PWD) ਸ਼ਾਮਲ ਹਨ। ਮੁੱਖ ਮੰਤਰੀ ਵਜੋਂ ਆਤਿਸ਼ੀ ਦੀ ਅਗਵਾਈ ਵਾਲੀ ਕੈਬਨਿਟ ਵਿਚ ਪੈਂਡਿੰਗ ਪ੍ਰਾਜੈਕਟਾਂ ਅਤੇ ਨਵੀਆਂ ਪਹਿਲਾ ਦੀ ਇਕ ਲੰਬੀ ਸੂਚੀ ਪਹਿਲਾਂ ਤੋਂ ਹੀ ਪੈਂਡਿੰਗ ਹੈ। ਜਿਨ੍ਹਾਂ ਨੂੰ ਅਗਲੇ ਸਾਲ ਫਰਵਰੀ ਵਿਚ ਪ੍ਰਸਤਾਵਿਤ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ- ਅਮਿਤ ਸ਼ਾਹ ਬੋਲੇ- ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦੈ

ਕਿਸ ਮੰਤਰੀ ਨੂੰ ਕਿਹੜਾ ਮੰਤਰਾਲਾ ਮਿਲਿਆ?

-'ਆਪ' ਦੇ ਸੀਨੀਅਰ ਨੇਤਾ ਸੌਰਭ ਭਾਰਦਵਾਜ ਨੇ ਸ਼ਨੀਵਾਰ ਨੂੰ ਹੀ ਮੰਤਰੀ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਆਤਿਸ਼ੀ ਤੋਂ ਬਾਅਦ ਭਾਰਦਵਾਜ ਕੋਲ ਅੱਠ ਵਿਭਾਗਾਂ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹੈ।
-ਆਤਿਸ਼ੀ ਸਰਕਾਰ ਵਿਚ ਨਵੇਂ ਮੰਤਰੀ ਬਣਾਏ ਗਏ ਮੁਕੇਸ਼ ਅਹਲਾਵਤ ਨੂੰ ਕਿਰਤ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ, ਰੁਜ਼ਗਾਰ ਅਤੇ ਭੂਮੀ ਅਤੇ ਭਵਨ ਵਿਭਾਗ ਦਾ ਚਾਰਜ ਮਿਲਿਆ ਹੈ।
- ਆਮ ਆਦਮੀ ਪਾਰਟੀ ਦਿੱਲੀ ਦੇ ਇੰਚਾਰਜ ਗੋਪਾਲ ਰਾਏ ਨੂੰ ਵਿਕਾਸ, ਆਮ ਪ੍ਰਸ਼ਾਸਨ ਵਿਭਾਗ, ਵਾਤਾਵਰਣ ਅਤੇ ਜੰਗਲਾਤ ਦਾ ਚਾਰਜ ਦਿੱਤਾ ਗਿਆ ਹੈ। ਕੇਜਰੀਵਾਲ ਸਰਕਾਰ ਵਿਚ ਵੀ ਇਨ੍ਹਾਂ ਵਿਭਾਗਾਂ ਦੀ ਜ਼ਿੰਮੇਵਾਰੀ ਰਾਏ ਕੋਲ ਸੀ।
- ਨਜਫਗੜ੍ਹ ਤੋਂ 'ਆਪ' ਵਿਧਾਇਕ ਕੈਲਾਸ਼ ਗਹਿਲੋਤ ਦੀ ਜ਼ਿੰਮੇਵਾਰੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਹਿਲਾਂ ਦੀ ਤਰ੍ਹਾਂ ਉਹ ਟਰਾਂਸਪੋਰਟ, ਗ੍ਰਹਿ, ਪ੍ਰਸ਼ਾਸਨਿਕ ਸੁਧਾਰ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ।
- ਦਿੱਲੀ ਦੀ ਬੱਲੀਮਾਰਨ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹੇ ਇਮਰਾਨ ਹੁਸੈਨ ਨੂੰ ਖੁਰਾਕ ਅਤੇ ਸਪਲਾਈ ਅਤੇ ਚੋਣ ਵਿਭਾਗ ਮਿਲ ਗਿਆ ਹੈ। ਉਨ੍ਹਾਂ ਕੋਲ ਪਹਿਲਾਂ ਵੀ ਇਹੀ ਵਿਭਾਗ ਸੀ।

ਇਹ ਵੀ ਪੜ੍ਹੋ-  ਜੰਤਰ-ਮੰਤਰ 'ਤੇ 'ਜਨਤਾ ਦੀ ਅਦਾਲਤ' 'ਚ ਕੇਜਰੀਵਾਲ ਬੋਲੇ- 'ਮੈਨੂੰ CM ਦੀ ਕੁਰਸੀ ਦੀ ਭੁੱਖ ਨਹੀਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Tanu

Content Editor

Related News