ਸਖ਼ਤ ਸੁਰੱਖਿਆ 'ਚ ਪ੍ਰਯਾਗਰਾਜ ਦੀ ਨੈਨੀ ਜੇਲ੍ਹ ਲਿਆਂਦਾ ਗਿਆ ਅਤੀਕ ਅਹਿਮਦ

03/27/2023 6:38:37 PM

ਪ੍ਰਯਾਗਰਾਜ- ਉਮੇਸ਼ ਪਾਲ ਕਤਲਕਾਂਡ 'ਚ ਨਾਮਜ਼ਦ ਮਾਫੀਆ ਡਾਨ ਅਤੀਕ ਅਹਿਮਦ ਨੂੰ ਸਖ਼ਤ ਸੁਰੱਖਿਆ ਵਿਚਕਾਰ ਸੋਮਵਾਰ ਸ਼ਾਮ 5:30 ਵਜੇ ਨੈਨੀ ਕੇਂਦਰੀ ਜੇਲ੍ਹ ਲਿਆਇਆ ਗਿਆ। ਸੋਮਵਾਰ ਦੁਪਹਿਰ ਤੋਂ ਹੀ ਨੈਨੀ ਜੇਲ੍ਹ 'ਚ ਪੁਲਸ ਫੋਰਸ ਤਾਇਨਾਤ ਰਹੀ ਅਤੇ ਮੀਡੀਆ ਦੇ ਲੋਕਾਂ ਦੀ ਭੀੜ ਰਹੀ। ਇਸਤੋਂ ਇਲਾਵਾ ਨੈਨੀ ਜੇਲ੍ਹ ਦੇ ਮੁੱਖ ਗੇਟ 'ਤੇ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਅਤੇ ਬਾਹਰੀ ਵਿਅਕਤੀਆਂ ਦੀ ਐਂਟਰੀ ਰੋਕ ਦਿੱਤੀ ਗਈ। 

ਇਹ ਵੀ ਪੜ੍ਹੋ– ChatGPT ਯੂਜ਼ਰਜ਼ ਦੀ ਕ੍ਰੈਡਿਟ ਕਾਰਡ ਤੇ ਚੈਟ ਡਿਟੇਲਸ ਲੀਕ, ਕੰਪਨੀ ਦੇ ਰਹੀ ਇਹ ਸਫਾਈ

ਪੁਲਸ ਦੇ ਆਲਾ ਅਧਿਕਾਰੀ ਸਵੇਰ ਤੋਂ ਹੀ ਇਸ 'ਤੇ ਵਿਚਾਰ ਕਰ ਰਹੇ ਸਨ ਕਿ ਨੈਨੀ ਜੇਲ੍ਹ 'ਚ ਅਤੀਕ ਅਹਿਮਦ ਨੂੰ ਕਿਸ ਬੈਰਕ 'ਚ ਰੱਖਿਆ ਜਾਵੇ। ਪ੍ਰਯਾਗਰਾਜ ਦੇ ਪੁਲਸ ਕਮਿਸ਼ਨਰ ਰਮਿਤ ਸ਼ਰਮਾ ਮੁਤਾਬਕ, 17 ਸਾਲ ਪੁਰਾਣੇ ਅਗਵਾ ਕਰਨ ਦੇ ਇਕ ਮਾਮਲੇ 'ਚ ਦੋਸ਼ੀਆਂ ਨੂੰ 28 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਸ਼ਰਮਾ ਮੁਤਾਬਕ, ਅਦਾਲਤ ਦੇ ਹੁਕਮਾਂ ਮੁਤਾਬਕ, ਮਾਫੀਆ ਅਤੀਕ ਅਹਿਮਦ ਨੂੰ ਪ੍ਰਯਾਗਰਾਜ ਲਿਆਇਆ ਗਿਆ ਹੈ। ਪ੍ਰਯਾਗਰਾਜ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਐਤਵਾਰ ਸ਼ਾਮ ਨੂੰ ਅਤੀਕ ਅਹਿਮਦ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚੋਂ ਲੈ ਕੇ ਪ੍ਰਯਾਗਰਾਜ ਲਈ ਰਵਾਨਾ ਹੋਈ ਸੀ। 

ਇਹ ਵੀ ਪੜ੍ਹੋ– ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼ ਨੂੰ ਬਣਾਇਆ ਗਿਆ ਨਿਸ਼ਾਨਾ

ਜ਼ਿਕਰਯੋਗ ਹੈ ਕਿ ਬੀਤੀ 24 ਫਰਵਰੀ ਨੂੰ ਰਾਜੂ ਪਾਲ ਕਤਲਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਅਤੇ ਉਸਦੇ ਦੋ ਸੁਰੱਖਿਆ ਕਰਮਚਾਰੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਅਗਲੇ ਦਿਨ ਉਮੇਸ਼ ਪਾਲ ਦੀ ਪਤਨੀ ਦੀ ਸ਼ਿਕਾਇਤ 'ਤੇ ਅਤੀਕ ਅਹਿਮਦ, ਭਰਾ ਅਸ਼ਰਫ, ਪਤਨੀ ਸ਼ਾਇਸਤਾ ਪਰਵੀਨ ਅਤੇ ਕਈ ਹੋਰਾਂ ਖਿਲਾਫ ਧੂਮਨਗੰਜ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ।

ਇਹ ਵੀ ਪੜ੍ਹੋ– ਪੁੱਤਰ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਮਾਪਿਆਂ ਅਪਣਾਇਆ ਅਨੋਖਾ ਤਰੀਕਾ, ਕਬਰ ’ਤੇ ਲਾਇਆ QR ਕੋਡ


Rakesh

Content Editor

Related News