ਵਾਜਪਾਈ ਦੀ ਅਸਥੀ ਵਿਸਰਜਨ ਦੌਰਾਨ ਪਲਟੀ ਕਿਸ਼ਤੀ, ਮੰਤਰੀ-ਸੰਸਦ ਮੈਂਬਰ ਨਦੀ 'ਚ ਡਿੱਗੇ

Sunday, Aug 26, 2018 - 02:48 PM (IST)

ਵਾਜਪਾਈ ਦੀ ਅਸਥੀ ਵਿਸਰਜਨ ਦੌਰਾਨ ਪਲਟੀ ਕਿਸ਼ਤੀ, ਮੰਤਰੀ-ਸੰਸਦ ਮੈਂਬਰ ਨਦੀ 'ਚ ਡਿੱਗੇ

ਬਸਤੀ(ਉੱਤਰ ਪ੍ਰਦੇਸ਼)—ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ 'ਚ ਸਾਬਕਾ ਪ੍ਰਧਾਨਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਅਸਥੀ ਵਿਸਰਜਨ ਦੇ ਪ੍ਰੋਗਰਾਮ 'ਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਅਸਥੀ ਵਿਜਰਨ ਦੌਰਾਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਦੇਖਦੇ ਹੀ ਦੇਖਦੇ ਕਿਸ਼ਤੀ 'ਚ ਸਵਾਰ ਲੋਕ ਨਦੀ 'ਚ ਡਿੱਗ ਗਏ। ਉਸ 'ਚ ਸੰਸਦ ਮੈਂਬਰ ਤੋਂ ਲੈ ਕੇ ਪੁਲਸ ਅਫਸਰ ਵੀ ਸ਼ਾਮਲ ਸਨ। ਤੁਰੰਤ ਸਾਰਿਆਂ ਨੂੰ ਨਦੀ 'ਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ 'ਚ ਕਿਸੇ ਦੀ ਜਾਨ ਨਹੀਂ ਗਈ।
ਵਾਜਪਾਈ ਦੀਆਂ ਅਸਥੀਆਂ ਨੂੰ ਵਿਸਰਜਨ ਕਰਨ ਦੌਰਾਨ ਸ਼ਾਮ ਬਸਤੀ 'ਚ ਕੁਆਨੋ ਨਦੀ ਦੇ ਅਮਹਟ ਘਾਟ 'ਤੇ ਕਿਸ਼ਤੀ ਪਲਟ ਗਈ। ਕਿਸ਼ਤੀ 'ਤੇ ਰਾਜਮੰਤਰੀ ਸੁਰੇਸ਼ ਪਾਸੀ, ਭਾਜਪਾ ਸਾਬਕਾ ਪ੍ਰਦੇਸ਼ ਪ੍ਰਧਾਨ ਡਾ.ਰਮਾਪਤੀ ਰਾਮ ਤ੍ਰਿਪਾਠੀ, ਸੰਸਦ ਮੈਂਬਰ ਹਰੀਸ਼ ਤ੍ਰਿਵੇਦੀ, ਚਾਰ ਵਿਧਾਇਕ ਅਤੇ ਐਸ.ਪੀ. ਦਿਲੀਪ ਕੁਮਾਰ ਸਮੇਤ 17 ਲੋਕ ਸਵਾਰ ਸਨ। ਕਿਸ਼ਤੀ 'ਚ ਚੜ੍ਹਦੇ ਸਮੇਂ ਸੰਤੁਲਨ ਵਿਗੜਨ ਦੇ ਚੱਲਦੇ ਕਿਸ਼ਤੀ ਪਲਟ ਗਈ ਅਤੇ ਲੋਕ ਕੁਆਨੋ ਨਦੀ ਦੇ ਪਾਣੀ 'ਚ ਡਿੱਗ ਗਏ। ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਦੇ ਬਾਅਦ ਭਗਦੜ ਮਚ ਗਈ। ਪੁਲਸ ਅਤੇ ਹੋਰ ਸੁਰੱਖਿਆ ਕਰਮਚਾਰੀਆਂ, ਭਾਜਪਾ ਵਰਕਰਾਂ ਨੇ ਪਾਣੀ 'ਚ ਛਾਲ ਮਾਰੀ ਅਤੇ ਸਭ ਨੂੰ ਬਾਹਰ ਕੱਢਿਆ।


Related News