ਯੋਗੀ ਸਰਕਾਰ ਦਾ ਐਲਾਨ, ਯੂ.ਪੀ. ਦੀ ਹਰੇਕ ਨਦੀਆਂ 'ਚ ਪ੍ਰਵਾਹਿਤ ਕੀਤੀਆਂ ਜਾਣਗੀਆਂ ਵਾਜਪਾਈ ਦੀ ਅਸਥੀਆਂ
Friday, Aug 17, 2018 - 06:04 PM (IST)
ਨਵੀਂ ਦਿੱਲੀ— ਭਾਰਤੀ ਰਾਜਨੀਤੀ ਦੇ ਨੇਤਾ ਅਤੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਲੰਬੀ ਬੀਮਾਰੀ ਦੇ ਬਾਅਦ ਵੀਰਵਾਰ ਨੂੰ ਦਿੱਲੀ ਏਮਜ਼ 'ਚ ਦਿਹਾਂਤ ਹੋ ਗਿਆ। ਵਾਜਪਾਈ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਸ਼ੁੱਕਰਵਾਰ ਨੂੰ ਭਾਜਪਾ ਦਫਤਰ 'ਤੇ ਹਜ਼ਾਰਾਂ ਦੀ ਸੰਖਿਆ 'ਚ ਲੋਕ ਪੁੱਜੇ।
ਅਟਲ ਜੀ ਦੇ ਦਿਹਾਂਤ ਦੇ ਬਾਅਦ ਯੂ.ਪੀ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਅਸਥੀਆਂ ਨੂੰ ਹਰ ਜ਼ਿਲੇ ਦੀ ਪਵਿੱਤਰ ਨਦੀਆਂ 'ਚ ਪ੍ਰਵਾਹਿਤ ਕੀਤਾ ਜਾਵੇਗਾ।
ਯੂ.ਪੀ ਨਾਲ ਵਾਜਪਾਈ ਦਾ ਡੂੰਘਾ ਰਿਸ਼ਤਾ ਰਿਹਾ ਹੈ ਅਤੇ ਇਸੀ ਰਾਜ ਨੂੰ ਉਨ੍ਹਾਂ ਦੀ ਕਰਮਭੂਮੀ ਕਿਹਾ ਜਾਂਦਾ ਹੈ। ਉਹ ਲਖਨਊ ਤੋਂ ਸੰਸਦ ਮੈਂਬਰ ਰਹੇ ਅਤੇ ਯੂ.ਪੀ.'ਚ ਭਾਜਪਾ ਨੂੰ ਸੱਤਾ ਦੇ ਸਿਖਰ ਤੱਕ ਪਹੁੰਚਾਉਣ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਇਹੀ ਕਾਰਨ ਹੈ ਕਿ ਵਾਜਪਾਈ ਦਾ ਸਨਮਾਨ 'ਚ ਰਾਜ ਦੇ ਸਾਰੇ ਦਫਤਰ, ਸਕੂਲ, ਕਾਲਜਾਂ ਨੂੰ ਸ਼ੁੱਕਰਵਾਰ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਵਾਜਪਈ ਦਾ ਜਨਮ 25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਇਕ ਸਕੂਲ ਟੀਚਰ ਕ੍ਰਿਸ਼ਨ ਬਿਹਾਰੀ ਵਾਜਪਈ ਅਤੇ ਕ੍ਰਿਸ਼ਨਾ ਦੇਵੀ ਦੇ ਘਰ ਹੋਇਆ ਸੀ। ਭਵਿੱਖ 'ਚ ਉਨ੍ਹਾਂ ਦੇ ਜਨਮ ਦਿਵਸ ਨੂੰ 'ਸੁਸ਼ਾਸਨ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਸਕੂਲੀ ਸਿੱਖਿਆ ਦੇ ਬਾਅਦ ਉਨ੍ਹਾਂ ਨੇ ਗਵਾਲੀਅਰ ਦੇ ਵਿਕਟੋਰੀਆ ਕਾਲਜ 'ਚ ਗ੍ਰੈਜੂਏਸ਼ਨ ਕੀਤੀ, ਉਨ੍ਹਾਂ ਨੇ ਕਾਨਪੁਰ ਦੇ ਡੀ.ਏ.ਵੀ ਕਾਲਜ ਤੋਂ ਐਮ.ਏ ਕੀਤੀ। 1947 'ਚ ਉਹ ਆਰ.ਐਸ.ਐਸ. ਦੇ ਵਰਕਰ ਬਣ ਗਏ।
