ਲਸ਼ਕਰ ਦੇ ਇਸ਼ਾਰਿਆਂ ''ਤੇ ਹੈਦਰਾਬਾਦ ''ਚ ਵੱਡਾ ਹਮਲਾ ਕਰਨ ਦੀ ਫਿਰਾਕ ''ਚ ਸਨ ਅੱਤਵਾਦੀ, NIA ਨੇ 3 ਨੂੰ ਕੀਤਾ ਗ੍ਰਿਫਤਾਰ

02/05/2023 2:29:23 PM

ਨੈਸ਼ਨਲ ਡੈਸਕ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਤੇ ਬੀਤੇ ਸਾਲ ਅਕਤੂਬਰ 'ਚ ਹੈਦਰਾਬਾਦ 'ਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚਨ ਦਾ ਦੋਸ਼ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਅੱਤਵਾਦੀਆਂ ਦੀ ਪਛਾਣ ਮੁਹੰਮਦ ਜਾਹਿਦ, ਮਾਜ ਹਸਨ ਫਾਰੂਕ ਅਤੇ ਸਮੀਊਦੀਨ ਦੇ ਰੂਪ 'ਚ ਹੋਈ ਹੈ। ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਣ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। 

ਜਲੂਸਾਂ 'ਚ ਹੈਂਡ ਗ੍ਰੇਨੇਡ ਸੁੱਟਣ ਦਾ ਨਿਰਦੇਸ਼

ਐੱਨ.ਆਈ.ਏ. ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਦਰਾਬਾਦ ਦੇ ਤਿੰਨ ਨਿਵਾਸੀਆਂ ਖਿਲਾਫ 25 ਜਨਵਰੀ ਨੂੰ ਦਰਜ ਕੀਤੀ ਗਈ ਐੱਫ.ਆਈ.ਆਰ. 'ਚ ਇਹ ਵੀ ਦੱਸਿਆ ਗਿਆ ਹੈ ਕਿ ਕੇਂਦਰੀ ਏਜੰਸੀ ਦੁਆਰਾ ਗ੍ਰਿਫਤਾਰ ਕੀਤੇ ਗਏ ਦੋਸ਼ੀ ਵਿਅਕਤੀਆਂਨੂੰ ਫਿਰਕੂ ਤਣਾਅ ਪੈਦਾ ਕਰਨ ਲਈ ਜਨਤਕ ਸਮਾਰੋਹਾਂ ਅਤੇ ਜਲੂਸਾਂ 'ਚ ਹੈਂਡ ਗ੍ਰੇਨੇਡ ਸੁੱਟਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਦੋਸ਼ ਸੀ ਕਿ ਮੁੱਖ ਦੋਸ਼ੀ ਜਾਹਿਦ ਨੇ ਲਸ਼ਕਰ ਅਤੇ ਆਈ.ਐੱਸ.ਆਈ. ਦੇ ਇਸ਼ਾਰੇ 'ਚ ਮਾਜ ਹਸਨ ਅਤੇ ਸਮੂਊਦੀਨ ਵਰਗੇ ਕਈ ਨੌਜਵਾਨਾਂ ਨੂੰ ਭਰਤੀ ਕੀਤਾ ਸੀ। 

ਪਾਕਿਸਤਾਨ ਸਥਿਤ ਆਗੂਆਂ ਮਿਲੇ ਸਨ ਹੱਥਗੋਲੇ

ਅਧਿਕਾਰੀਆਂ ਮੁਤਾਬਕ, ਜਾਹਿਦ ਨੇ ਆਪਣੇ ਪਾਕਿਸਤਾਨੀ ਆਗੂਆਂ ਦੇ ਨਿਰਦੇਸ਼ 'ਤੇ ਆਪਣੇ ਗਿਰੋਹ ਦੇ ਮੈਂਬਰਾਂ ਦੇ ਨਾਲ ਹੈਦਰਾਬਾਦ ਸ਼ਹਿਰ 'ਚ ਧਮਾਕਿਆਂ ਅਤੇ ਲੋਨ-ਵੁਲਫ ਹਮਲਿਆਂ ਸਣੇ ਆਮ ਲੋਕਾਂ ਦੇ ਮਨ 'ਚ ਡਰ ਪੈਦਾ ਕਰਨ ਲਈ ਅੱਤਵਾਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਰਸੀ। ਜਾਹਿਦ ਨੂੰ ਪਾਕਿਸਤਾਨ ਸਥਿਤ ਆਗੂਆਂ ਤੋਂ ਹੱਥਗੋਲੇ ਮਿਲੇ ਸਨ ਅਤੇ ਉਹ ਫਿਰਕੂ ਤਣਾਅ ਪੈਦਾ ਕਰਨ ਲਈ ਜਨਤਕ ਸਭਾਵਾਂ ਅਤੇ ਜਲੂਸਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਹੈਦਰਾਬਾਦ ਪੁਲਸ ਨੇ ਜਾਹਿਦ ਦੇ ਕੰਪਲੈਕਸ 'ਚੋਂ ਦੋ ਹੱਥਗੋਲੇ, ਦੋ ਮੋਬਾਇਲ ਫੋਨ ਅਤੇ 3,91,800 ਰੁਪਏ ਜ਼ਬਤ ਕਰਨ ਤੋਂ ਬਾਅਦ 1 ਅਕਤੂਬਰ, 2022 ਨੂੰ ਯੂ.ਏ.ਪੀ.ਏ. ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। 


Rakesh

Content Editor

Related News