ਰਾਮ ਮੰਦਰ ਭੂਮੀ ਪੂਜਨ ਲਈ ਮਹੂਰਤ ਕੱਢਣ ਵਾਲੇ ਜੋਤਿਸ਼ੀ ਨੂੰ ਮਿਲੀ ਧਮਕੀ

Tuesday, Aug 04, 2020 - 05:26 PM (IST)

ਕਰਨਾਟਕ (ਭਾਸ਼ਾ)— ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦੇ ਭੂਮੀ ਪੂਜਨ ਦੀ ਸ਼ੁੱਭ ਤਾਰੀਖ਼ ਯਾਨੀ ਕਿ ਮਹੂਰਤ ਕੱਢਣ ਵਾਲੇ ਜੋਤਿਸ਼ੀਆਂ 'ਚ ਸ਼ਾਮਲ ਰਹੇ ਇਕ ਜੋਤਿਸ਼ ਨੇ ਫੋਨ 'ਤੇ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਐੱਨ. ਆਰ. ਵਿਜਯੇਂਦਰ ਸ਼ਰਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਰਾਮ ਮੰਦਰ ਭੂਮੀ ਪੂਜਨ ਦਾ ਮਹੂਰਤ ਕੱਢਣ ਨੂੰ ਲੈ ਕੇ ਫੋਨ 'ਤੇ ਧਮਕੀ ਮਿਲੀ ਹੈ। 

ਪੁਲਸ ਸੂਤਰਾਂ ਮੁਤਾਬਕ ਉੱਤਰੀ ਕਰਨਾਟਕ ਦੇ ਜ਼ਿਲ੍ਹਾ ਹੈੱਡਕੁਆਰਟਰ ਨਗਰ 'ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ 75 ਸਾਲਾ ਸੰਸਕ੍ਰਿਤ ਵਿਦਵਾਨ ਦੇ ਆਵਾਸ 'ਤੇ ਇਕ ਕਾਂਸਟੇਬਲ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਰਮਾ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਇਕ ਨਿਊਜ਼ ਏਜੰਸੀ ਨੂੰ ਦੱਸਿਆ ਸੀ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਸਵਾਮੀ ਗੋਵਿੰਦ ਦੇਵ ਗਿਰੀ ਨੇ ਭੂਮੀ ਪੂਜਨ ਦੀ ਸ਼ੁੱਭ ਤਾਰੀਖ਼ ਤੈਅ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸਾਲਾਂ ਤੱਕ ਰਾਮ ਜਨਮ ਭੂਮੀ ਅੰਦੋਲਨ ਨਾਲ ਜੁੜੇ ਰਹੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਭੂਮੀ ਪੂਜਨ ਲਈ 4 ਤਾਰੀਖ਼ਾਂ (29 ਜੁਲਾਈ, 31 ਜੁਲਾਈ, 1 ਅਗਸਤ ਅਤੇ 5 ਅਗਸਤ) ਦੱਸੀ ਸੀ। ਉਨ੍ਹਾਂ ਨੇ ਕਿਹਾ ਕਿ 5 ਅਗਸਤ ਨੂੰ ਭੂਮੀ ਪੂਜਨ ਲਈ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ੁੱਭ ਸਮਾਂ ਹੈ।


Tanu

Content Editor

Related News