ਜੋਤਿਸ਼ੀ ਦੇ ਕਹਿਣ ''ਤੇ ਬੰਦੇ ਨੇ ਪੂਰੇ ਟੱਬਰ ਨੂੰ ਮਾਰ ''ਤੀਆਂ ਗੋਲੀਆਂ

Tuesday, Nov 05, 2024 - 06:20 PM (IST)

ਜੋਤਿਸ਼ੀ ਦੇ ਕਹਿਣ ''ਤੇ ਬੰਦੇ ਨੇ ਪੂਰੇ ਟੱਬਰ ਨੂੰ ਮਾਰ ''ਤੀਆਂ ਗੋਲੀਆਂ

ਵਾਰਾਣਸੀ- ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ 'ਚ ਪਤਨੀ, 2 ਬੇਟੇ ਅਤੇ ਇਕ ਧੀ ਸ਼ਾਮਲ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਦਰਦਨਾਕ ਘਟਨਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਹੈ। ਪੁਲਸ ਅਨੁਸਾਰ ਭੇਲੂਪੁਰ ਥਾਣੇ ਦੇ ਭੈਦੈਨੀ ਖੇਤਰ 'ਚ ਰਾਜੇਂਦਰ ਗੁਪਤਾ ਨਾਂ ਦੇ ਵਿਅਕਤੀ ਨੇ ਸੋਮਵਾਰ ਦੇਰ ਰਾਤ ਪਤਨੀ ਨੀਤੂ ਗੁਪਤਾ (45), ਬੇਟੇ ਨਵਨੇਂਦਰ ਗੁਪਤਾ (25), ਸੁਬੇਂਦਰ ਗੁਪਤਾ (15) ਅਤੇ ਧੀ ਗੌਰਾਂਗੀ ਗੁਪਤਾ (16) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਦੋਸ਼ੀ ਰਾਜੇਂਦਰ ਗੁਪਤਾ ਨੂੰ ਕਿਸੇ ਜੋਤਿਸ਼ੀ ਨੇ ਦੱਸਿਆ ਕਿ ਤੇਰੀ ਪਤਨੀ ਤੇਰੇ ਕੰਮ 'ਚ ਰੁਕਾਵਟ ਪੈਦਾ ਕਰ ਰਹੀ ਹੈ। ਇਸ ਕਾਰਨ ਰਾਜੇਂਦਰ ਦੂਜੇ ਵਿਆਹ ਲਈ ਵੀ ਪਤਨੀ ਨਾਲ ਆਏ ਦਿਨ ਗੱਲਬਾਤ ਕਰਦਾ ਸੀ। ਫਿਲਹਾਲ ਰਾਜੇਂਦਰ ਪਤਨੀ ਤੇ ਬੱਚਿਆਂ ਨੂੰ ਗੋਲੀਆਂ ਮਾਰਨ ਦੇ ਬਾਅਦ ਤੋਂ ਫਰਾਰ ਹੋ ਗਿਆ। 

ਇਹ ਵੀ ਪੜ੍ਹੋ : ਕੀ ਹਰ ਨਿੱਜੀ ਜਾਇਦਾਦ 'ਤੇ ਕਬਜ਼ਾ ਕਰ ਸਕਦੀ ਹੈ ਸਰਕਾਰ? SC ਨੇ ਸੁਣਾਇਆ ਵੱਡਾ ਫ਼ੈਸਲਾ

ਰਾਜੇਂਦਰ ਗੁਪਤਾ ਦੀ ਮਾਂ ਵਾਰਦਾਤ ਦੇ ਸਮੇਂ ਮੌਕੇ 'ਤੇ ਮੌਜੂਦ ਸੀ। ਹਾਲਾਂਕਿ ਬਜ਼ੁਰਗ ਹੋਣ ਕਾਰਨ ਉਹ ਤੁਰ ਫਿਰ ਨਹੀਂ ਪਾਉਂਦੀ ਹੈ। ਰਾਜੇਂਦਰ ਗੁਪਤਾ ਨੇ 15 ਤੋਂ 20 ਕਿਰਾਏਦਾਰਾਂ ਨੂੰ ਆਪਣੇ ਮਕਾਨ 'ਚ ਰੱਖਿਆ ਹੈ। ਕਿਸੇ ਵੀ ਕਿਰਾਏਦਾਰ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਲੱਗੀ ਕਿ ਕਦੋਂ ਗੋਲੀਆਂ ਮਾਰੀਆਂ ਗਈਆਂ। ਘਟਨਾ ਦੀ ਜਾਣਕਾਰੀ ਨੇੜੇ-ਤੇੜੇ ਦੇ ਲੋਕਾਂ ਨੇ ਪੁਲਸ ਨੂੰ ਦਿੱਤੀ। ਪੁਲਸ ਦੇ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News