ਪੰਚਾਇਤੀ ਰਾਜ ਵਿਭਾਗ ਦੇ ਸਹਾਇਕ ਇੰਜੀਨੀਅਰ ਨੇ ਪੂਰੇ ਪਰਿਵਾਰ ਸਣੇ ਚੁੱਕ ਲਿਆ ਖ਼ੌਫ਼ਨਾਕ ਕਦਮ ! ਨੋਟ ਲਿਖ...

Monday, Aug 17, 2026 - 05:49 PM (IST)

ਪੰਚਾਇਤੀ ਰਾਜ ਵਿਭਾਗ ਦੇ ਸਹਾਇਕ ਇੰਜੀਨੀਅਰ ਨੇ ਪੂਰੇ ਪਰਿਵਾਰ ਸਣੇ ਚੁੱਕ ਲਿਆ ਖ਼ੌਫ਼ਨਾਕ ਕਦਮ ! ਨੋਟ ਲਿਖ...

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਰਾਜਮਹੇਂਦਰਵਰਮ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੋਦਾਵਰੀ ਨਦੀ 'ਚ ਛਾਲ ਮਾਰ ਕੇ ਪੰਚਾਇਤੀ ਰਾਜ ਵਿਭਾਗ ਦੇ ਇੱਕ ਸਹਾਇਕ ਇੰਜੀਨੀਅਰ, ਉਨ੍ਹਾਂ ਦੀ ਪਤਨੀ ਅਤੇ ਧੀ ਨੇ ਆਪਣੀ ਜਾਨ ਦੇ ਦਿੱਤੀ ਹੈ। ਹਾਲਾਂਕਿ, ਸਥਾਨਕ ਮਛੇਰਿਆਂ ਨੇ ਉਨ੍ਹਾਂ ਦੇ 5ਵੀਂ ਜਮਾਤ ਵਿੱਚ ਪੜ੍ਹਦੇ ਪੁੱਤਰ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸ ਨੂੰ ਬਚਾ ਲਿਆ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗੋਲਾਪੁਡੀ ਨੂਕਾਰਾਜੂ ਵਜੋਂ ਹੋਈ ਹੈ, ਜੋ ਕਾਕੀਨਾਡਾ ਜ਼ਿਲ੍ਹੇ ਦੇ ਪੀਥਾਪੁਰਮ ਵਿੱਚ ਪੰਚਾਇਤੀ ਰਾਜ ਵਿਭਾਗ ਵਿੱਚ ਸਹਾਇਕ ਇੰਜੀਨੀਅਰ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਤੇ ਧੀ ਸੌਜਨਿਆ ਦੀ ਵੀ ਮੌਤ ਹੋ ਗਈ।

ਦੱਖਣੀ ਖੇਤਰ ਦੀ ਡੀ.ਐੱਸ.ਪੀ. ਏ. ਸ਼ਿਵਪ੍ਰਿਆ ਨੇ ਦੱਸਿਆ ਕਿ ਐਤਵਾਰ ਰਾਤ ਲਗਭਗ 11:45 ਵਜੇ ਸੜਕ-ਕਮ-ਰੇਲ ਪੁਲ 'ਤੇ ਪਹੁੰਚ ਕੇ ਸਭ ਤੋਂ ਪਹਿਲਾਂ ਨੂਕਾਰਾਜੂ ਦੀ ਪਤਨੀ ਨੇ ਨਦੀ 'ਚ ਛਾਲ ਮਾਰੀ, ਜਿਸ ਤੋਂ ਬਾਅਦ ਨੂਕਾਰਾਜੂ, ਧੀ ਸੌਜਨਿਆ ਅਤੇ ਪੁੱਤਰ ਨੇ ਵੀ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ- ਅਮਰੀਕਾ-ਇਰਾਨ ਦੀ ਜੰਗ 'ਚ ਚੱਲਣ ਜਾ ਰਿਹੈ ਪਰਮਾਣੂ ਬੰਬ ! ਸਾਬਕਾ ਸੰਸਦ ਮੈਂਬਰ ਦਾ ਹੈਰਾਨੀਜਨਕ ਦਾਅਵਾ

ਉਨ੍ਹਾਂ ਦਾ ਪੁੱਤਰ ਨੈਸ਼ਨਲ ਲੈਵਲ ਦਾ ਤੈਰਾਕ ਹੈ। ਉਸ ਨੇ ਸ਼ੁਰੂਆਤ 'ਚ ਆਪਣੀ ਮਾਂ ਦਾ ਹੱਥ ਫੜ ਕੇ ਮਦਦ ਲਈ ਆਵਾਜ਼ ਲਗਾਈ, ਪਰ ਬਾਅਦ ਵਿੱਚ ਹੱਥ ਛੁੱਟ ਗਿਆ, ਜਿਸ ਕਾਰਨ ਉਸ ਦੀ ਮਾਂ, ਪਿਤਾ ਅਤੇ ਭੈਣ ਦੀ ਮੌਤ ਹੋ ਗਈ। ਪਰ ਬੱਚੇ ਦੀਆਂ ਚੀਕਾਂ ਸੁਣ ਕੇ ਮਛੇਰਿਆਂ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਪੁਲਸ ਨੂੰ ਮੌਕੇ ਤੋਂ ਨੂਕਾਰਾਜੂ ਦੁਆਰਾ ਲਿਖਿਆ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਸ਼ੇਖ ਸਾਦਿਕ ਖਾਨ ਨਾਂ ਦੇ ਵਿਅਕਤੀ 'ਤੇ ਉਸ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ, ਘਰ 'ਚ ਵਿਵਾਦ ਪੈਦਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਫਿਲਹਾਲ ਪੁਲਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਦੇਸ਼ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ! ISI ਦੇ 200 ਤੋਂ ਵੱਧ ਅੱਤਵਾਦੀ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News