ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਜੇ ਰਾਊਤ ਦਾ ਤੰਜ- ‘ਕੀ ਕੋਰੋਨਾ ਖਤਮ ਹੋ ਗਿਆ ਹੈ’

09/26/2020 5:50:41 PM

ਮੁੰਬਈ (ਭਾਸ਼ਾ)— ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਸ਼ਨੀਵਾਰ ਨੂੰ ਇਹ ਜਾਣਨਾ ਚਾਹਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਕਿਵੇਂ ਕਰਵਾਈਆਂ ਜਾਣਗੀਆਂ। ਸੂਬੇ ਵਿਚ ਤਿੰਨ ਪੜਾਵਾਂ ਵਿਚ 28 ਅਕਤੂਬਰ, 3 ਅਤੇ 7 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ। ਰਾਊਤ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੀਆਂ ਤਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਕਿਉਂਕਿ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣ ਨੂੰ ਹੈ, ਅਜਿਹੇ ਵਿਚ ਸਵਾਲ ਇਹ ਹੈ ਕਿ ਕੀ ਕੋਰੋਨਾ ਖਤਮ ਹੋ ਗਿਆ ਹੈ?

ਇਹ ਵੀ ਪੜ੍ਹੋ: ਘੱਟ ਸ਼ਬਦਾਂ ’ਚ ਆਪਣੀ ਗੱਲ ਕਹਿਣ ਵਾਲੇ ਸਾਬਕਾ ਪੀ. ਐੱਮ. ਮਨਮੋਹਨ ਸਿੰਘ, ਜਾਣੋ ਖ਼ਾਸ ਗੱਲਾਂ

ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਵਿਚ ਚੋਣਾਂ ਕਿਵੇਂ ਹੋਣਗੀਆਂ? ਦੇਸ਼ ਜ਼ਰੂਰ ਜਾਣਨਾ ਚਾਹੇਗਾ। ਚੋਣ ਪ੍ਰਚਾਰ ਅਤੇ ਰੈਲੀਆਂ ਕਿਵੇਂ ਹੋਣਗੀਆਂ? ਵੋਟਿੰਗ ਆਨਲਾਈਨ ਨਹੀਂ ਹੋ ਸਕਦੀ। ਵੋਟਰਾਂ ਕਤਾਰ ਵਿਚ ਖੜਾ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਡਰ ਤੋਂ ਲੋਕ ਘਰਾਂ ’ਚੋਂ ਬਾਹਰ ਨਹੀਂ ਨਿਕਲ ਰਹੇ ਹਨ, ਅਜਿਹੇ ਵਿਚ ਵੋਟ ਫ਼ੀਸਦੀ ਨਹੀਂ ਡਿੱਗਣੀ ਚਾਹੀਦੀ।

ਇਹ ਵੀ ਪੜ੍ਹੋ: ਹੈਵਾਨੀਅਤ: ਗੈਂਗਰੇਪ ਮਗਰੋਂ ਦਰਿੰਦਿਆਂ ਨੇ ਕੱਟੀ ਸੀ ਜੀਭ, ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਕੁੜੀ

ਇਹ ਪੁੱਛੇ ਜਾਣ ’ਤੇ ਕਿ ਹਾਲ ਹੀ ’ਚ ਸੰਸਦ ਵਿਚ ਪਾਸ ਕੀਤੇ ਗਏ ਖੇਤੀ ਬਿੱਲ ਕੀ ਚੋਣਾਂ ਦਾ ਮੁੱਦਾ ਬਣਨਗੇ, ਤਾਂ ਰਾਊਤ ਨੇ ਕਿਹਾ ਕਿ ਬਿਹਾਰ ਰਾਸ਼ਟਰੀ ਰਾਜਨੀਤੀ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਉੱਥੇ ਚੋਣਾਂ ਵਿਕਾਸ, ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਮੁੱਦੇ ’ਤੇ ਲੜੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨੂੰ ਬਿਹਾਰ ’ਚ ਸਿਆਸੀ ਮੁੱਦਾ ਬਣਾਏ ਜਾਣ ਨੂੰ ਲੈ ਕੇ ਸੂਬੇ ਦੀਆਂ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੇਕਰ ਇਹ ਮੁੱਦੇ ਖਤਮ ਹੋ ਗਏ ਹਨ, ਤਾਂ ਕੁਝ ਮੁੰਬਈ ਤੋਂ ਮੰਗਵਾਇਆ ਜਾ ਸਕਦਾ ਹੈ। 


Tanu

Content Editor

Related News