ਵਿਧਾਨ ਸਭਾ ਚੋਣਾਂ ਜ਼ਰੂਰ ਲੜਾਂਗਾ : ਰਜਨੀਕਾਂਤ

Friday, Apr 19, 2019 - 05:16 PM (IST)

ਵਿਧਾਨ ਸਭਾ ਚੋਣਾਂ ਜ਼ਰੂਰ ਲੜਾਂਗਾ : ਰਜਨੀਕਾਂਤ

ਚੇਨਈ— ਮਸ਼ਹੂਰ ਅਭਿਨੇਤਾ ਰਜਨੀਕਾਂਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਨਗੇ ਅਤੇ ਜਦੋਂ ਵੀ ਐਲਾਨ ਹੋਵੇ ਤਾਂ ਯਕੀਨੀ ਤੌਰ 'ਤੇ ਵਿਧਾਨ ਸਭਾ ਚੋਣਾਂ 'ਚ ਸ਼ਾਮਲ ਹੋਵਾਂਗੇ। ਆਪਣੀ ਫਿਲਮ 'ਦਰਬਾਰ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਮੁੰਬਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਵੀ ਐਲਾਨ ਹੋਵੇਗਾ ਤਾਂ ਉਹ 234 ਮੈਂਬਰੀ ਵਿਧਾਨ ਸਭਾ ਚੋਣਾਂ ਯਕੀਨੀ ਤੌਰ 'ਤੇ ਲੜਨਗੇ। ਉਨ੍ਹਾਂ ਨੇ ਕਿਹਾ,''ਮੈਂ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਾਂਗਾ। ਵੀਰਵਾਰ ਨੂੰ ਹੋਈਆਂ ਲੋਕ ਸਭਾ ਚੋਣਾਂ 'ਚ 71.87 ਫੀਸਦੀ ਵੋਟਿੰਗ 'ਤੇ ਪ੍ਰਤੀਕਿਰਿਆ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਚੰਗਾ ਹੈ।''

ਇਹ ਪੁੱਛੇ ਜਾਣ 'ਤੇ ਕਿ ਕੀ ਅਗਲੀ ਵਾਰ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਤਾਂ 23 ਮਈ ਨੂੰ ਹੀ ਪਤਾ ਲੱਗ ਸਕੇਗਾ। ਅਰਿਆਲਪੁਰ 'ਚ ਫਿਰਕੂ ਝੜਪਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਦੀ ਤੁਲਨਾ 'ਚ ਇਸ ਵਾਰ ਇਸ 'ਚ ਕਾਫੀ ਕਮੀ ਆਈ ਹੈ ਅਤੇ ਚੋਣ ਕਮਿਸ਼ਨ ਨੇ ਕਾਫੀ ਬਿਹਤਰ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਰਜਨੀਕਾਂਤ ਨੇ 2018 'ਚ ਨਵੇਂ ਸਾਲ 'ਤੇ ਰਾਜਨੀਤੀ 'ਚ ਆਪਣੇ ਆਉਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਟੀਚਾ ਵਿਧਾਨ ਸਭਾ ਚੋਣਾਂ ਹਨ। ਉਹ ਭਾਜਪਾ ਸਮਰਥਕ ਮੰਨੇ ਜਾਂਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਪਾਰਟੀ ਲਈ ਕੋਈ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਨਾਂ ਦੀ ਵਰਤੋਂ ਨਾ ਕਾਰਨ।


author

DIsha

Content Editor

Related News