5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ

Monday, Oct 09, 2023 - 01:20 PM (IST)

5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ

ਨਵੀਂ ਦਿੱਲੀ- 5 ਸੂਬਿਆਂ- ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਰਾਜਸਥਾਨ ਅਤੇ ਮਿਜ਼ੋਰਮ ਵਿਚ ਅੱਜ ਚੋਣਾਵੀ ਬਿਗੁਲ ਵੱਜ ਗਿਆ ਹੈ। ਮੁੱਖ ਚੋਣ ਕਮਿਸ਼ਨਰ ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਜ਼ੋਰਮ 'ਚ 7 ਨਵੰਬਰ ਨੂੰ ਵੋਟਾਂ ਪੈਣਗੀਆਂ। ਛੱਤੀਸਗੜ੍ਹ 'ਚ 2 ਪੜਾਵਾਂ 'ਚ ਵੋਟਾਂ ਪੈਣਗੀਆਂ। ਛੱਤੀਸਗੜ੍ਹ 'ਚ 7 ਅਤੇ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਰਾਜਸਥਾਨ 'ਚ 23 ਨਵੰਬਰ ਨੂੰ ਵੋਟਾਂ ਪੈਣਗੀਆਂ। ਤੇਲੰਗਾਨਾ 'ਚ 30 ਅਤੇ ਮੱਧ ਪ੍ਰਦੇਸ਼ 'ਚ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਸਾਰੇ ਸੂਬਿਆਂ ਵਿਚ 3 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵਲੋਂ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ 17 ਅਕਤੂਬਰ ਨੂੰ ਵੋਟਰ ਲਿਸਟ ਦਾ ਪ੍ਰਕਾਸ਼ਨ ਹੋਵੇਗਾ। 23 ਤੱਕ ਵੋਟਰ ਲਿਸਟ 'ਚ ਸੁਧਾਰ ਹੋਵੇਗਾ। ਕੰਟਰੋਲ ਰੂਮ ਤੋਂ ਹਰ ਪੋਲਿੰਗ ਸਟੇਸ਼ਨ ਦੀ ਨਿਗਰਾਨੀ ਹੋਵੇਗੀ । 1 ਲੱਖ 77 ਹਜ਼ਾਰ ਵੋਟਿੰਗ ਸਟੇਸ਼ਨ ਹੋਣਗੇ। ਮਹਿਲਾ ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਵੇਗਾ। 60 ਲੱਖ ਨੌਜਵਾਨ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਬਜ਼ੁਰਗ ਵੋਟਰਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਮਿਲੇਗੀ। 

ਇਹ ਵੀ ਪੜ੍ਹੋ- NRI ਪਤੀ ਦੀ ਕਾਤਲ ਪਤਨੀ ਰਮਨਦੀਪ ਕੌਰ ਬੋਲੀ- ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਗਿਆ

PunjabKesari

ਦੱਸ ਦੇਈਏ ਕਿ ਮਿਜ਼ੋਰਮ ਦਾ ਕਾਰਜਕਾਲ ਦਸੰਬਰ 2023 ਨੂੰ ਖ਼ਤਮ ਹੋ ਰਿਹਾ ਹੈ। ਬਾਕੀ ਸੂਬਿਆਂ ਦਾ ਕਾਰਜਕਾਲ ਜਨਵਰੀ 2024 ਵਿਚ ਖ਼ਤਮ ਹੋ ਰਿਹਾ ਹੈ। ਇਨ੍ਹਾਂ 5 ਸੂਬਿਆਂ ਵਿਚ 679 ਵਿਧਾਨ ਸਭਾ ਸੀਟਾਂ ਹਨ। ਜਿਸ 'ਤੇ 16 ਕਰੋੜ ਤੋਂ ਜ਼ਿਆਦਾ ਵੋਟਰ ਹਨ। ਚੋਣ ਕਮਿਸ਼ਨ ਰਾਜੀਵ ਕੁਮਾਰ ਵਲੋਂ ਕਿਹਾ ਗਿਆ ਹੈ ਕਿ ਇਸ ਸਮੇਂ ਮਿਜ਼ੋਰਮ ਵਿਚ 8.52 ਲੱਖ, ਛੱਤੀਸਗੜ੍ਹ 'ਚ 2.03 ਕਰੋੜ, ਮੱਧ ਪ੍ਰਦੇਸ਼ ਵਿਚ 5.6 ਕਰੋੜ, ਰਾਜਸਥਾਨ ਵਿਚ 5.2 ਕਰੋੜ ਅਤੇ ਤੇਲੰਗਾਨਾ ਵਿਚ 3.17 ਕਰੋੜ ਵੋਟਰ ਹਨ। ਜੇਕਰ ਇਨ੍ਹਾਂ ਸਭ ਨੂੰ ਮਿਲਾ ਦਿੱਤਾ ਜਾਵੇ ਤਾਂ ਕੁੱਲ 8.2 ਕਰੋੜ ਪੁਰਸ਼ ਅਤੇ 7.8 ਕਰੋੜ ਮਹਿਲਾ ਵੋਟਰ ਹਨ।

ਇਹ ਵੀ ਪੜ੍ਹੋ- ਗਰੀਬ ਮਜ਼ਦੂਰਾਂ ਨੂੰ 5 ਰੁਪਏ ’ਚ ਮਿਲੇਗਾ ਭੋਜਨ, CM ਵੱਲੋਂ ‘ਮੋਬਾਇਲ ਰਸੋਈ ਯੋਜਨਾ’ ਦੀ ਸ਼ੁਰੂਆਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Tanu

Content Editor

Related News