7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਅੱਜ, NDA ਤੇ 'ਇੰਡੀਆ' ਗਠਜੋੜ ਵਿਚਾਲੇ ਹੋਵੇਗੀ ਟੱਕਰ

Wednesday, Jul 10, 2024 - 04:33 AM (IST)

7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਅੱਜ, NDA ਤੇ 'ਇੰਡੀਆ' ਗਠਜੋੜ ਵਿਚਾਲੇ ਹੋਵੇਗੀ ਟੱਕਰ

ਨਵੀਂ ਦਿੱਲੀ- ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਅੱਜ ਯਾਨੀ 10 ਜੁਲਾਈ ਨੂੰ ਜ਼ਿਮਨੀ ਚੋਣਾਂ ਪੈਣਗੀਆਂ। ਜਿਨ੍ਹਾਂ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ, ਉਨ੍ਹਾਂ 'ਚੋਂ ਕੁਝ ਸੀਟਾਂ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਹਨ। ਦਰਅਸਲ, ਕਈ ਵਿਧਾਇਕਾਂ ਨੇ ਸੰਸਦੀ ਚੋਣਾਂ 'ਚ ਹਿੱਸਾ ਲੈਣ ਲਈ ਵਿਧਾਇਕੀ ਛੱਡੀ ਸੀ, ਫਿਲਹਾਲ ਉਹ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਹਨ। ਉਥੇ ਹੀ ਕੁਝ ਵਿਧਾਇਕਾਂ ਦੇ ਦਿਹਾਂਤ ਤੋਂ ਬਾਅਦ ਵਿਧਾਨ ਸਭਾ ਸੀਟਾਂ ਖਾਲੀ ਹੋਈਆਂ ਹਨ। ਜਿਸ ਤੋਂ ਬਾਅਦ ਨਵੇਂ ਵਿਧਾਇਕਾਂ ਨੂੰ ਚੁਣਨ ਲਈ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। 

ਅੱਜ ਬਿਹਾਰ ਦੀ 1, ਮੱਧ ਪ੍ਰਦੇਸ਼ੀ ਦੀ 1, ਉੱਤਰਾਖੰਡ ਦੀਆਂ 2, ਪੰਜਾਬ ਦੀ 1, ਬੰਗਾਲ ਦੀਆਂ 4 ਤਾਮਿਲਨਾਡੂ ਦੀ 1, ਹਿਮਾਚਲ ਦੀਆਂ 3 ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਹੋਇਆ ਸੀ, ਨਾਮਜ਼ਦਗੀ ਦੀ ਆਖਰੀ ਤਾਰੀਖ 21 ਜੂਨ ਰਹੀ ਅਤੇ ਸਕਰੂਟਨੀ ਵੀ 24 ਜੂਨ ਨੂੰ ਪੂਰੀ ਹੋ ਗਈ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ 26 ਜੂਨ ਤੈਅ ਕੀਤੀ ਗਈ ਸੀ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਤੋਂ ਬਾਅਦ ਹੁਣ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ, ਜਿਨ੍ਹਾਂ ਦੇ ਨਤੀਜੇ 13 ਜੁਲਾਈ ਨੂੰ ਆਉਣਗੇ। 


author

Rakesh

Content Editor

Related News