ਖੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 2,100 ਰੁਪਏ, ਵਿਧਾਨ ਸਭਾ 'ਚ ਬਜਟ ਪੇਸ਼
Monday, Mar 17, 2025 - 05:37 PM (IST)

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਰਾਜ ਵਿਧਾਨ ਸਭਾ ਵਿਚ ਵਿੱਤੀ ਸਾਲ 2025-26 ਲਈ 2.05 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ ਦੇ ਬਜਟ ਬਾਰੇ ਵੱਖ-ਵੱਖ ਵਰਗਾਂ ਤੋਂ ਲਗਭਗ 11,000 ਸੁਝਾਅ ਪ੍ਰਾਪਤ ਹੋਏ ਹਨ। ਬਜਟ 'ਚ ਆਪਣੇ ਪ੍ਰਸਤਾਵਾਂ ਦੇ ਵੇਰਵੇ ਸਾਂਝੇ ਕਰਦੇ ਹੋਏ ਸੈਣੀ ਨੇ ਕਿਹਾ ਕਿ ਹਰਿਆਣਾ ਦੇ 'ਭਵਿੱਖ ਨੂੰ ਸਮਰੱਥ ਬਣਾਉਣ' ਲਈ 'ਭਵਿੱਖ ਵਿਭਾਗ' ਨਾਮ ਦਾ ਇਕ ਨਵਾਂ ਵਿਭਾਗ ਬਣਾਇਆ ਜਾਵੇਗਾ। ਵਿੱਤ ਵਿਭਾਗ ਦਾ ਚਾਰਜ ਵੀ ਸੰਭਾਲਣ ਵਾਲੇ ਸੈਣੀ ਨੇ ਕਿਹਾ ਕਿ ਬਜਟ 'ਚ 2025-26 ਲਈ 2,05,017.29 ਕਰੋੜ ਰੁਪਏ ਦੇ ਖਰਚੇ ਦਾ ਅਨੁਮਾਨ ਲਗਾਇਆ ਗਿਆ ਹੈ। ਸੀ.ਐੱਮ. ਸੈਣੀ ਨੇ 2025-26 'ਚ 'ਲਾਡੋ ਲਕਸ਼ਮੀ ਯੋਜਨਾ' ਦੇ ਅਧੀਨ ਔਰਤਾਂ ਨੂੰ ਹਰ ਮਹੀਨੇ 2,100 ਰੁਪਏ ਮਿਲਣਗੇ, ਜਿਸ ਲਈ ਸਰਕਾਰ ਨੇ 5 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਪਲਵਲ 'ਚ ਬਾਗਬਾਨੀ ਖੋਜ ਕੇਂਦਰ ਅਤੇ ਗੁਰੂਗ੍ਰਾਮ 'ਚ ਫੁੱਲਾਂ ਦੀ ਮੰਡੀ ਸਥਾਪਤ ਕਰਨ ਦਾ ਵੀ ਪ੍ਰਸਤਾਵ ਰੱਖਿਆ।ਇਹ ਰਕਮ 2024-25 ਦੇ ਸੰਸ਼ੋਧਿਤ ਅਨੁਮਾਨਾਂ ਨਾਲੋਂ 13.70 ਫੀਸਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ 'ਚ ਹਰਿਆਣਾ ਸਰਕਾਰ ਨੇ ਈ-ਗਵਰਨੈਂਸ 'ਤੇ ਬਹੁਤ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਚੋਣ ਮੈਨੀਫੈਸਟੋ 'ਚ 217 ਵਾਅਦਿਆਂ 'ਚੋਂ 19 ਨੂੰ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ,''ਇਸ ਦਿਸ਼ਾ 'ਚ ਮੇਰਾ ਪ੍ਰਸਤਾਵ ਹਰਿਆਣਾ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਮਿਸ਼ਨ ਸਥਾਪਤ ਕਰਨ ਦਾ ਹੈ, ਜਿਸ 'ਚ ਵਿਸ਼ਵ ਬੈਂਕ ਨੇ 474 ਕਰੋੜ ਰੁਪਏ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।'' ਸੈਣੀ ਨੇ ਕਿਹਾ ਕਿ ਏਆਈ ਮਿਸ਼ਨ ਦੇ ਅਧੀਨ ਗੁਰੂਗ੍ਰਾਮ ਅਤੇ ਪੰਚਕੂਲਾ 'ਚ ਕੇਂਦਰ ਸਥਾਪਤ ਕੀਤੇ ਜਾਣਗੇ। ਸਟਾਰਟਅੱਪ ਨੂੰ ਉਤਸ਼ਾਹਤ ਕਰਨ ਲਈ ਹਰਿਆਣਾ ਸਰਕਾਰ 2,000 ਕਰੋੜ ਰੁਪਏ ਦਾ 'ਫੰਡ ਆਫ ਫੰਡਸ' ਬਣਾਉਣ ਲਈ ਨਿੱਜੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰੇਗੀ। ਸੈਣੀ ਨੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਗਲਤ ਇਸਤੇਮਾਲ ਤੋਂ ਬਚਾਉਣ ਲਈ ਜਾਗਰੂਕਤਾ ਅਤੇ ਨਸ਼ਾ ਮੁਕਤੀ ਪ੍ਰੋਗਰਾਮ ਅਥਾਰਟੀ ਦੀ ਸਥਾਪਨਾ ਦਾ ਵੀ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਅਥਾਰਟੀ ਲਈ 10 ਕਰੋੜ ਰੁਪਏ ਤੈਅ ਕੀਤੇ ਹਨ। ਇਸ ਤੋਂ ਇਲਾਵਾ 2025-26 'ਚ 'ਲਾਡੋ ਲਕਸ਼ਮੀ ਯੋਜਨਾ' ਦੇ ਅਧੀਨ ਔਰਤਾਂ ਨੂੰ 2,100 ਰੁਪਏ ਮਹੀਨਾਵਾਰ ਮਦਦ ਲਈ 5 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਪਲਵਲ 'ਚ ਬਾਗਬਾਨੀ ਖੋਜ ਕੇਂਦਰ ਅਤੇ ਗੁਰੂਗ੍ਰਾਮ 'ਚ ਫੁੱਲਾਂ ਦੀ ਮੰਡੀ ਸਥਾਪਤ ਕਰਨ ਦਾ ਵੀ ਪ੍ਰਸਤਾਵ ਰੱਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8