ਅਧਿਆਪਕ ਬਣਨ ਦਾ ਸੁਨਹਿਰੀ ਮੌਕਾ; 5500 ਅਹੁਦਿਆਂ 'ਤੇ ਨਿਕਲੀ ਬੰਪਰ ਭਰਤੀ, ਇੱਛੁਕ ਉਮੀਦਵਾਰ ਕਰਨ ਅਪਲਾਈ
Wednesday, Feb 07, 2024 - 12:56 PM (IST)
ਨਵੀਂ ਦਿੱਲੀ- ਨੌਜਵਾਨਾਂ ਲਈ ਅਧਿਆਪਕ ਬਣਨ ਦਾ ਸੁਨਹਿਰੀ ਮੌਕਾ ਹੈ। ਆਸਾਮ ਸੂਬੇ ਨੇ 5500 5500 ਅਧਿਆਪਕ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਧਿਆਪਕ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ਼ ਵਧਾ ਦਿੱਤੀ ਹੈ। ਯੋਗ ਉਮੀਦਵਾਰ ਜਿਨ੍ਹਾਂ ਨੇ ਅਜੇ ਤੱਕ ਇਸ ਅਧਿਆਪਕ ਭਰਤੀ ਲਈ ਅਪਲਾਈ ਨਹੀਂ ਕੀਤਾ ਹੈ, ਉਹ ਆਸਾਮ ਦੀ ਅਧਿਕਾਰਤ ਵੈੱਬਸਾਈਟ http://dee.assam.gov.in ਰਾਹੀਂ ਅਪਲਾਈ ਕਰ ਸਕਦੇ ਹਨ।
ਖਾਲੀ ਥਾਂ ਦੇ ਵੇਰਵੇ
ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਅਸਿਸਟੈਂਟ ਟੀਚਰ, ਸਾਇੰਸ ਟੀਚਰ ਅਤੇ ਹਿੰਦੀ ਟੀਚਰ ਦੀਆਂ 1,750 ਅਸਾਮੀਆਂ ਅਤੇ ਲੋਅਰ ਪ੍ਰਾਇਮਰੀ ਸਕੂਲਾਂ 'ਚ ਅਸਿਸਟੈਂਟ ਟੀਚਰ ਦੀਆਂ 3,800 ਅਸਾਮੀਆਂ ਸ਼ਾਮਲ ਹਨ।
13 ਫਰਵਰੀ ਤੱਕ ਅਪਲਾਈ ਕਰੋ
ਦੱਸ ਦੇਈਏ ਕਿ ਇਸ ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 2 ਜਨਵਰੀ 2024 ਨੂੰ ਸ਼ੁਰੂ ਹੋਈ ਸੀ ਅਤੇ ਆਖਰੀ ਤਾਰੀਖ਼ 2 ਫਰਵਰੀ ਨੂੰ ਰਾਤ 10:00 ਵਜੇ ਤੱਕ ਸੀ। ਅਧਿਕਾਰਤ ਸੂਚਨਾ ਮੁਤਾਬਕ ਲੋਅਰ ਪ੍ਰਾਇਮਰੀ ਸਕੂਲਾਂ 'ਚ ਸਹਾਇਕ ਅਧਿਆਪਕਾਂ ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ਼ 13 ਫਰਵਰੀ 2024 ਨੂੰ ਰਾਤ 10:00 ਵਜੇ ਤੱਕ ਵਧਾ ਦਿੱਤੀ ਗਈ ਹੈ।
ਸਿੱਖਿਅਕ ਯੋਗਤਾ
ਉਮੀਦਵਾਰ ਆਸਾਮ ਦੇ ਸਥਾਈ ਨਿਵਾਸੀ ਹੋਣੇ ਚਾਹੀਦੇ ਹਨ ਅਤੇ ਆਸਾਮ ਅਧਿਆਪਕ ਯੋਗਤਾ ਟੈਸਟ (ATET)/ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਲਈ ਯੋਗ ਹੋਣਾ ਚਾਹੀਦਾ ਹੈ। ATET ਅਤੇ CTET ਦੋਵਾਂ ਉਮੀਦਵਾਰਾਂ ਦੀ ਭਾਸ਼ਾ-I ਜਾਂ ਭਾਸ਼ਾ-II ਦਾ ਮੇਲ ਉਸ ਸਕੂਲ ਦੀ ਸਿੱਖਿਆ ਦੇ ਮਾਧਿਅਮ ਰਾਹੀਂ ਕੀਤਾ ਜਾਵੇਗਾ, ਜਿਸ ਲਈ ਉਮੀਦਵਾਰ ਅਪਲਾਈ ਕਰਨਾ ਚਾਹੁੰਦਾ ਹੈ।
ਉਮਰ ਹੱਦ
ਗੈਰ-ਰਾਖਵੀਂ ਸ਼੍ਰੇਣੀ ਲਈ ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਹੋਰ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਸਭ ਤੋਂ ਪਹਿਲਾਂ Assam ਦੀ ਅਧਿਕਾਰਤ ਵੈੱਬਸਾਈਟ dee.assam.gov.in 'ਤੇ ਜਾਓ।
ਹੋਮ ਪੇਜ 'ਤੇ ਉਪਲਬਧ ਭਰਤੀ ਲਿੰਕ 'ਤੇ ਕਲਿੱਕ ਕਰੋ।
ਇਕ ਨਵਾਂ ਪੇਜ ਖੁੱਲ੍ਹੇਗਾ ਜਿੱਥੇ ਅਸਾਮ ਅਧਿਆਪਕ ਭਰਤੀ 2023 ਲਿੰਕ ਉਪਲਬਧ ਹੋਵੇਗਾ।
ਲਿੰਕ 'ਤੇ ਕਲਿੱਕ ਕਰੋ ਅਤੇ ਇਕ ਨਵਾਂ ਪੰਨਾ ਖੁੱਲ੍ਹ ਜਾਵੇਗਾ।
ਲੋੜੀਂਦੇ ਵੇਰਵੇ ਦਰਜ ਕਰਕੇ ਰਜਿਸਟਰ ਕਰੋ ਅਤੇ ਲੌਗ ਇਨ ਕਰੋ।
ਅਰਜ਼ੀ ਫਾਰਮ ਭਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ।
ਸਬਮਿਟ 'ਤੇ ਕਲਿੱਕ ਕਰੋ ਅਤੇ ਪੇਜ ਨੂੰ ਡਾਊਨਲੋਡ ਕਰੋ।
ਹੁਣ ਹੋਰ ਲੋੜ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।