ਪੁਲਸ ਮਹਿਕਮੇ ’ਚ ਨਿਕਲੀਆਂ ਭਰਤੀਆਂ; ਆਖਰੀ ਮੌਕਾ, ਜਲਦੀ ਕਰੋ ਅਪਲਾਈ

08/08/2020 11:50:45 AM

ਨਵੀਂ ਦਿੱਲੀ— ਪੁਲਸ ਮਹਿਕਮੇ ’ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਅਸਾਮ ਪੁਲਸ ਨੇ 200 ਤੋਂ ਵਧੇਰੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਸ ਭਰਤੀ ਲਈ ਬੇਨਤੀ ਕਰਨ ਦੀ ਆਖਰੀ ਤਾਰੀਕ ਅੱਜ ਦੀ ਹੀ ਯਾਨੀ ਕਿ 8 ਅਗਸਤ 2020 ਹੈ। ਇੱਛੁਕ ਉਮੀਦਵਾਰਾਂ ਕੋਲ ਆਖਰੀ ਮੌਕਾ ਹੈ, ਉਹ ਭਰਤੀ ਲਈ ਅਪਲਾਈ ਕਰ ਸਕਦੇ ਹਨ। 

ਅਸਾਮ ਪੁਲਸ ਜੂਨੀਅਰ ਅਸਿਸਟੈਂਟ ਭਰਤੀ ਤਹਿਤ 225 ਅਹੁੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ’ਚ ਜੂਨੀਅਰ ਐਸਿਸਟੈਂਟ, ਸਟੇਨੋਗ੍ਰਾਫ਼ਰ, ਕੰਪਿਊਟਰ, ਅਸਿਸਟੈਂਟ ਐਨਫੋਰਸਮੈਂਟ ਇੰਸਪੈਕਟਰ, ਅਸਿਸਟੈਂਟ ਕਮਰਸ਼ੀਅਲ ਅਫ਼ਸਰ, ਫਿਟਰ ਹੈਲਪਰ ਅਤੇ ਇਲੈਕਟ੍ਰਿਕ ਵਾਇਰਮੈਨ ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

ਉਮਰ ਹੱਦ— 
ਇਨ੍ਹਾਂ ਭਰਤੀਆਂ ਲਈ 18 ਸਾਲ ਤੋਂ ਲੈ ਕੇ 38 ਸਾਲ ਤੱਕ ਦੇ ਉਮੀਦਵਾਰ ਬੇਨਤੀ ਕਰ ਸਕਦੇ ਹਨ। ਬੇਨਤੀ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਦੀ ਗਿਣਤੀ 1 ਜਨਵਰੀ 2020 ਤੱਕ ਦੇ ਆਧਾਰ ’ਤੇ ਕੀਤੀ ਜਾਵੇਗੀ।

PunjabKesari

ਉਮੀਦਵਾਰਾਂ ਲਈ ਇਹ ਯੋਗਤਾ ਜ਼ਰੂਰੀ—
— ਜੂਨੀਅਰ ਅਸਿਸਟੈਂਟ ਐਂਡ ਕੰਪਿਊਟਰ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਆਟਰਸ/ਸਾਇੰਸ/ਕਾਮਰਸ ਵਿਚ ਗਰੈਜੂਏਟ ਹੋਣਾ ਜ਼ਰੂਰੀ ਹੈ। ਨਾਲ ਹੀ ਕੰਪਿਊਟਰ ਵਿਚ ਡਿਪਲੋਮਾ ਵੀ ਜ਼ਰੂਰੀ ਹੈ।
— ਅਸਿਸਟੈਂਟ ਕਮਰਸ਼ੀਅਲ ਅਫ਼ਸਰ ਦੇ ਅਹੁਦੇ ਲਈ ਬੇਨਤੀ ਕਰਨ ਵਾਲੇ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਆਟਰਸ/ਸਾਇੰਸ/ਕਾਮਰਸ ਵਿਚ ਗਰੈਜੂਏਟ ਹੋਣਾ ਜ਼ਰੂਰੀ ਹੈ।
ਸਟੇਨੋਗ੍ਰਾਫ਼ਰ-3 ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਆਟਰਸ/ਸਾਇੰਸ/ਕਾਮਰਸ ਵਿਚ ਗਰੈਜੂਏਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਟੇਨੋਗ੍ਰਾਫ਼ੀ ਵਿਚ ਆਈ. ਟੀ. ਆਈ. ਤੋਂ ਨੈਸ਼ਨਲ ਟਰੇਡ ਸਰਟੀਫ਼ਿਕੇਟ ਵੀ ਹੋਣਾ ਚਾਹੀਦਾ ਹੈ।
— ਅਸਿਸਟੈਂਟ ਐਨਫੋਰਸਮੈਂਟ ਇੰਸਪੈਕਟਰ ਲਈ 12ਵੀਂ ਪਾਸ ਹੋਣਾ ਲਾਜ਼ਮੀ ਹੈ।
—ਫਿਟਰ ਹੈਲਪਰ ਅਤੇ ਇਲੈਕਟ੍ਰਿਕ ਵਾਇਰਮੈਨ ਦੇ ਅਹੁਦੇ ਲਈ ਬੇਨਤੀ ਕਰ ਰਹੇ ਨੌਜਵਾਨਾਂ ਕੋਲ 10ਵੀਂ ਪਾਸ ਸਰਟੀਫ਼ਿਕੇਟ ਦੇ ਨਾਲ-ਨਾਲ ਸੰਬੰਧਤ ਟਰੇਡ ਵਿਚ ਆਈ. ਟੀ. ਆਈ. ਦਾ ਸਰਟੀਫ਼ਿਕੇਟ ਦਾ ਹੋਣਾ ਵੀ ਜ਼ਰੂਰੀ ਹੈ।

ਇੰਝ ਹੋਵੇਗੀ ਚੋਣ—
ਉਮੀਦਵਾਰਾਂ ਦੀ ਚੋਣ ਲਿਖਤੀ ਟੈਸਟ ਅਤੇ ਸਕਿਲ ਟੈਸਟ ਦੇ ਆਧਾਰ ’ਤੇ ਕੀਤਾ ਜਾਵੇਗਾ। 

ਇੰਝ ਕਰੋ ਅਪਲਾਈ—
ਅਸਾਮ ਪੁਲਸ ਵਲੋਂ ਕੱਢੀਆਂ ਗਈਆਂ ਭਰਤੀਆਂ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ http://www.slprbassam.in/ ’ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। 
 


Tanu

Content Editor

Related News