ਆਸਾਮ ਪੁਲਸ ਨੇ ਨਕਲੀ ਨੋਟਾਂ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫ਼ਤਾਰ

Thursday, Sep 21, 2023 - 10:40 AM (IST)

ਆਸਾਮ ਪੁਲਸ ਨੇ ਨਕਲੀ ਨੋਟਾਂ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 3 ਲੋਕ ਗ੍ਰਿਫ਼ਤਾਰ

ਗੁਹਾਟੀ- ਨਕਲੀ ਭਾਰਤੀ ਕਰੰਸੀ ਦੇ ਪ੍ਰਸਾਰ ਖਿਲਾਫ਼ ਆਪਣੇ ਮੁਹਿੰਮ ਤਹਿਤ ਆਸਾਮ ਪੁਲਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਵੱਡੀ ਗਿਣਤੀ 'ਚ ਨਕਲੀ ਨੋਟ ਜ਼ਬਤ ਕੀਤੇ। ਪੁਲਸ ਮੁਤਾਬਕ ਇਹ ਕਾਰਵਾਈ ਇਕ ਖ਼ਾਸ ਰਿਪੋਰਟ ਦੇ ਨਤੀਜੇ ਵਜੋਂ ਚਲਾਈ ਗਈ ਸੀ ਕਿ ਗੁਹਾਟੀ ਸ਼ਹਿਰ ਦੇ ਬਾਹਰੀ ਹਿੱਸੇ 'ਚ ਜੋਰਾਬਾਟ ਖੇਤਰ 'ਚ 14ਵੇਂ ਮੀਲ 'ਤੇ ਜਾਅਲੀ ਕਰੰਸੀ ਵੇਚੀ ਜਾ ਰਹੀ ਸੀ। ਅਧਿਕਾਰੀ ਪਹਿਲੀ ਮੁਹਿੰਮ ਦੌਰਾਨ 2 ਲੱਖ ਰੁਪਏ ਦੇ ਨੋਟ ਜ਼ਬਤ ਕੀਤੇ ਗਏ। ਪੁਲਸ ਮੁਤਾਬਕ ਸਾਰੇ ਨੋਟ 500 ਰੁਪਏ ਦੇ ਸਨ।

ਗ੍ਰਿਫ਼ਤਾਰ ਕੀਤੇ ਗਏ ਦੋਹਾਂ ਲੋਕਾਂ ਦੇ ਨਾਂ ਗੋਹੇਨਡੋਲੋਨੀ ਪਿੰਡ ਦੇ 32 ਸਾਲਾ ਅਬਦੁੱਲ ਕਾਦਿਰ ਅਤੇ ਅਹਿਮਦਪੁਰ ਪਿੰਡ ਦੇ 35 ਸਾਲਾ ਸਮੀਰ ਉਦੀਨ ਹਨ। ਦੋਵੇਂ ਉੱਤਰੀ ਲਖੀਮਪੁਰ ਜ਼ਿਲ੍ਹੇ ਦੇ ਬਿਹਪੁਰੀਆ ਪੁਲਸ ਸਟੇਸ਼ਨ ਦੇ ਵਸਨੀਕ ਹਨ। ਛਾਪੇਮਾਰੀ ਦੌਰਾਨ ਪੁਲਸ ਨੇ ਦੋਹਾਂ ਕੋਲੋਂ 3 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਇਕ ਹੋਰ ਛਾਪੇਮਾਰੀ ਵਿਚ ਪੁਲਸ ਨੇ ਆਸਾਮ ਦੇ ਗੋਲਾਘਾਟ ਵਾਸੀ ਰਬੀ ਅਲੀ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 3.33 ਲੱਖ ਰੁਪਏ ਦੇ 500 ਰੁਪਏ ਦੇ ਨਕਲੀ ਨੋਟ ਮਿਲੇ, ਜਿਨ੍ਹਾਂ ਨੂੰ ਪੁਲਸ ਬਰਾਮਦ ਕਰਨ ਵਿਚ ਸਫ਼ਲ ਰਹੀ। ਅਧਿਕਾਰੀਆਂ ਮੁਤਾਬਕ ਮਾਮਲੇ ਬਾਰੇ ਵਧੇਰੇ ਜਾਣਨ ਲਈ ਪੁਲਸ ਤਿੰਨ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।


author

Tanu

Content Editor

Related News