ਆਸਾਮ ''ਚ 25 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਇਕ ਗ੍ਰਿਫ਼ਤਾਰ

Monday, Sep 28, 2020 - 03:56 PM (IST)

ਆਸਾਮ ''ਚ 25 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਇਕ ਗ੍ਰਿਫ਼ਤਾਰ

ਗੁਹਾਟੀ- ਆਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਤੋਂ 25 ਕਰੋੜ ਰੁਪਏ ਦੀ 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਸੰਬੰਧ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀ.ਜੀ.ਪੀ. ਭਾਸਕਰ ਜੋਤੀ ਮਹੰਤਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਸੂਬੇ 'ਚ ਨਸ਼ੀਲੇ ਪਦਾਰਥ ਤਸਕਰੀ ਗਤੀਵਿਧੀਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਸੀ।

ਪੁਲਸ ਡਾਇਰੈਕਟਰ ਜਨਰਲ ਨੇ ਕਿਹਾ,''ਕਾਰਬੀ ਆਂਗਲੋਂਗ ਪੁਲਸ ਨੇ ਐਤਵਾਰ ਰਾਤ ਆਸਾਮ ਨਾਗਾਲੈਂਡ ਸਰਹੱਦ 'ਤੇ 5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ।'' ਉਨ੍ਹਾਂ ਨੇ ਕਿਹਾ ਕਿ ਦੋਸ਼ੀ ਇਸਮਾਈਲ ਅਲੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਰਾਮਦ ਕੀਤੀ ਗਈ 5.05 ਕਿਲੋਗ੍ਰਾਮ ਹੈਰੋਇਨ ਦਾ ਬਜ਼ਾਰ ਮੁੱਲ 25 ਕਰੋੜ ਰੁਪਏ ਹੈ।


author

DIsha

Content Editor

Related News