ਆਸਾਮ ਸਰਕਾਰ ਦਾ ਵੱਡਾ ਤੋਹਫ਼ਾ, 36 ਹਜ਼ਾਰ ਹੋਣਹਾਰ ਵਿਦਿਆਰਥੀਆਂ ਦੇਵੇਗੀ ਸਕੂਟਰ

Thursday, Oct 20, 2022 - 03:27 PM (IST)

ਆਸਾਮ ਸਰਕਾਰ ਦਾ ਵੱਡਾ ਤੋਹਫ਼ਾ, 36 ਹਜ਼ਾਰ ਹੋਣਹਾਰ ਵਿਦਿਆਰਥੀਆਂ ਦੇਵੇਗੀ ਸਕੂਟਰ

ਗੁਹਾਟੀ- ਆਸਾਮ ਸਰਕਾਰ ਨੇ ਹੋਣਹਾਰ ਵਿਦਿਆਰਥੀਆਂ ਲਈ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਇਸ ਸਾਲ ਉੱਚ ਸੈਕੰਡਰੀ ਪ੍ਰੀਖਿਆ ਪਾਸ ਕਰਨ ਵਾਲੇ ਕਰੀਬ 36,000 ਹੋਣਹਾਰ ਵਿਦਿਆਰਥੀਆਂ ਨੂੰ ਸਕੂਟਰ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ- UPPSC 2021 ਨਤੀਜਾ: ਭੈਣ-ਭਰਾ ਦੀ ਜੋੜੀ ਨੇ ਰਚਿਆ ਇਤਿਹਾਸ, ਦੋਵੇਂ ਹੀ ਬਣੇ SDM

ਸਿੱਖਿਆ ਮੰਤਰੀ ਰਨੋਜ ਪੇਗੂ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਸੂਬਾ ਕੈਬਨਿਟ ਨੇ ਬੁੱਧਵਾਰ ਨੂੰ 258.9 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਮਤਾ ਪਾਸ ਕੀਤਾ। ਕੁੱਲ 35,800 ਵਿਦਿਆਰਥੀਆਂ ਵਿਚੋਂ 29,748 ਕੁੜੀਆਂ ਨੇ ਫਰਸਟ ਡਵੀਜ਼ਨ ਹਾਸਲ ਕੀਤੀ ਆਤੇ 6,052 ਮੁੰਡਿਆਂ ਨੇ 75 ਫ਼ੀਸਦੀ ਅੰਕ ਹਾਸਲ ਕੀਤੇ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਕੂਟਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’

ਮੁੱਖ ਮੰਤਰੀ ਨੇ ਕਿਹਾ ਕਿ ਉੱਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਅਤੇ ਬੀਮੇ ਲਈ ਵਿੱਤੀ ਸਹਾਇਤਾ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਸੂਬਾਈ ਕਾਲਜਾਂ ਵਿਚ ਨਿਸ਼ਚਿਤ ਤਨਖ਼ਾਹ ’ਤੇ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 55,000 ਰੁਪਏ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ-  ਆਖਿਰ ਢਾਈ ਫੁੱਟ ਦੇ ਅਜ਼ੀਮ ਨੂੰ ਮਿਲ ਹੀ ਗਈ ‘ਲਾੜੀ’, ਬੈਂਡ-ਵਾਜਿਆਂ ਨਾਲ ਚੜ੍ਹੇਗਾ ਘੋੜੀ


author

Tanu

Content Editor

Related News