ਅਸਾਮ ''ਚ ਹੜ੍ਹ ਨਾਲ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 2 ਹੋਰ ਦੀ ਮੌਤ
Sunday, Jul 12, 2020 - 04:05 AM (IST)
ਗੁਹਾਟੀ - ਅਸਾਮ ਦੇ 20 ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਆ ਗਏ ਹਨ ਜਿਸ ਦੇ ਨਾਲ ਸੂਬੇ 'ਚ 6.02 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਆਫਤ ਪ੍ਰਬੰਧਨ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਅਸਾਮ ਸੂਬ ਆਫਤ ਪ੍ਰਬੰਧਨ ਅਥਾਰਟੀ ਨੇ ਇੱਕ ਬੁਲੇਟਿਨ 'ਚ ਦੱਸਿਆ ਕਿ ਕੋਕਰਾਝਾਰ 'ਚ ਇੱਕ ਵਿਅਕਤੀ ਦੀ ਅਤੇ ਧੁਬਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਨਤੀਜੇ ਵਜੋ ਹੜ੍ਹ ਦੇ ਚੱਲਦੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ 66 ਹੋ ਗਈ ਹੈ। ਅਥਾਰਟੀ ਦੇ ਅਨੁਸਾਰ ਹੜ੍ਹ ਦੀ ਸਭ ਤੋਂ ਜ਼ਿਆਦਾ ਮਾਰ ਧੇਮਾਜੀ ਜ਼ਿਲ੍ਹੇ 'ਤੇ ਪਈ ਹੈ, ਉਸ ਤੋਂ ਬਾਅਦ ਬਾਰਪੇਟਾ ਅਤੇ ਲਖੀਮਪੁਰ ਹਨ। ਹੜ੍ਹ ਤੋਂ ਪ੍ਰਭਾਵਿਤ ਹੋਰ ਜ਼ਿਲ੍ਹੇ ਚਰਾਈਦੇਵ, ਵਿਸ਼ਵਨਾਥ, ਬਕਸਾ, ਨਲਬਾਰੀ, ਚਿਰਾਂਗ, ਬੋਂਗਾਈਗਾਂਵ, ਕੋਕਰਾਝਾਰ, ਗਵਾਲਪਾਰਾ, ਮੋਰੀਗਾਂਵ, ਨਗਾਂਵ, ਗੋਲਾਘਾਟ ਅਤੇ ਤੀਨਸੁਕਿਆ ਹਨ। ਸੂਬੇ 'ਚ 1,109 ਪਿੰਡ ਪਾਣੀ ਨਾਲ ਭਰ ਹਏ ਹਨ ਅਤੇ 46,082 ਹੈਕਟੇਅਰ ਖੇਤਰ 'ਚ ਫਸਲ ਡੁੱਬ ਗਈ ਹੈ। ਬਰਹਿਮਪੁੱਤਰ ਕਈ ਸਥਾਨਾਂ 'ਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ।