ਆਸਾਮ ’ਚ ਹੜ੍ਹ ਨਾਲ ਤਬਾਹੀ ਦਾ ਮੰਜ਼ਰ; 24 ਦੀ ਮੌਤ, 8 ਲੱਖ ਤੋਂ ਵਧੇਰੇ ਲੋਕ ਹੋਏ ਬੇਘਰ
Monday, May 23, 2022 - 02:44 PM (IST)
ਗੁਹਾਟੀ- ਆਸਾਮ ’ਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਨੇ ਕਹਿਰ ਮਚਾ ਰੱਖਿਆ ਹੈ। ਜਿਸ ਕਾਰਨ ਹੁਣ ਤੱਕ 24 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ (ASDAMA) ਨੇ ਕਿਹਾ ਕਿ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਾਮ ਦੇ 22 ਜ਼ਿਲ੍ਹਿਆਂ ’ਚ ਹੜ੍ਹ ਕਾਰਨ ਹਾਲਾਤ ਵਿਗੜੇ ਹੋਏ ਹਨ, ਜਿਸ ਕਾਰਨ ਲੱਗਭਗ 8 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ- ਆਸਾਮ ’ਚ ਹੜ੍ਹ ਨੇ ਵਧਾਈਆਂ ਮੁਸ਼ਕਲਾਂ, 8 ਲੋਕਾਂ ਦੀ ਮੌਤ, ਕਈ ਲਾਪਤਾ
ASDAMA ਨੇ ਐਤਵਾਰ ਨੂੰ ਕਿਹਾ ਕਿ 91,518 ਪ੍ਰਭਾਵਿਤ ਲੋਕ ਮੌਜੂਦਾ ਸਮੇਂ ’ਚ ਸੂਬੇ ’ਚ 343 ਰਾਹਤ ਕੈਂਪਾਂ ’ਚ ਰਹਿ ਰਹੇ ਹਨ। ਇਸ ਤੋਂ ਇਲਾਵਾ 411 ਰਾਹਤ ਵੰਡ ਕੇਂਦਰ ਵੀ ਬਣਾਏ ਗਏ ਹਨ, ਜਿੱਥੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਖਾਣ-ਪੀਣ ਦਾ ਸਾਮਾਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਆਸਾਮ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਟਰੇਨ ’ਚ ਫਸੇ 119 ਲੋਕਾਂ ਲਈ ‘ਫ਼ਰਿਸ਼ਤਾ’ ਬਣੀ ਹਵਾਈ ਫ਼ੌਜ
ਭਾਰਤੀ ਫ਼ੌਜ, ਸੂਬਾ ਆਫ਼ਤ ਪ੍ਰਤੀਕਿਰਿਆ ਬਲ (SDRAF), ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF) ਅਤੇ ਸਵੈ-ਸਵੇਕਾਂ ਦੀ ਮਦਦ ਨਾਲ ਹੜ੍ਹ ’ਚ ਫਸੇ ਹੋਏ ਕਰੀਬ 26,236 ਲੋਕਾਂ ਨੂੰ ਬਚਾਇਆ ਗਿਆ ਹੈ। ਲੋਕਾਂ ਦੇ ਬਚਾਅ ਲਈ ਭਾਰਤੀ ਹਵਾਈ ਫ਼ੌਜ ਵੀ ਮਦਦ ਕਰ ਰਹੀ ਹੈ।
ਇਹ ਵੀ ਪੜ੍ਹੋ- ਜਨਮ ਲੈਂਦਿਆਂ ਹੀ ਨਵਜਨਮੇ ਬੱਚੇ ਦੀ ਰੁਕੀ ਧੜਕਨ, ਮੌਤ ਦੇ ਮੂੰਹ 'ਚੋਂ ਇੰਝ ਕੱਢ ਲਿਆਈ ਨਰਸ, ਲੋਕ ਕਰ ਰਹੇ ਤਾਰੀਫ਼
ਹੜ੍ਹ ਕਾਰਨ ਆਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਡਿਟੋਕਚੇਰਾ ਰੇਲਵੇ ਸਟੇਸ਼ਨ ਨੇੜੇ ਰੇਲ ਪਟੜੀ ਵਹਿ ਗਈ। ਇੰਨਾ ਹੀ ਨਹੀਂ ਪਟੜੀ ’ਤੇ ਖੜ੍ਹੀ ਇਕ ਟਰੇਨ ਮੀਂਹ ਦੇ ਪਾਣੀ ਅਤੇ ਮਲਬੇ ਦੇ ਵਹਾਅ ’ਚ ਪਲਟ ਗਈ। ਹੜ੍ਹ ਕਾਰਨ ਲੋਕ ਅਸਥਾਈ ਤੰਬੂਆਂ ਅਤੇ ਖੁੱਲ੍ਹੇ ਆਸਮਾਨ ਹੇਠਾਂ ਸੌਂਣ ਲਈ ਮਜ਼ਬੂਰ ਹਨ। ਲੋਕ ਦੇ ਘਰ ਅਤੇ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਚਿੰਤਾਜਨਕ: ਮੱਛੀਆਂ ਦੇ ਸਰੀਰ ’ਚ ਮਿਲੇ ਪਲਾਸਟਿਕ ਦੇ ਕਣ, ਵਿਗਿਆਨੀ ਹੋਏ ਹੈਰਾਨ
ਰਿਪੋਰਟ ਮੁਤਾਬਕ ਹੜ੍ਹ ਕਾਰਨ ਕਰੀਬ 93,562 ਹੈਕਟੇਅਰ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ 2,248 ਪਿੰਡ ਅਜੇ ਵੀ ਪਾਣੀ ’ਚ ਡੁੱਬੇ ਹੋਏ ਹਨ। ਹੜ੍ਹ ਕਾਰਨ ਵੱਡੀ ਗਿਣਤੀ ’ਚ ਜਾਨਵਰ ਵੀ ਪ੍ਰਭਾਵਿਤ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਪੂਰੇ ਆਸਾਮ ’ਚ ਘੱਟੋ-ਘੱਟ 20 ਬੰਨ੍ਹ ਟੁੱਟ ਗਏ ਅਤੇ ਕਈ ਪੁੱਲ ਜਾਂ ਤਾਂ ਵਹਿ ਗਏ ਹਨ ਜਾਂ ਨੁਕਸਾਨੇ ਗਏ ਹਨ। ਕਈ ਸੜਕਾਂ ਧੱਸ ਗਈਆਂ ਹਨ। ਵੱਡੀ ਗਿਣਤੀ ’ਚ ਘਰ ਵੀ ਨੁਕਸਾਨੇ ਗਏ ਹਨ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ, ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ