ਆਸਾਮ ਦੇ CM ਬੋਲੇ- ਰਾਹੁਲ ਗਾਂਧੀ ''ਅਣਪੜ੍ਹ ਬੱਚਾ'', ਉਨ੍ਹਾਂ ਨੂੰ ਰਾਜਨੀਤੀ ਦਾ ਕੋਈ ਗਿਆਨ ਨਹੀਂ

10/18/2023 6:18:01 PM

ਨੈਸ਼ਨਲ ਡੈਸਕ- ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵੰਸ਼ਵਾਦ ਦੀ ਰਾਜਨੀਤੀ 'ਤੇ ਟਿੱਪਣੀ ਨੂੰ ਲੈ ਕੇ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ 'ਅਣਪੜ੍ਹ ਬੱਚਾ' ਦੱਸਿਆ, ਜਿਸ ਨੂੰ ਰਾਜਨੀਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਮਿਜ਼ੋਰਮ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਵਿਚ ਅਹੁਦੇ ਦਾ ਜ਼ਿਕਰ ਕੀਤਾ ਸੀ। ਗਾਂਧੀ ਨੇ ਇਕ ਸਵਾਲ 'ਤੇ ਕਿਹਾ ਸੀ ਕਿ ਅਮਿਤ ਸ਼ਾਹ ਦਾ ਬੇਟਾ ਕੀ ਕਰਦਾ ਹੈ? ਉਹ ਅਸਲ ਵਿਚ ਕੀ ਕਰ ਰਿਹਾ ਹੈ? (ਰੱਖਿਆ ਮੰਤਰੀ) ਰਾਜਨਾਥ ਸਿੰਘ ਦਾ ਪੁੱਤਰ ਕੀ ਕਰਦਾ ਹੈ?

ਮੈਂ ਸੁਣਿਆ ਸੀ ਕਿ ਅਮਿਤ ਸ਼ਾਹ ਦਾ ਪੁੱਤਰ ਭਾਰਤੀ ਕ੍ਰਿਕਟ ਚਲਾ ਰਿਹਾ ਹੈ... ਭਾਜਪਾ ਨੇਤਾਵਾਂ ਨੂੰ ਦੇਖੋ ਅਤੇ ਆਪਣੇ ਆਪ ਤੋਂ ਪੁੱਛੋ ਕਿ ਉਨ੍ਹਾਂ ਦੇ ਬੱਚੇ ਕੀ ਕਰ ਰਹੇ ਹਨ? ਉਨ੍ਹਾਂ ਦੇ ਕਈ ਬੱਚੇ ਵੰਸ਼ਵਾਦ ਤੋਂ ਆਏ ਹਨ। ਗ੍ਰਹਿ ਮੰਤਰੀ ਦਾ ਪੁੱਤਰ ਜੈ ਸ਼ਾਹ ਬੀ. ਸੀ. ਸੀ. ਆਈ. ਸਕੱਤਰ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਦਾ ਪ੍ਰਧਾਨ ਹੈ, ਜਦੋਂ ਕਿ ਰਾਜਨਾਥ ਸਿੰਘ ਦਾ ਪੁੱਤਰ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਮੈਂਬਰ ਹੈ। ਹਿਮੰਤ ਸ਼ਰਮਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਮਿਤ ਸ਼ਾਹ ਦਾ ਪੁੱਤਰ ਅੱਗੇ ਕਿਵੇਂ ਆਇਆ? ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਨਹੀਂ ਹੈ ਪਰ ਰਾਹੁਲ ਦਾ ਪੂਰਾ ਪਰਿਵਾਰ ਰਾਜਨੀਤੀ ਵਿਚ ਹੈ... ਰਾਹੁਲ ਨੂੰ ਲੱਗਦਾ ਹੈ ਕਿ ਬੀ. ਸੀ. ਸੀ. ਆਈ ਭਾਜਪਾ ਦੀ ਇਕ ਸ਼ਾਖਾ ਹੈ।

ਮੇਰੇ ਤੋਂ ਉਨ੍ਹਾਂ ਬਾਰੇ ਜ਼ਿਆਦਾ ਨਾ ਪੁੱਛੋ, ਉਹ ‘ਅਨਪੜ੍ਹ ਬੱਚਾ’ ਹੈ। ਸ਼ਰਮਾ ਨੇ ਕਿਹਾ ਕਿ ਕੀ ਰਾਜਨਾਥ ਸਿੰਘ ਦੇ ਪੁੱਤਰ, ਜੋ ਇਸ ਸਮੇਂ ਯੂ.ਪੀ. 'ਚ ਵਿਧਾਇਕ ਹਨ, ਦੀ ਤੁਲਨਾ (ਕਾਂਗਰਸ ਜਨਰਲ ਸਕੱਤਰ) ਪ੍ਰਿਅੰਕਾ ਗਾਂਧੀ ਨਾਲ ਕੀਤੀ ਜਾ ਸਕਦੀ ਹੈ? ਕੀ ਉਹ ਭਾਜਪਾ ਨੂੰ ਕੰਟਰੋਲ ਕਰਦੇ ਹਨ? ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਫਿਰ ਵੰਸ਼ਵਾਦ ਦੀ ਰਾਜਨੀਤੀ 'ਤੇ ਗੱਲ ਕਰਨੀ ਚਾਹੀਦੀ ਹੈ। ਸ਼ਰਮਾ ਨੇ ਕਿਹਾ ਕਿ ਰਾਹੁਲ ਨੂੰ ਰਾਜਨੀਤੀ ਬਾਰੇ ਕੋਈ ਗਿਆਨ ਨਹੀਂ ਹੈ ਅਤੇ ਇਹ ਅਹਿਸਾਸ ਨਹੀਂ ਹੈ ਕਿ ਉਹ ਵੰਸ਼ਵਾਦ ਦੀ ਰਾਜਨੀਤੀ ਦੇ ਮੂਲ ਵਿਚ ਹੈ। ਇਕ ਪਰਿਵਾਰ ਨਾਲ ਹਰ ਕੋਈ ਰਾਜਨੀਤੀ ਵਿਚ ਰਿਹਾ ਹੈ- ਮਾਂ, ਪਿਤਾ, ਪੜਦਾਦਾ, ਭੈਣ, ਭਰਾ ਅਤੇ ਪਾਰਟੀ ਨੂੰ ਕੰਟਰੋਲ ਕਰ ਰਹੇ ਹਨ ਪਰ ਉਹ ਭਾਜਪਾ ਨਾਲ ਇਸ ਦੀ ਤੁਲਨਾ ਕਿਵੇਂ ਕਰ ਸਕਦੇ ਹਨ?


Tanu

Content Editor

Related News