ਮੁਕੇਸ਼ ਅੰਬਾਨੀ ਨੂੰ ਪਛਾੜ ਚੀਨ ਦਾ ਇਹ ਵਿਅਕਤੀ ਬਣਿਆ ਏਸ਼ੀਆ ਦਾ ਸਭ ਤੋਂ ਅਮੀਰ
Tuesday, Mar 10, 2020 - 05:26 PM (IST)
ਨਵੀਂ ਦਿੱਲੀ — ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ ਏਸ਼ੀਆ ਦਾ ਸਭ ਤੋਂ ਵੱਡੇ ਧਨਕੁਬੇਰ(ਅਮੀਰ) ਨਹੀਂ ਹਨ। ਚੀਨ ਦੇ ਉਦਯੋਗਪਤੀ ਅਤੇ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਦੇ ਸੰਸਥਾਪਕ ਜੈਕ ਮਾ, ਅੰਬਾਨੀ ਨੂੰ ਪਛਾੜਦਿਆਂ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਦੇ ਨਾਲ-ਨਾਲ ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਦੇ ਬਾਅਦ ਭਾਰਤ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੀ ਦੌਲਤ ਸੋਮਵਾਰ ਨੂੰ 5.8 ਅਰਬ ਡਾਲਰ ਘੱਟ ਕੇ 41.9 ਅਰਬ ਡਾਲਰ (2.93 ਲੱਖ ਕਰੋੜ ਰੁਪਏ) , ਜਿਸ ਤੋਂ ਬਾਅਦ ਉਹ ਏਸ਼ੀਆ ਦੇ ਸਭ ਤੋਂ ਦੌਲਤਮੰਦ ਲੋਕਾਂ ਦੀ ਸੂਚੀ ਵਿਚੋਂ ਪਹਿਲੇ ਸਥਾਨ ਤੋਂ ਹਟ ਕੇ ਦੂਜੇ ਨੰਬਰ 'ਤੇ ਆ ਗਏ ਹਨ।
ਜੈਕ ਮਾ ਦੀ ਦੌਲਤ 2.6 ਅਰਬ ਡਾਲਰ ਵਧ
ਚੀਨ ਦੇ ਜੈਕ ਮਾ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਲੋਕਾਂ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਆ ਗਏ ਹਨ, ਜਿਨ੍ਹਾਂ ਦੀ ਦੌਲਤ 44.5 ਅਰਬ ਡਾਲਰ (3.11 ਲੱਖ ਕਰੋੜ ਰੁਪਏ) ਹੈ, ਜਿਹੜੀ ਕਿ ਮੁਕੇਸ਼ ਅੰਬਾਨੀ ਦੀ ਦੌਲਤ ਨਾਲੋਂ 2.6 ਅਰਬ ਡਾਲਰ (18,200 ਕਰੋੜ ਰੁਪਏ) ਜ਼ਿਆਦਾ ਹੈ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਅਨੁਸਾਰ, ਚੀਨੀ ਉਦਯੋਗਪਤੀ ਜੈਕ ਮਾ 44.5 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਏਸ਼ੀਆ ਦਾ ਸਭ ਤੋਂ ਵੱਡੇ ਧਨਕੁਬੇਰ ਬਣ ਗਏ ਹਨ ਜਦੋਂਕਿ ਭਾਰਤ ਦੇ ਮੁਕੇਸ਼ ਅੰਬਾਨੀ ਦੂਜੇ ਸਥਾਨ 'ਤੇ ਆ ਗਏ ਹਨ।
ਤੇਲ ਦੀਆਂ ਕੀਮਤਾਂ ਨੇ ਵਿਗੜਦੀ ਸਾਰੀ ਖੇਡ
ਜ਼ਿਕਰਯੋਗ ਹੈ ਕਿ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਾਊਦੀ ਅਰਬ ਅਤੇ ਰੂਸ ਵਿਚਕਾਰ ਛਿੜੀ ਜੰਗ ਕਾਰਨ ਸੋਮਵਾਰ ਨੂੰ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ 1991 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।
ਰਿਲਾਇੰਸ ਦੇ ਸ਼ੇਅਰਾਂ 'ਚ 12% ਤੱਕ ਦੀ ਗਿਰਾਵਟ
ਅੰਤਰਰਾਸ਼ਟਰੀ ਬਾਜ਼ਾਰ ਵਿਚ ਆਈ ਇਸ ਗਿਰਾਵਟ ਕਾਰਨ ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰਾਂ 'ਚ 12% ਤੋਂ ਵੀ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਜਿਹੜੀ ਕਿ 2009 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਆਸਟ੍ਰੇਲੀਆ 'ਚ Facebook ਖਿਲਾਫ ਕੇਸ ਦਰਜ, ਹੋ ਸਕਦੈ 8 ਕਰੋੜ ਦਾ ਜੁਰਮਾਨਾ