ਲਾਲ ਕਿਲ੍ਹਾ, ਤਾਜ ਮਹਿਲ ਵਰਗੇ ਸਮਾਰਕਾਂ ''ਚ Entry Free ! ਅੱਜ ਨਹੀਂ ਲੱਗੇਗਾ ਇਕ ਵੀ ਪੈਸਾ
Thursday, Nov 19, 2026 - 11:45 AM (IST)
ਨੈਸ਼ਨਲ ਡੈਸਕ- 'ਵਿਸ਼ਵ ਵਿਰਾਸਤੀ ਹਫ਼ਤੇ' ਦੀ ਸ਼ੁਰੂਆਤ ਦੇ ਮੌਕੇ 'ਤੇ ਅੱਜ ਵੀਰਵਾਰ ਨੂੰ ਦੇਸ਼ ਭਰ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ASI) ਵੱਲੋਂ ਸੁਰੱਖਿਅਤ ਸਾਰੇ ਸਮਾਰਕਾਂ 'ਚ ਸੈਲਾਨੀਆਂ ਲਈ ਐਂਟਰੀ ਬਿਲਕੁਲ ਫ੍ਰੀ ਰਹੇਗੀ। ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਹਰ ਸਾਲ 19 ਤੋਂ 25 ਨਵੰਬਰ ਤੱਕ ਮਨਾਏ ਜਾਣ ਵਾਲੇ ਇਸ ਹਫ਼ਤੇ ਦੇ ਪਹਿਲੇ ਦਿਨ ਲੋਕਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਲਈ ਇਹ ਵਿਸ਼ੇਸ਼ ਛੋਟ ਦਿੱਤੀ ਗਈ ਹੈ।
ਪੀ.ਆਈ.ਬੀ. ਕਲਚਰ ਨੇ X 'ਤੇ ਇਕ ਪੋਸਟ ਸ਼ੇਅਰ ਕਰਦਿਆਂ ਦੇਸ਼ ਵਾਸੀਆਂ ਨੂੰ 19 ਨਵੰਬਰ ਨੂੰ ASI ਸਮਾਰਕਾਂ 'ਚ ਮੁਫ਼ਤ ਐਂਟਰੀ ਦਾ ਲਾਭ ਉਠਾਉਣ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਐਕਸਪੀਰੀਅੰਸ ਕਰਨ ਦਾ ਸੱਦਾ ਦਿੱਤਾ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਟਿਕਟ ਫੀਸ ਤੋਂ ਇਹ ਛੋਟ ਸਿਰਫ਼ 19 ਨਵੰਬਰ ਲਈ ਹੀ ਲਾਗੂ ਹੈ।
ਇਹ ਵੀ ਪੜ੍ਹੋ- ਮਿਡਲ ਈਸਟ 'ਚ ਮੁੜ ਭੜਕੀ ਜੰਗ ! ਇਰਾਨ ਨੇ ਕੁਵੈਤ ਤੇ ਬਹਿਰੀਨ 'ਚ ਅਮਰੀਕੀ ਏਅਰਬੇਸਾਂ ਨੂੰ ਬਣਾਇਆ ਨਿਸ਼ਾਨਾ
ਜ਼ਿਕਰਯੋਗ ਹੈ ਕਿ ਭਾਰਤੀ ਪੁਰਾਤੱਤਵ ਸਰਵੇਖਣ (ASI) ਦੇਸ਼ ਭਰ 'ਚ 3,800 ਤੋਂ ਵੱਧ ਇਤਿਹਾਸਕ ਸਮਾਰਕਾਂ ਅਤੇ ਥਾਵਾਂ ਦੀ ਦੇਖ-ਰੇਖ ਕਰਦਾ ਹੈ, ਜਿਨ੍ਹਾਂ 'ਚੋਂ 143 ਸਮਾਰਕਾਂ 'ਤੇ ਆਮ ਦਿਨਾਂ 'ਚ ਟਿਕਟ ਲੱਗਦੀ ਹੈ। ਅੱਜ ਦੇ ਵਿਸ਼ੇਸ਼ ਮੌਕੇ 'ਤੇ ਆਗਰਾ ਦੇ ਤਾਜ ਮਹਿਲ, ਦਿੱਲੀ ਦੇ ਲਾਲ ਕਿਲ੍ਹਾ ਅਤੇ ਕੁਤੁਬ ਮੀਨਾਰ ਸਮੇਤ ਇਨ੍ਹਾਂ ਸਾਰੇ ਪ੍ਰਮੁੱਖ ਸਮਾਰਕਾਂ 'ਚ ਬਿਨਾਂ ਕਿਸੇ ਟਿਕਟ ਦੇ ਐਂਟਰੀ ਮਿਲੇਗੀ।
ਇਹ ਵੀ ਪੜ੍ਹੋ- ਆਮ ਵਰਕਰਾਂ ਤੋਂ ਵੀ ਘੱਟ ਕਮਾ ਰਹੇ ਜ਼ਿਆਦਾ ਟੈਲੇਂਟਿਡ ਲੋਕ ! ਨੀਤੀਆਂ 'ਚ ਬਦਲਾਅ ਦੀ ਤਿਆਰੀ 'ਚ ਕਈ ਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
