ਸਕੂਲਾਂ 'ਚ ਕਦੋਂ ਪੈਣਗੀਆਂ ਸਰਦੀਆਂ ਦੀਆਂ ਛੁੱਟੀਆਂ! ਵੱਖ-ਵੱਖ ਸੂਬਿਆਂ ਨੂੰ ਲੈ ਕੇ ਆਈ ਨਵੀਂ ਇਹ ਅਪਡੇਟ
Thursday, Nov 19, 2026 - 08:25 AM (IST)
ਨੈਸ਼ਨਲ ਡੈਸਕ : ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਠੰਢ ਦੀ ਸ਼ੁਰੂਆਤ ਹੋ ਗਈ ਹੈ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਨਾਲ-ਨਾਲ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਠੰਢ ਵਿਚ ਹੋਣ ਵਾਲੀਆਂ ਸਕੂਲਾਂ ਦੀਆਂ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਸਾਲ 2026-27 ਦੇ ਅਕਾਦਮਿਕ ਸੈਸ਼ਨ ਲਈ ਸਕੂਲਾਂ ਵਿਚ ਹੋਣ ਵਾਲੀਆਂ ਇਹ ਛੁੱਟੀਆਂ ਰਾਜ ਅਤੇ ਮੌਸਮ ਦੇ ਮੁਤਾਬਕ ਹੁੰਦੀਆਂ ਹਨ। ਬਹੁਤ ਸਾਰੇ ਸੂਬੇ ਅਜਿਹੇ ਹਨ, ਜੋ 10 ਤੋਂ 20 ਦਿਨਾਂ ਦੀਆਂ ਛੁੱਟੀਆਂ ਦੀ ਪੇਸ਼ਕਸ਼ ਕਰਦੇ ਹਨ। ਠੰਢ ਦੇ ਮੌਸਮ ਦੌਰਾਨ ਬੱਚਿਆਂ ਦੀ ਸਿਹਤ ਨੂੰ ਲੈ ਕੇ ਛੁੱਟੀਆਂ ਵਿਚ ਵਾਧਾ ਵੀ ਕਰ ਦਿੱਤਾ ਜਾਂਦਾ ਹੈ। ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਛੁੱਟੀਆਂ ਕਦੋਂ ਹੋ ਰਹੀਆਂ ਹਨ, ਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ...
ਇਹ ਵੀ ਪੜ੍ਹੋ: ਸਭ ਮੋਹ ਮਾਇਆ ਹੈ...; 15,00,00,000 ਦਾ ਕਾਰੋਬਾਰ ਛੱਡ ਸੰਨਿਆਸ ਲੈਣ ਜਾ ਰਿਹਾ ਇਹ ਪਰਿਵਾਰ
ਦੱਸ ਦੇਈਏ ਕਿ ਪੰਜਾਬ, ਦਿੱਲੀ, ਹਰਿਆਣਾ ਆਦਿ ਸਾਰੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 2026-27 ਦੀਆਂ ਅਧਿਕਾਰਤ ਤਾਰੀਖਾਂ ਨੂੰ ਅਜੇ ਤੱਕ ਵਿਅਕਤੀਗਤ ਸਕੂਲ ਅਤੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਅੰਤਿਮ ਰੂਪ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਐਲਾਨ ਹੋਇਆ ਹੈ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਦੇ ਜ਼ਿਆਦਾਤਰ ਸਕੂਲ ਦਸੰਬਰ ਦੇ ਆਖਰੀ ਹਫ਼ਤੇ (ਲਗਭਗ 23 ਦਸੰਬਰ) ਤੋਂ ਜਨਵਰੀ ਦੇ ਅੱਧ (15 ਜਨਵਰੀ) ਤੱਕ ਬੰਦ ਰਹਿ ਸਕਦੇ ਹਨ। ਬਹੁਤ ਸਾਰੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 23 ਦਸੰਬਰ ਤੋਂ 1 ਜਨਵਰੀ ਜਾਂ 1 ਜਨਵਰੀ ਤੋਂ 15 ਜਨਵਰੀ ਦੇ ਵਿਚਕਾਰ ਹੋ ਸਕਦੀਆਂ ਹਨ। ਸਰਕਾਰ ਜਾਂ ਸਕੂਲ ਪ੍ਰਸ਼ਾਸਨ ਠੰਡ, ਧੁੰਦ ਅਤੇ ਪ੍ਰਦੂਸ਼ਣ (AQI) ਦੇ ਪੱਧਰ ਦੇ ਆਧਾਰ 'ਤੇ ਛੁੱਟੀਆਂ ਦੀਆਂ ਤਰੀਕਾਂ ਨੂੰ ਵਧਾ ਜਾਂ ਬਦਲ ਸਕਦਾ ਹੈ।
ਇਹ ਵੀ ਪੜ੍ਹੋ: ਸਿਰਫ਼ 642 ਰੁਪਏ 'ਚ ਮਿਲੇਗਾ ਗੈਸ ਸਿਲੰਡਰ ! ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਖ਼ਾਸ ਖ਼ਬਰ
ਪੰਜਾਬ ਵਿਚ ਸਰਦੀਆਂ ਦੀਆਂ ਛੁੱਟੀਆਂ ਆਮ ਤੌਰ 'ਤੇ 22 ਦਸੰਬਰ ਤੋਂ 31 ਦਸੰਬਰ ਦੇ ਆਸਪਾਸ ਹੁੰਦੀਆਂ ਹਨ। ਇਸ ਦੌਰਾਨ ਜੇਕਰ ਠੰਢ ਦਾ ਕਹਿਰ ਜ਼ਿਆਦਾ ਹੋਵੇ ਤਾਂ ਇਨ੍ਹਾਂ ਛੁੱਟੀਆਂ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਬੋਰਡ (ਯੂਪੀ ਬੋਰਡ) ਦੇ ਅਧੀਨ ਆਉਣ ਵਾਲੇ ਸਕੂਲਾਂ ਵਿੱਚ 15 ਦਿਨਾਂ ਦੀ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ। ਯੂਪੀ ਦੇ ਸਕੂਲ 31 ਦਸੰਬਰ, 2026 ਤੋਂ 14 ਜਨਵਰੀ, 2027 ਤੱਕ ਬੰਦ ਰਹਿਣਗੇ ਅਤੇ 15 ਜਨਵਰੀ, 2027 ਤੋਂ ਦੁਬਾਰਾ ਖੁੱਲ੍ਹਣਗੇ। ਇਸ ਦੇ ਨਾਲ ਹੀ ਹਰਿਆਣਾ ਵਿਚ ਆਮ ਤੌਰ 'ਤੇ 1 ਜਨਵਰੀ ਤੋਂ 15 ਜਨਵਰੀ ਤੱਕ ਸਕੂਲ ਬੰਦ ਰਹਿ ਸਕਦੇ ਹਨ। ਰਾਜਸਥਾਨ ਸਿੱਖਿਆ ਬੋਰਡ ਦੇ ਅਕਾਦਮਿਕ ਸੈਸ਼ਨ 2026-27 ਅਨੁਸਾਰ, ਇਥੇ ਸਕੂਲਾਂ ਵਿੱਚ 31 ਦਸੰਬਰ, 2026 ਤੋਂ 10 ਜਨਵਰੀ, 2027 ਤੱਕ ਸਰਦੀਆਂ ਦੀਆਂ ਛੁੱਟੀਆਂ ਪੈ ਸਕਦੀਆਂ ਹਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ ; ਹੁਣ ਜਨਮ ਸਰਟੀਫਿਕੇਟ ਲਈ ਨਹੀਂ ਲਾਉਣੇ ਪੈਣਗੇ ਦਫ਼ਤਰਾਂ ਦੇ ਗੇੜੇ ! 3 ਦਿਨਾਂ 'ਚ ਹੋਵੇਗਾ ਕੰਮ
ਇਸ ਦੌਰਾਨ ਜੇਕਰ ਗੱਲ ਹਿਮਾਚਲ ਪ੍ਰਦੇਸ਼ ਦੇ ਸਕੂਲਾਂ ਦੀ ਕੀਤੀ ਜਾਵੇ ਤਾਂ ਇਥੋਂ ਦੇ ਸਕੂਲ ਉੱਚੇ ਅਤੇ ਬਰਫੀਲੇ ਇਲਾਕਿਆਂ ਵਿਚ ਹੋਣ ਕਾਰਨ ਫਰਵਰੀ ਤੱਕ ਬੰਦ ਰਹਿ ਸਕਦੇ ਹਨ। ਬਰਫ਼ਬਾਰੀ ਪੈਣ ਨਾਲ ਵੀ ਸਕੂਲਾਂ ਦੀਆਂ ਛੁੱਟੀਆਂ ਵਿਚ ਵਾਧਾ ਹੋ ਸਕਦਾ ਹੈ। ਕਸ਼ਮੀਰ ਡਿਵੀਜ਼ਨ ਅਤੇ ਜੰਮੂ ਦੇ ਸਰਦ ਰੁੱਤ ਜ਼ੋਨ ਵਿੱਚ ਸਕੂਲਾਂ ਦੀਆਂ ਛੁੱਟੀਆਂ ਕਲਾਸਾਂ ਦੇ ਅਨੁਸਾਰ ਵੱਖ-ਵੱਖ ਹੁੰਦੀਆਂ ਹਨ। ਆਮ ਤੌਰ 'ਤੇ ਹੇਠਲੇ ਵਰਗਾਂ ਦੇ ਸਕੂਬ 1 ਦਸੰਬਰ ਤੋਂ 28 ਫਰਵਰੀ ਤੱਕ ਅਤੇ ਉੱਚ ਵਰਗਾਂ ਦੇ 11 ਦਸੰਬਰ ਤੋਂ 22 ਫਰਵਰੀ ਤੱਕ (9ਵੀਂ ਤੋਂ 12ਵੀਂ ਜਮਾਤ) ਬੰਦ ਰਹਿ ਸਕਦੇ ਹਨ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
