ਜੰਮੂ-ਕਸ਼ਮੀਰ ਪੁਲਸ ਦੇ ASI ਬਾਬੂ ਰਾਮ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਕੀਤਾ ਗਿਆ ਸਨਮਾਨਿਤ

Wednesday, Jan 26, 2022 - 11:29 AM (IST)

ਜੰਮੂ-ਕਸ਼ਮੀਰ ਪੁਲਸ ਦੇ ASI ਬਾਬੂ ਰਾਮ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਕੀਤਾ ਗਿਆ ਸਨਮਾਨਿਤ

ਨਵੀਂ ਦਿੱਲੀ– ਜੰਮੂ-ਕਸ਼ਮੀਰ ਪੁਲਸ ਦੇ ਏ.ਐੱਸ.ਆਈ. ਬਾਬੂ ਰਾਮ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪਤਨੀ ਰੀਨਾ ਰਾਣੀ ਅਤੇ ਪੁੱਤਰ ਮਾਨਿਕ ਨੇ ਰਾਸ਼ਟਰਪਤੀ ਕੋਵਿੰਦ ਤੋਂ ਪੁਰਸਕਾਰ ਪ੍ਰਾਪਤ ਕੀਤਾ। ਸ਼੍ਰੀਨਗਰ ’ਚ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ’ਚ ਬਾਬੂ ਰਾਮ ਸ਼ਹੀਦ ਹੋ ਗਏ ਸਨ। ਹਾਲਾਂਕਿ ਪਰਮ ਬਲਿਦਾਨ ਤੋਂ ਪਹਿਲਾਂ ਉਨ੍ਹਾਂ ਨੇ ਨਾ ਸਿਰਫ ਆਪਣੇ ਸਾਥੀਆਂ ਨੂੰ ਬਚਾਇਆ, ਸਗੋਂ 3 ਅੱਤਵਾਦੀਆਂ ਨੂੰ ਵੀ ਢੇਰ ਕੀਤਾ ਸੀ।

 

23 ਸਾਲ ਪਹਿਲਾਂ ਜੰਮੂ-ਕਸ਼ਮੀਰ ਪੁਲਸ ’ਚ ਹੋਏ ਸਨ ਭਰਤੀ
ਅਧਿਕਾਰੀਆਂ ਨੇ ਦੱਸਿਆ ਕਿ ਬਾਬੂ ਰਾਮ ਦਾ ਜਨਮ ਜੰਮੂ ਖੇਤਰ ’ਚ ਪੁੰਛ ਜ਼ਿਲ੍ਹੇ ਦੇ ਸਰਹੱਦੀ ਮੇਂਢਰ ਇਲਾਕੇ ਦੇ ਪਿੰਡ ਧਾਰਨਾ ’ਚ 15 ਮਈ 1972 ਨੂੰ ਹੋਇਆ ਸੀ ਅਤੇ ਉਹ ਬਚਪਨ ਤੋਂ ਹੀ ਹਥਿਆਰਬੰਦ ਫੋਰਸ ’ਚ ਸ਼ਾਮਲ ਹੋਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ 1999 ’ਚ ਜੰਮੂ-ਕਸ਼ਮੀਰ ਪੁਲਸ ’ਚ ਕਾਂਸਟੇਬਲ ਨਿਯੁਕਤ ਕੀਤੇ ਗਏ ਸਨ।


author

Rakesh

Content Editor

Related News