Kolkata Incident : ASI ਅਨੂਪ ਦੱਤਾ ਦੇ ਪੋਲੀਗ੍ਰਾਫ਼ ਟੈਸਟ ਦੀ ਪ੍ਰਕਿਰਿਆ ਸ਼ੁਰੂ
Wednesday, Aug 28, 2024 - 05:10 PM (IST)
ਪੱਛਮੀ ਬੰਗਾਲ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਬੁੱਧਵਾਰ ਨੂੰ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੰਜੇ ਰਾਏ ਨਾਲ ਉਸਦੇ ਕਥਿਤ ਸਬੰਧਾਂ ਦਾ ਪਤਾ ਲਗਾਉਣ ਲਈ ਕੋਲਕਾਤਾ ਪੁਲਸ ਦੇ ਏਐੱਸਆਈ ਅਨੂਪ ਦੱਤਾ ਦੇ ਪੋਲੀਗ੍ਰਾਫ ਟੈਸਟ ਦੀ ਪ੍ਰਕਿਰਿਆ ਸ਼ੁਰੂ ਕੀਤੀ। ਸੀਬੀਆਈ ਨੇ ਸਹਾਇਕ ਪੁਲਸ ਸਬ-ਇੰਸਪੈਕਟਰ ਦੱਤਾ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਕੋਲਕਾਤਾ ਦੀ ਅਦਾਲਤ ਤੋਂ ਇਜਾਜ਼ਤ ਲਈ ਸੀ। ਏਜੰਸੀ ਨੇ ਇਸ ਮਾਮਲੇ 'ਚ ਦੱਤਾ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਸੀ। ਦੱਤਾ ਇਸ ਮਾਮਲੇ ਵਿੱਚ ਪੌਲੀਗ੍ਰਾਫ਼ ਟੈਸਟ ਦਾ ਸਾਹਮਣਾ ਕਰਨ ਵਾਲਾ ਅੱਠਵਾਂ ਵਿਅਕਤੀ ਹੈ।
ਇਹ ਵੀ ਪੜ੍ਹੋ - ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼
ਅਧਿਕਾਰੀਆਂ ਮੁਤਾਬਕ ਕੋਲਕਾਤਾ ਪੁਲਸ ਭਲਾਈ ਕਮੇਟੀ 'ਚ ਤਾਇਨਾਤ ਦੱਤਾ ਨੇ ਕਥਿਤ ਤੌਰ 'ਤੇ ਟ੍ਰੈਫਿਕ ਪੁਲਸ ਵਾਲੰਟੀਅਰ ਰਾਏ ਨੂੰ ਕਈ ਫ਼ਾਇਦੇ ਦਿੱਤੇ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਰਾਏ ਨੇ ਦੱਤਾ ਨੂੰ ਕਥਿਤ ਅਪਰਾਧ ਬਾਰੇ ਸੂਚਿਤ ਕੀਤਾ ਸੀ ਅਤੇ ਕੀ ਉਸ ਨੇ ਇਸ ਅਪਰਾਧ 'ਤੇ ਪਰਦਾ ਪਾਉਣ ਲਈ ਕੋਈ ਮਦਦ ਮੰਗੀ ਸੀ। ਉਨ੍ਹਾਂ ਕਿਹਾ ਕਿ ਪੋਲੀਗ੍ਰਾਫ਼ ਟੈਸਟ ਵਿੱਚ ਸਾਹਮਣੇ ਆਉਣ ਵਾਲੀ ਜਾਣਕਾਰੀ ਦਾ ਮੁਕੱਦਮੇ ਦੌਰਾਨ ਸਬੂਤ ਵਜੋਂ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਪਰ ਏਜੰਸੀ ਇਸ ਤੋਂ ਸਬੂਤ ਇਕੱਠੇ ਕਰ ਸਕਦੀ ਹੈ, ਜਿਸ ਦੀ ਵਰਤੋਂ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ - ਜੈਪੁਰ ਤੋਂ ਅਗਵਾ ਹੋਏ ਨੌਜਵਾਨ ਦੀ ਪੁਲਸ ਨੇ ਫ਼ਿਲਮੀ ਅੰਦਾਜ਼ 'ਚ ਕੀਤੀ ਭਾਲ, ਵੇਖੋ ਵੀਡੀਓ
ਪੌਲੀਗ੍ਰਾਫ ਟੈਸਟ ਸ਼ੱਕੀ ਅਤੇ ਗਵਾਹਾਂ ਦੇ ਬਿਆਨਾਂ ਵਿੱਚ ਅਸੰਗਤਤਾ ਦਾ ਮੁਲਾਂਕਣ ਕਰਨ ਵਿੱਚ ਮਦਦ ਕਰ ਸਕਦੇ ਹਨ। ਉਹਨਾਂ ਦੇ ਮਨੋਵਿਗਿਆਨਕ ਜਵਾਬਾਂ ਦੀ ਨਿਗਰਾਨੀ ਕਰਕੇ ਦਿਲ ਦੀ ਧੜਕਣ, ਸਾਹ ਲੈਣ ਦੇ ਪੈਟਰਨ, ਪਸੀਨਾ ਆਉਣਾ ਅਤੇ ਬਲੱਡ ਪ੍ਰੈਸ਼ਰ ਦੀ ਜਾਂਚਕਰਤਾ ਇਹ ਨਿਰਧਾਰਤ ਕਰ ਸਕਦੇ ਹਨ ਕਿ ਕੀ ਉਹਨਾਂ ਦੇ ਜਵਾਬ ਵਿੱਚ ਅੰਤਰ ਹਨ। ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ 9 ਅਗਸਤ ਨੂੰ ਡਾਕਟਰ ਦੀ ਲਾਸ਼ ਮਿਲੀ ਸੀ, ਜਿਸ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਸਨ। ਰਾਏ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ 'ਚ ਉਹ ਘਟਨਾ ਵਾਲੇ ਦਿਨ ਸਵੇਰੇ 4.03 ਵਜੇ ਸੈਮੀਨਾਰ ਹਾਲ 'ਚ ਦਾਖਲ ਹੁੰਦਾ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ - ਕੰਗਨਾ ਰਣੌਤ ਦਾ ਵੱਡਾ ਬਿਆਨ, ਕਿਹਾ-ਰਾਹੁਲ ਸਿਰਫ਼ ਕੁਰਸੀ ਪਿੱਛੇ, ਕੰਮ ਤੇ ਵਿਵਹਾਰ ਤੋਂ ਬੇਕਾਰ
ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਰਾਏ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਪੁਲਸ ਨੇ ਉਸ ਦੇ ਖੱਬੇ ਗਲ੍ਹ 'ਤੇ 'ਹਾਲੀਆ ਸੱਟਾਂ', ਉਸ ਦੇ ਖੱਬੇ ਹੱਥ ਦੀਆਂ ਦੋ ਉਂਗਲਾਂ ਵਿਚਕਾਰ ਖਰੋਚ, ਖੱਬੇ ਪੱਟ ਦੇ ਪਿਛਲੇ ਹਿੱਸੇ 'ਤੇ ਖਰੋਚ ਆਦਿ ਨੂੰ ਵੀ ਦੇਖਿਆ ਗਿਆ, ਜੋ ਸੰਘਰਸ਼ ਦਾ ਸਕੇਂਦ ਦਿੰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੇ ਵੀਰਜ, ਵਾਲ, ਨਹੁੰ ਆਦਿ ਦੇ ਸੈਂਪਲ ਲਏ ਗਏ ਹਨ। ਕਲਕੱਤਾ ਹਾਈ ਕੋਰਟ ਨੇ 13 ਅਗਸਤ ਨੂੰ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਸੀਬੀਆਈ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਸੀਬੀਆਈ ਨੇ 14 ਅਗਸਤ ਨੂੰ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ। ਸੀਬੀਆਈ ਨੇ ਮਾਮਲੇ ਦੀ ਜਾਂਚ ਸੰਭਾਲਣ ਤੋਂ ਬਾਅਦ ਅਪਰਾਧ ਦੇ ਬਾਰੇ ਵਿਚ ਅਗੇ ਦੀ ਜਾਣਖਾਰੀ ਹਾਸਲ ਕਰਨ ਲਈ ਰਾਏ, ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਪੀੜਤਾ ਦੇ ਨਾਲ ਡਿਊਟੀ 'ਤੇ ਮੌਜੂਦ ਚਾਰ ਡਾਕਟਰਾਂ ਦਾ ਪੋਲੀਗ੍ਰਾਫ ਟੈਸਟ ਕਰਵਾਇਆ ਗਿਆ।
ਇਹ ਵੀ ਪੜ੍ਹੋ - ਹੁਣ ਮੋਬਾਈਲ ਰਾਹੀਂ ਕੱਟੀ ਜਾਵੇਗੀ ਬੱਸਾਂ ਦੀ ਟਿਕਟ, ਜਾਣੋ ਕਿਵੇਂ ਮਿਲੇਗੀ ਇਹ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8